ਲਹਿਰਾਗਾਗਾ ( ਨੈਨਸੀ/ਰਾਜ ਸਿੰਗਲਾ)। ਸ਼ਹਿਰ ਲਹਿਰਾਗਾਗਾ ਦੇ ਵਾਰਡ ਨੰਬਰ 4 ਵਿੱਚ ਰਹਿਣ ਵਾਲੇ ਲੋਕਾਂ ਨੂੰ ਲੰਬੇ ਸਮੇਂ ਤੋਂ ਪੀਣ ਵਾਲੇ ਪਾਣੀ ਦੀ ਵੱਡੀ ਸਮੱਸਿਆ ਆ ਰਹੀ ਹੈ। ਟੂਟੀਆਂ ਦੀਆਂ ਪਾਈਪਾਂ ਬਹੁਤ ਪੁਰਾਣੀਆਂ ਅਤੇ ਪਾਈਪਾਂ ਦੀ ਖਸਤਾ ਹਾਲਤ ਹੋਣ ਕਾਰਨ ਪਾਣੀ ਵਿੱਚ ਗੰਦਾ ਸੀਵਰੇਜ਼ ਦਾ ਪਾਣੀ ਮਿਲ ਕੇ ਆ ਰਿਹਾ ਹੈ। ਵਾਰਡ ਵਾਸੀਆਂ ਵੱਲੋਂ ਵਾਰ ਵਾਰ ਪ੍ਰਸ਼ਾਸਨ ਨੂੰ ਇਸ ਸਮੱਸਿਆਂ ਬਾਰੇ ਦੱਸਿਆ ਗਿਆ। ਪਰ ਨਗਰ ਕੌਸਲ ਪ੍ਰਸ਼ਾਸਨ ਵੱਲੋਂ ਕੋਈ ਵੀ ਹੱਲ ਨਾ ਹੋਣ ਕਰਕੇ ਅੱਜ ਮਜ਼ਬੂਰ ਹੋ ਕੇ ਵਾਰਡ ਵਾਸੀ ਵੱਲੋਂ ਨਗਰ ਕੌਂਸਲ ਲਹਿਰਾਗਾਗਾ ਦੇ ਦਫ਼ਤਰ ਦੇ ਬਾਹਰ ਗੇਟ ਤੇ ਧਰਨਾ ਲਗਾਇਆ ਗਿਆ। (Laheragaga News)
ਇਸ ਮੌਕੇ ਸਾਬਕਾ ਐਮ, ਸੀ ਸੰਦੀਪ ਦੀਪੂ ਨੇ ਕਿਹਾ ਕਿ ਘਰਾਂ ਦਾ ਪਾਣੀ ਪੀਣ ਯੋਗ ਨਹੀਂ ਆ ਰਿਹਾ ਹੈ ਭਿਆਨਕ ਬਿਮਾਰੀਆਂ ਦਾ ਕਾਰਨ ਬਣ ਰਹੀ ਹੈ ਘਰਾਂ ਦੇ ਬੱਚੇ ਪਾਣੀ ਪੀ ਕੇ ਪੇਟ ਦਰਦ ,ਮਲੇਰੀਆ, ਡੇਂਗੂ ਅਤੇ ਹੋਰ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਪੀਣ ਵਾਲੇ ਪਾਣੀ ਵਿੱਚ ਬਹੁਤ ਗੰਦੀ ਬਦਬੂ ਆ ਰਹੀ ਸੀ ਜਦੋਂ ਇਸ ਨੂੰ ਚੈੱਕ ਕਰਾਇਆ ਗਿਆ ਤਾਂ ਦੇਖਿਆ ਇਸ ਵਿੱਚ ਸੀਵਰੇਜ਼ ਦਾ ਪਾਣੀ ਵੀ ਮਿਲਿਆ ਹੈ।
ਵਾਰਡ ਵਾਸੀਆਂ ਨੇ ਨਗਰ ਕੌਂਸਲ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ (Laheragaga News)
ਵਾਰਡ ਵਾਸੀਆਂ ਨੇ ਕਿਹਾ ਕਿ ਸਾਰਾ ਸ਼ਹਿਰ ਪਾਣੀ ਦੀ ਇਸ ਸਮੱਸਿਆ ਨਾਲ ਜੂਝ ਰਿਹਾ ਹੈ। ਅੱਜ ਦਫ਼ਤਰ ਛੁੱਟੀ ਹੋਣ ਕਾਰਨ ਕੋਈ ਵੀ ਅਧਿਕਾਰੀ ਹਾਜ਼ਰ ਨਹੀਂ ਸੀ। ਵਾਰਡ ਵਾਸੀਆਂ ਨੇ ਨਗਰ ਕੌਂਸਲ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਜਲਦੀ ਟੂਟੀਆਂ ਵਿੱਚ ਆ ਰਹੇ ਸੀਵਰੇਜ ਦੇ ਪਾਣੀ ਨੂੰ ਠੀਕ ਨਾ ਕੀਤਾ ਤਾਂ ਸੋਮਵਾਰ ਤੋਂ ਫਿਰ ਦਫ਼ਤਰ ਦੇ ਗੇਟ ਅੱਗੇ ਪੱਕਾ ਧਰਨਾ ਲਗਾਇਆ ਜਾਵੇਗਾ। ਇਸ ਮੌਕੇ ਭਾਰੀ ਗਿਣਤੀ ਵਿੱਚ ਵਾਰਡ ਨਿਵਾਸੀ ਹਾਜ਼ਰ ਸਨ। ਜਦੋਂ ਇਸ ਸਬੰਧੀ ਨਗਰ ਕੌਂਸਲ ਦੇ ਅਧਿਕਾਰੀਆਂ ਦਾ ਪੱਖ ਜਾਨਣ ਦੀ ਕੋਸ਼ਿਸ਼ ਕੀਤੀ ਪਰ ਦਫ਼ਤਰ ਛੁੱਟੀ ਹੋਣ ਕਾਰਨ ਕੋਈ ਵੀ ਅਧਿਕਾਰੀ ਨਹੀਂ ਮਿਲਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