ਮੋਗਾ ’ਚ ਨਾਲੀ ’ਚ ਲੜਕੇ ਦੀ ਲਾਸ਼ ਮਿਲਣ ਨਾਲ ਫੈਲੀ ਸਨਸਨੀ 

Crime Moga

ਗੱਟੇ ਵਿੱਚ ਬੰਦ ਕਰ ਨਾਲੀ ਚ ਸੁੱਟਿਆ, ਕੁੱਤੇ ਗੱਟੇ ਨੂੰ ਖਿੱਚ ਰਹੇ ਸਨ

  • ਥਾਣੇ ਤੋਂ ਕੁੱਝ ਹੀ ਦੂਰੀ ਦੀ ਘਟਨਾ, ਪੁਲਿਸ ਪੁੱਜੀ ਦੇਰੀ ਨਾਲ

(ਵਿੱਕੀ ਕੁਮਾਰ) ਮੋਗਾ । ਮੋਗਾ ਵਿੱਚ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਿਟੀ ਸਾਊਥ ਤੋਂ ਕੁੱਝ ਹੀ ਦੂਰੀ ’ਤੇ ਇਕ ਨਾਲੀ ਵਿੱਚ ਇੱਕ ਨਵਜੰਮਾ ਬੱਚਾ ਜੋ ਕਿ ਲੜਕਾ ਦੱਸਿਆ ਜਾ ਰਿਹਾ ਹੈ ਨੂੰ ਇਕ ਗੱਟੇ ਵਿੱਚ ਬੰਦ ਕਰਕੇ ਸੁੱਟਿਆ ਹੋਇਆ ਸੀ। ਜਾਣਕਾਰੀ ਅਨੁਸਾਰ ਸੋਮਵਾਰ ਨੂੰ ਲੋਕਾਂ ਵੱਲੋਂ ਜਦੋਂ ਕੁੱਝ ਕੁੱਤਿਆਂ ਨੂੰ ਨਾਲੀ ਵਿੱਚੋਂ ਇੱਕ ਗੱਟੇ ਨੂੰ ਖਿੱਚਦੇ ਹੋਏ ਦੇਖਿਆ ਤਾਂ ਲੋਕਾਂ ਨੇ ਉਹਨਾਂ ਕੁੱਤਿਆਂ ਨੂੰ ਉਥੋਂ ਭਜਾ ਜਦੋਂ ਉਸ ਗੱਟੇ ਨੂੰ ਖੋਲਿਆ ਤਾਂ ਉੱਥੇ ਮੌਜੂਦ ਲੋਕਾਂ ਦੀਆਂ ਅੱਖਾਂ ਉਸ ਵੇਲ੍ਹੇ ਖੁੱਲ੍ਹੀਆਂ ਰਹਿ ਗਈਆਂ ਜਦੋਂ ਉਸ ਗੱਟੇ ਵਿੱਚੋਂ ਇਕ ਨਵਜੰਮੇ ਲੜ੍ਕੇ ਦੀ ਬਦਬੂ ਮਾਰਦੀ ਬਹੁਤ ਮਾੜੀ ਹਾਲਤ ਵਿੱਚ ਲਾਸ਼ ਦੇਖੀ। (Crime Moga)

