ਸਾਡੇ ਨਾਲ ਸ਼ਾਮਲ

Follow us

9.4 C
Chandigarh
Thursday, January 22, 2026
More
    Home Breaking News ਅਸਟਰੇਲੀਆ ਰਹਿੰ...

    ਅਸਟਰੇਲੀਆ ਰਹਿੰਦੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ

    (ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਨੇੜਲੇ ਪਿੰਡ ਰੁੜਕੀ ਦੇ ਇੱਕ 28 ਸਾਲਾਂ ਨੌਜਵਾਨ ਮਨਜੀਤ ਸਿੰਘ ਉਰਫ ਮਨੀ ਪੁੱਤਰ ਭੁਪਿੰਦਰ ਸਿੰਘ ਵਾਸੀ ਪਿੰਡ ਰੁੜਕੀ ਦੀ ਬੀਤੇ ਦਿਨੀ ਅਸਟਰੇਲੀਆ ਵਿਖੇ ਇੱਕ ਸੜਕ ਹਾਦਸੇ ’ਚ ਮੌਤ ਹੋ ਗਈ ਸੀ, ਅੱਜ ਜਦੋਂ ਉਸ ਦੀ ਲਾਸ਼ ਪਿੰਡ ਵਿਖੇ ਲਿਆਇਆ ਗਿਆ ਤਾਂ ਸਾਡਾ ਪਿੰਡ ਸ਼ੋਗ ਦੀ ਲਹਿਰ ’ਚ ਡੁੱਬ ਗਿਆ ਹੈ। ਮਨਜੀਤ ਅਪਣੇ ਪਿੱਛੇ ਪਤਨੀ, ਮਾਂ ਬਾਪ ਤੇ ਇੱਕ ਭਰਾ ਛੱਡ ਗਿਆ ਹੈ। ਮਨਜੀਤ ਸਿੰਘ ਦਾ ਵਿਆਹ ਜਨਵਰੀ 2020 ’ਚ ਤੇਜਇੰਦਰ ਕੌਰ ਪੁੱਤਰੀ ਗਿਆਨ ਸਿੰਘ ਵਾਸੀ ਖੇੜਾ ਨਾਲ ਹੋਇਆ ਸੀ, ਵਿਆਹ ਤੋਂ ਲਗਭਗ ਇੱਕ ਮਹੀਨਾ ਬਾਅਦ ਹੀ ਮਨਜੀਤ ਸਿੰਘ ਅਸਟਰੇਲੀਆ ਚਲਾ ਗਿਆ ਸੀ, ਉਸ ਤੋਂ ਬਾਅਦ ਕਰੋਨਾ ਮਹਾਮਾਰੀ ਦੌਰਾਨ ਲਾਕਡਾਉਨ ਕਾਰਨ ਉਹ ਅਜੇ ਤੱਕ ਵਾਪਸੀ ਨਹੀਂ ਕਰ ਸਕਿਆ ਸੀ।

    ਇਸ ਮੌਕੇ ਨਰਿੰਦਰ ਸਿਘ ਜੋਕਿ ਅਸਟਰੇਲੀਆ ਤੋਂ ਹੀ ਆਪਣੇ ਭਰਾ ਮਨਜੀਤ ਸਿੰਘ ਦੀ ਲਾਸ਼ ਲੈ ਕੇ ਰੁੜਕੀ ਆਇਆ ਸੀ, ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਉਹ ਅਤੇ ਉਸ ਦਾ ਭਰਾ ਮਨਜੀਤ ਸਿੰਘ ਅਸਟਰੇਲੀਆ ’ਚ ਰਹਿੰਦੇ ਸੀ। ਉਥੇ ਮਨਜੀਤ ਸਿੰਘ ਟਰਾਲਾ ਚਲਾਉਂਦਾ ਸੀ, ਬੀਤੇ ਦਿਨੀ ਉਹ ਟਰਾਲਾ ਲੈ ਕੇ ਆ ਰਿਹਾ ਸੀ ਕਿ ਮੈਲਬੋਰਨ ਅਸਟਰੇਲੀਆ ਵਿਖੇ ਉਸ ਦਾ ਟਰਾਲਾ ਅਚਾਨਕ ਪਲਟ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਅਸਟਰੇਲੀਆ ਪੁਲਿਸ ਟਰਾਲਾ ਪਲਟਨ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਅੱਜ ਪਿੰਡ ਰੁੜਕੀ ਵਿਖੇ ਮਨਜੀਤ ਸਿੰਘ ਦੀ ਲਾਸ਼ ਦਾ ਅੰਤਮ ਸਸਕਾਰ ਕਰ ਦਿੱਤਾ ਗਿਆ ਹੈ। ਇਸ ਮੌਕੇ ਬਾਬਾ ਪਰਮਜੀਤ ਸਿੰਘ ਹੰਸਾਲੀ ਵਾਲੇ ਵੀ ਹਾਜ਼ਰ ਸਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here