ਰੇਲ ਹਾਦਸਿਆਂ ਦਾ ਸਿਲਸਿਲਾ

Train Accident

ਬਾਲਾਸੋਰ (ਉੜੀਸਾ) ’ਚ ਹੋਏ ਭਿਆਨਕ (Train Accidents) ਰੇਲ ਹਾਦਸੇ ਨੇ ਆਵਾਜਾਈ ਸਿਸਟਮ ਬਾਰੇ ਵੱਡੀ ਚਿੰਤਾ ਪੈਦਾ ਕਰ ਦਿੱਤੀ ਹੈ ਤਿੰਨ ਗੱਡੀਆਂ ਦਾ ਭਿਆਨਕ ਮੰਜਰ ਵੇਖ ਕੇ ਪੱਥਰ ਦਿਲ ਆਦਮੀ ਵੀ ਰੋ ਪੈਂਦਾ ਹੈ ਲਾਸ਼ਾਂ ਦੇ ਢੇਰ ਵੇਖੇ ਨਹੀਂ ਜਾ ਰਹੇ ਇਸ ਹਾਦਸੇ ਨੇ ਇਹ ਵੀ ਚਰਚਾ ਛੇੜ ਦਿੱਤੀ ਹੈ ਕਿ ਆਖਰ ਹਾਦਸੇ ਰੁਕ ਕਿਉਂ ਨਹੀਂ ਰਹੇ ਤਕਨੀਕ ਦੀ ਵਰਤੋਂ ’ਚ ਲਾਪਰਵਾਹੀ ਵੀ ਮੁੱਦਾ ਬਣ ਰਹੀ ਹੈ ਇਹ ਚਰਚਾ ਚੱਲ ਰਹੀ ਹੈ ਕਿ ਕਵਚ ਸਿਸਟਮ ਨਾ ਹੋਣ ਕਰਕੇ ਨੁਕਸਾਨ ਵੱਧ ਹੋਇਆ ਹੈ।

ਜ਼ਿਆਦਾ ਰਫ਼ਤਾਰ ਦੀ ਗੱਲ ਵੀ ਹੋ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਜੇਕਰ ਕਵਚ ਸਿਸਟਮ ਜੋ ਇੰਜਣਾਂ ਦੀ ਟੱਕਰ ਨੂੰ ਟਾਲ ਸਕਦਾ ਹੈ ਉਹ ਤਕਨੀਕ ਮੁਹੱਈਆ ਨਹੀਂ ਸੀ ਇਸ ਤਰ੍ਹਾਂ ਸਿਗਨਗ ਵੀ ਚਰਚਾ ’ਚ ਹੈ ਅਸਲ ’ਚ ਤਕਨੀਕ ਤੇ ਵਿਕਾਸ ਦੀ ਰਫ਼ਤਾਰ ਦਰਮਿਆਨ ਤਾਲਮੇਲ ਨਹੀਂ ਬਣ ਰਿਹਾ ਹੈ ਨਵੀਆਂ ਗੱਡੀਆਂ ਨਵੇਂ ਰੂਟ ਸ਼ੁਰੂ ਹੋ ਰਹੇ ਹਨ ਆਧੁਨਿਕ ਕੰਪਾਰਟਮੈਂਟ ਬਣ ਰਹੇ ਹਨ ਮੁਸਾਫਰਾਂ ਲਈ ਸਹੂਲਤਾਂ ਵਧ ਰਹੀਆਂ ਹਨ ਪਰ ਸੁਰੱਖਿਆ ਤਕਨੀਕ ਦਾ ਮੁੱਦਾ ਅੱਜ ਵੀ ਪੂਰੀ ਤਰ੍ਹਾਂ ਹੱਲ ਨਹੀਂ ਹੋਇਆ ਇਹ ਵੀ ਤੱਥ ਹਨ ਕਿ ਤਕਨੀਕ ਕਿੰਨੀ ਮਰਜ਼ੀ ਵਿਕਸਿਤ ਹੋ ਜਾਵੇ ਅਤੇ ਕਿੰਨੇ ਮਰਜੀ ਵੱਡੇ ਪੱਧਰ ’ਤੇ ਮੁਹੱਈਆ ਹੋ ਜਾਵੇ ਪਰ ਮਨੁੱਖੀ ਗਲਤੀ ਤਕਨੀਕ ਨੂੰ ਨਾਕਾਮ ਵੀ ਕਰ ਦਿੰਦੀ ਹੈ ਸੈਂਕੜੇ ਰੇਲਵੇ ਹਾਦਸਿਆਂ ਦੀ ਵਜ੍ਹਾ ਮਨੁੱਖੀ ਗਲਤੀ ਰਹੀ ਹੈ।

