ਘਰੋਂ ਸਕੂਲ ਗਿਆ ਵਿਦਿਆਰਥੀ ਲਾਪਤਾ

Student Missing

ਵਿਦਿਆਰਥੀ ਦਾ ਸਕੂਲ ਬੈਗ ਤੇ ਸਾਇਕਲ ਭਾਖੜਾ ਨਹਿਰ ’ਤੇ ਮਿਲਣ ਕਾਰਨ ਖੁਦਕੁਸ਼ੀ ਦਾ ਸ਼ੰਕਾ (Student Missing)

ਪਰਿਵਾਰਕ ਮੈਂਬਰਾਂ ਤੇ ਪੁਲਿਸ ਵੱਲੋਂ ਗੋਤਾਖੋਰਾਂ ਦੀ ਸਹਾਇਤਾ ਨਾਲ ਭਾਲ ਜਾਰੀ

(ਮਨੋਜ ਗੋਇਲ) ਬਾਦਸ਼ਾਹਪੁਰ। ਘਰੋਂ ਸਕੂਲ ਗਏ ਵਿਦਿਆਰਥੀ ਦਾ ਬੈਗ ਅਤੇ ਸਾਇਕਲ ਭਾਖੜਾ ਨਹਿਰ ਦੀ ਪਟੜੀ ਤੋਂ ਮਿਲਿਆ ਹੈ। ਇਸ ਵਿਦਿਆਰਥੀ ਵੱਲੋਂ ਖੁਦਕਸ਼ੀ ਕੀਤੇ (Student Missing)ਜਾਣ ਸੰਭਾਵਨਾਂ ਨੂੰ ਦੇਖਦਿਆਂ ਪੁਲਿਸ ਅਤੇ ਉਸ ਦੇ ਪਰਿਵਾਰਕ ਮੈਬਰਾਂ ਵੱਲੋਂ ਗੋਤਾਂਖੋਰਾਂ ਨੂੰ ਨਾਲ ਲੈ ਕੇ ਭਾਲ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਦਿਆਰਥੀ ਦੇ ਤਾਏ ਸੱਤਪਾਲ ਸਿੰਘ ਨੇ ਦੱਸਿਆ ਕਿ ਉਸਦੇ ਭਰਾ ਜਸਪਾਲ ਸਿੰਘ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ। ਜਿਸਦਾ ਲੜਕਾ ਅਸ਼ਮੀਤ ਸਿੰਘ ਇੱਕ ਨਿੱਜੀ ਸਕੂਲ ਵਿੱਚ ਪੜ੍ਹਦਾ ਹੈ ਅਤੇ ਉਹ ਸਵੇਰੇ ਸਕੂਲ ਲਈ ਘਰੋਂ ਗਿਆ ਸੀ।

ਇਹ ਵੀ ਪੜ੍ਹੋ : ਹਰਿਆਣੇ ’ਚੋਂ ਮਹਿੰਗੇ ਭਾਅ ਦੀ ਪਨੀਰੀ ਖਰੀਦ ਦੁਬਾਰਾ ਝੋਨਾ ਲਾਉਣ ਲੱਗੇ ਕਿਸਾਨ

ਪਰ ਉਸ ਦੇ ਬੈਗ ਅਤੇ ਸਾਇਕਲ ਭਾਖੜਾ ਨਹਿਰ ਦੇ ਕੰਢੇ ’ਤੇ ਪਿਆ ਹੋਣ ਬਾਰੇ ਪਤਾ ਲੱਗਣ ਤੇ ਸਕੂਲ ਪ੍ਰਿੰਸੀਪਲ ਵੱਲੋਂ ਸਾਨੂੰ ਸੂਚਿਤ ਕੀਤੇ ਜਾਣ ’ਤੇ ਭਾਖੜਾ ਨਹਿਰ ਤੇ ਜਾ ਕੇ ਜਦੋਂ ਆਸੀ ਦੇਖਿਆ ਤਾਂ ਅਸ਼ਮੀਤ ਦਾ ਸਾਇਕਲ ਤੇ ਬੈਗ ਨਹਿਰ ਵਿੱਚ ਵੜਨ ਵਾਸਤੇ ਬਣੀਆਂ ਪੌੜੀਆਂ ’ਤੇ ਪਿਆ ਸੀ ਅਤੇ ਸਾਡੇ ਵੱਲੋਂ ਦਿੱਤੀ ਗਈ ਸੂਚਨਾ ’ਤੇ ਪੁੱਜੀ ਪੁਲਿਸ ਨਾਲ ਮਿਲ ਕੇ ਇਸ ਅਸੀ ਭਾਲ (Student Missing) ਕੀਤੀ ਜਾ ਰਹੀ ਹੈ।

ਇਸ ਬਾਰੇ ਬਾਦਸ਼ਾਹਪੁਰ ਪੁਲਿਸ ਚੌਂਕੀ ਇੰਚਾਰਜ ਪਵਿੱਤਰ ਸਿੰਘ ਨਾਲ ਗੱਲ ਕਰਨ ਤੇ ਉਨ੍ਹਾਂ ਕਿਹਾ ਕਿ ਲੋਕਾਂ ਦੇ ਦੱਸਣ ਮੁਤਾਬਿਕ ਸਾਇਕਲ ਤੇ ਭਾਖੜਾ ਨਹਿਰ ਤੇ ਆਇਆ ਅਸ਼ਮੀਤ ਸਿੰਘ ਇੱਕ ਵਾਰ ਵਾਪਿਸ ਮੁੜ ਗਿਆ ਅਤੇ ਦੁਬਾਰਾ ਫੇਰ ਉਹ ਨਹਿਰ ਤੇ ਜਾਦਾਂ ਦਿਖਾਈ ਦਿੱਤਾ ਸੀ । ਇਸ ਲੜਕੇ ਦੇ ਨਹਿਰ ਵਿੱਚ ਛਾਲ ਮਾਰ ਦੇਣ ਦੀ ਸ਼ੰਕਾ ਨੂੰ ਦੇਖਦਿਆਂ ਗੋਤਾ ਖੋਰਾਂ ਨੂੰ ਨਾਲ ਲੈ ਕੇ ਇਸ ਦੀ ਭਾਲ ਨਹਿਰ ਵਿੱਚੋਂ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਕੋਈ ਪਤਾ ਨਹੀ ਲੱਗ ਸਕਿਆ ਹੈ।

LEAVE A REPLY

Please enter your comment!
Please enter your name here