ਲੋਕਾਂ ਨੇ ਦੱਸਿਆ ਕਿ ਜਿਸ ਨਾਲੀ ਵਿੱਚ ਬੱਚੇ ਨੂੰ ਗੱਟੇ ਵਿੱਚ ਪਾ ਸੁੱਟਿਆ ਸੀ। ਉਹ ਨਾਲੀ ਦਾ ਪਾਣੀ ਗੱਟੇ ਕਾਰਨ ਬੰਦ ਹੋ ਗਿਆ ਸੀ। ਇਸ ਮੌਕੇ ਮੋਗਾ ਤੋਂ ਡਾਕਟਰ ਨਵੀਨ ਸੂਦ ਨੇ ਦੱਸਿਆ ਕਿ ਬੱਚੇ ਦੀ ਮਾੜੀ ਹਾਲਤ ਵਿੱਚ ਲਾਸ਼ ਦੇਖ ਕੇ ਇੱਥੇ 2 ਔਰਤਾਂ ਨੂੰ ਚੱਕਰ ਆਉਣ ਕਾਰਨ ਉਹ ਡਿੱਗ ਹੀ ਪਈਆਂ ਸਨ। ਜਿਨ੍ਹਾਂ ਨੂੰ ਲੋਕਾਂ ਵੱਲੋਂ ਸੰਭਾਲਿਆ। ਡਾਕਟਰ ਸਾਹਿਬ ਨੇ ਦੱਸਿਆ ਕਿ ਘਟਨਾ ਵਾਲੀ ਥਾਂ ਤੋਂ ਕੁੱਝ ਹੀ ਦੂਰੀ ਤੇ ਪੁਲਿਸ ਥਾਣਾ ਹੈ। ਪਰ ਇਤਲਾਹ ਕਰਨ ਦੇ ਬਾਵਜੂਦ ਪੁਲਿਸ ਘਟਨਾ ਵਾਲੀ ਥਾਂ ’ਤੇ ਅੱਧੇ ਘੰਟੇ ਬਾਅਦ ਪੁੱਜੀ ਹੈ।

ਸੂਚਨਾ ਦੇਣ ਦੇ ਬਾਵਜ਼ੂਦ ਪੁਲਿਸ ਦੇਰੀ ਨਾਲ ਪਹੁੰਚੀ

ਉਹਨਾਂ ਕਿਹਾ ਕਿ ਸ਼ਹਿਰ ਵਿੱਚ ਇੰਨੀ ਵੱਡੀ ਗੱਲ ਹੋ ਗਈ। ਉਹਨਾਂ ਕਿਹਾ ਕਿ ਅਸੀਂ ਘੱਟੋ ਘੱਟ 10 ਅਫਸਰਾਂ ਨੂੰ ਫੋਨ ਕੀਤਾ ਪਰ ਕਿਸੇ ਨੇ ਵੀ ਫੋਨ ਨਹੀਂ ਚੁੱਕਿਆ। ਇੱਥੋਂ ਤੱਕ ਕਿ ਮੋਗਾ ਦੇ ਐੱਸਐੱਸਪੀ ਸਾਹਿਬ ਦੇ ਦਫ਼ਤਰ ਵੀ ਫੋਨ ਕੀਤਾ ਜਿਸ ਦੇ ਬਾਵਜੂਦ ਪੁਲਿਸ ਬਹੁਤ ਲੇਟ ਪਹੁੰਚਦੀ ਹੈ। ਜਿਸ ਕਾਰਨ ਪੁਲਿਸ ਦੀ ਲੋਕਾਂ ਪ੍ਰਤੀ ਸੁਰੱਖਿਆ ’ਤੇ ਵੀ ਕਈ ਸਵਾਲ ਖੜ੍ਹੇ ਹੋ ਰਹੇ ਹਨ। ਕਿ ਜਦੋਂ ਥਾਣੇ ਦੇ ਨੇੜੇ ਘਟਨਾ ਵਾਲੀ ਥਾਂ ’ਤੇ ਪੁਲਿਸ ਐਨੀ ਦੇਰੀ ਨਾਲ ਪਹੁੰਚੀ। ਹੋਰ ਮੁਸੀਬਤ ਪੈਣ ’ਤੇ ਲੋਕਾਂ ਦੀ ਕੀ ਰੱਖਿਆ ਕੀਤੀ ਜਾਵੇਗੀ। ਪੁਲਿਸ ਵੱਲੋਂ ਘਟਨਾ ਵਾਲੀ ਥਾਂ ਦੇ ਆਸ ਪਾਸ ਦੇ ਕੈਮਰੇ ਖਗੌਲੇ ਜਾ ਰਹੇ ਹਨ। ਤਾਂ ਕਿ ਐਨਾ ਵੱਡਾ ਅਪਰਾਧ ਕਰਨ ਵਾਲੇ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕੀਤਾ ਜਾ ਸਕੇ। ਬੱਚੇ ਦੀ ਲਾਸ਼ ਨੂੰ ਮੋਗਾ ਦੇ ਸਿਵਲ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