ਇਹ ਵੀ ਪੜ੍ਹੋ : ਭਾਜਪਾ ਆਗੂ ਦੇ ਘਰ ਚੋਰੀ ਕਰਨ ਦੇ ਦੋਸ਼ ’ਚ ਭਗੌੜੇ ਨੂੰ ਦਬੋਚਿਆ

ਅਸਲ ’ਚ ਲਾਪਰਵਾਹੀ ਨੂੰ ਰੋਕਣਾ ਆਪਣੇ-ਆਪ ’ਚ ਬਹੁਤ ਵੱਡੀ ਸਮੱਸਿਆ ਹੈ ਗਲਤੀ ਕਰਨ ਵਾਲੇ ਦੋਸ਼ੀ ਖਿਲਾਫ਼ ਸਖਤ ਕਾਰਵਾਈ ਦੀ ਘਾਟ ਕਾਰਨ ਮਨੁੱਖੀ ਗਲਤੀ ਕਾਰਨ ਬਹੁਤ ਵੱਡੇ-ਵੱਡੇ ਰੇਲ ਹਾਦਸੇ ਪਹਿਲਾਂ ਵੀ ਹੋਏ ਹਨ ਪਰ ਦੋਸ਼ੀ ਲੰਮੀ ਕਾਨੂੰਨੀ ਪ੍ਰਕਿਰਿਆ ਦਾ ਲਾਭ ਲੈ ਕੇ ਬਚ ਨਿੱਕਲਦੇ ਹਨ ਕਿਸੇ ਮੁਲਜ਼ਮ ਖਿਲਾਫ਼ ਹੀ ਕਾਰਵਾਈ ਹੰਦੀ ਹੈ ਮਿ੍ਰਤਕਾਂ ਦੇ ਵਾਰਸਾਂ ਨੂੰ ਮੁਆਵਜ਼ਾ ਦੇਣ ਤੋਂ ਬਾਅਦ ਗੱਲ ਖ਼ਤਮ ਹੋ ਜਾਂਦੀ ਹੈ ਕੁਝ ਸਾਲਾਂ ਬਾਅਦ ਫ਼ਿਰ ਉਹੋ-ਜਿਹਾ ਕੋਈ ਹਾਦਸਾ ਵਾਪਰ ਜਾਂਦਾ ਹੈ।

ਇਹ ਰੁਝਾਨ ਹੀ ਹਾਦਸਿਆਂ ਦੀ ਮੁੱਖ ਵਜ੍ਹਾ ਹੈ ਅਸਲ ’ਚ ਸੁਰੱਖਿਆ ਸਭ ਤੋਂ ਵੱਡਾ ਮੁੱਦਾ ਹੈ ਟਰੇਨਾਂ ’ਚ ਸਹੂਲਤਾਂ ਵਧਾਉਣ ਤੋਂ ਕਿਤੇ ਜ਼ਿਆਦਾ ਜ਼ਰੂਰੀ ਹੈ ਕਿ ਹਾਦਸਿਆਂ ਨੂੰ ਰੋਕਣ ਲਈ ਠੋਸ ਸਿਸਟਮ ਬਣਾਇਆ ਜਾਵੇ ਇਸ ਵਾਸਤੇ ਤਕਨੀਕ ਈਜਾਦ ਵੀ ਕੀਤੀ ਜਾਵੇ ਅਤੇ ਸਮੇਂ ਅਨੁਸਾਰ ਮੁਹੱਈਆ ਵੀ ਕੀਤੀ ਜਾਵੇ ਹੁਣ ਵਾਪਰੇ ਹਾਦਸੇ ਦੇ ਕਾਰਨਾਂ ਦੀ ਬਾਰੀਕੀ ਨਾਲ ਜਾਂਚ ਹੋਵੇ ਪਰ ਇਹ ਜਾਂਚ ਸਿਰਫ ਜਾਂਚ ਲਈ ਨਾ ਹੋਵੇ ਸਗੋਂ ਵੱਡਾ ਬਦਲਾਅ ਲਿਆਉਣ ਲਈ ਹੋਵੇ ਇਹ ਵੀ ਹਕੀਕਤ ਹੈ ਕਿ ਸਿਰਫ ਦੋਸ਼ੀਆਂ ਨੂੰ ਸਜ਼ਾ ਦੇਣ ਨਾਲ ਮਕਸਦ ਹੱਲ ਨਹੀਂ ਹੋਣਾ ਸਗੋਂ ਰੇਲ ਅਧਿਕਾਰੀਆਂ ’ਚ ਜਿੰਮੇਵਾਰੀ ਤੇ ਸਮੱਰਪਣ ਦੀ ਭਾਵਨਾ ਵੀ ਹੋਣੀ ਜ਼ਰੂਰੀ ਹੈ।