ਸੋਨਾ ਲੁੱਟਣ ਵਾਲੇ ਗਿਰੋਹ ’ਚ ਸ਼ਾਮਲ ਪੁਲਿਸ ਮੁਲਾਜ਼ਮ ਗ੍ਰਿਫ਼ਤਾਰ

Gold-Looting-Gang
 ਬਠਿੰਡਾ : ਗਿ੍ਰਫ਼ਤਾਰ ਮੁਲਜ਼ਮ ਪੁਲਿਸ ਪਾਰਟੀ ਨਾਲ।

 ਬਾਕੀ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ ਪੁਲਿਸ Gold Looting Gang()

(ਸੁਖਜੀਤ ਮਾਨ) ਬਠਿੰਡਾ। ਸੰਗਰੂਰ ਰੇਲਵੇ ਸਟੇਸ਼ਨ ਤੋਂ ਇੱਕ ਵਿਅਕਤੀ ਤੋਂ ਸੋਨਾ ਲੁੱਟਣ ਵਾਲੇ ਮੁਲਜ਼ਮਾਂ ਦੀ ਪੈੜ ਦੱਬ ਰਹੀ ਬਠਿੰਡਾ ਪੁਲਿਸ ਨੇ ਜੋ ਇੱਕ ਮੁਲਜ਼ਮ ਗਿ੍ਰਫ਼ਤਾਰ ਕੀਤਾ ਹੈ, ਉਹ ਪੁਲਿਸ ਮੁਲਾਜ਼ਮ ਨਿੱਕਲਿਆ ਹੈ ਕੱਲ੍ਹ ਜਦੋਂ ਪੁਲਿਸ ਨੇ ਗੱਡੀ ਦਾ ਪਿੱਛਾ ਕੀਤਾ ਸੀ ਤਾਂ ਗੱਡੀ ’ਚ ਦੋ ਜਣੇ ਪੁਲਿਸ ਦੀ ਵਰਦੀ ’ਚ ਸਨ, ਜਿੰਨ੍ਹਾਂ ’ਚੋਂ ਇੱਕ ਫੜ੍ਹ ਲਿਆ ਗਿਆ ਫੜ੍ਹੇ ਗਏ ਮੁਲਜ਼ਮ ਤੋਂ ਪੁੱਛਗਿੱਛ ਕਰਕੇ ਬਾਕੀ ਮੁਲਜ਼ਮਾਂ ਨੂੰ ਛੇਤੀ ਗਿ੍ਰਫ਼ਤਾਰ ਕਰਨ ਦਾ ਦਾਅਵਾ ਪੁਲਿਸ ਵੱਲੋਂ ਕੀਤਾ ਜਾ ਰਿਹਾ ਹੈ। (Gold Looting Gang)

ਵੇਰਵਿਆਂ ਮੁਤਾਬਿਕ ਸੰਗਰੂਰ ਰੇਲਵੇ ਸਟੇਸ਼ਨ ਤੋਂ ਇੱਕ ਵਿਅਕਤੀ ਤੋਂ ਸੋਨਾ ਲੁੱਟਣ ਦੇ ਮਾਮਲੇ ’ਚ ਪੁਲਿਸ ਨੇ ਸੋਨਾ ਤਾਂ ਬਰਾਮਦ ਕਰ ਲਿਆ ਸੀ ਪਰ ਮੁਲਜ਼ਮ ਫਰਾਰ ਹੋ ਗਏ ਸੀ ਉਨ੍ਹਾਂ ਫਰਾਰ ਮੁਲਜ਼ਮਾਂ ’ਚੋਂ ਹੁਣ ਇੱਕ ਪੁਲਿਸ ਦੇ ਅੜਿੱਕੇ ਆ ਗਿਆ ਜਿਸ ਦੀ ਪਹਿਚਾਣ ਆਸੀਸ ਕੁਮਾਰ ਪੁੱਤਰ ਬਿਕਰਮਜੀਤ ਵਾਸੀ ਪਿੰਡ ਰਾਮਸਰਾ ਤਹਿਸੀਲ ਅਬੋਹਰ (ਫਾਜ਼ਿਲਕਾ) ਵਜੋਂ ਹੋਈ ਹੈ। ਅਸੀਸ ਕੁਮਾਰ ਪੰਜਾਬ ਪੁਲਿਸ ਦਾ ਸਿਪਾਹੀ ਹੈ ਜਿਸ ਤੋਂ ਪੁਲਿਸ ਨੇ ਵਰਦੀ ਵੀ ਬਰਾਮਦ ਕੀਤੀ ਹੈ ਜੋ ਉਸ ਨੇ ਸੋਨਾ ਲੁੱਟਣ ਮੌਕੇ ਪਹਿਨੀ ਹੋਈ ਸੀ।

ਵਾਰਦਾਤ ਦੌਰਾਨ ਵਰਤੀ ਇਟੋਸ ਕਾਰ ਵੀ ਲਈ ਕਬਜ਼ੇ ’ਚ

ਪੁਲਿਸ ਨੇ ਵਾਰਦਾਤ ਦੌਰਾਨ ਵਰਤੀ ਇਟੋਸ ਕਾਰ ਨੂੰ ਵੀ ਕਬਜ਼ੇ ’ਚ ਲਿਆ ਹੈ। ਪੁਲਿਸ ਹੁਣ ਬਾਕੀ ਮੁਲਜ਼ਮਾਂ ਦੀ ਤਲਾਸ਼ ਵਿੱਚ ਛਾਪੇਮਾਰੀ ਕਰ ਰਹੀ ਹੈ। ਥਾਣਾ ਸਿਵਲ ਲਾਈਨ ਦੇ ਮੁਖੀ ਇੰਸਪੈਕਟਰ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਮੁਦੱਈ ਸਾਹਿਲ ਖਿੱਪਲ ਪੁੱਤਰ ਮਨਮੋਹਨ ਸਿੰਘ ਵਾਸੀ ਵਿਸ਼ਾਲ ਨਗਰ ਬਠਿੰਡਾ ਦੇ ਬਿਆਨਾਂ ਦੇ ਅਧਾਰ ਤੇ ਅਸੀਸ ਕੁਮਾਰ ਪੁੱਤਰ ਬਿਕਰਮਜੀਤ ਵਾਸੀ ਰਾਮਸਰਾ, ਜੈਰਾਮ ਪੁੱਤਰ ਰਾਮਜੱਸ ਵਾਸੀ ਰਾਏਪੁਰ ਜ਼ਿਲ੍ਹਾ ਫਾਜ਼ਿਲਕਾ, ਵਿਨੋਦ ਕੁਮਾਰ ਪੁੱਤਰ ਸੱਤਪਾਲ ਵਾਸੀ ਸੀਤੋ ਗੁੰਨੋ ਜ਼ਿਲ੍ਹਾ ਫਾਜ਼ਿਲਕਾ, ਨਿਸ਼ਾਨ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਸਰਾਵਾਂ ਬੋਦਲਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅਤੇ ਇੱਕ ਅਣਪਛਾਤੇ ਵਿਅਕਤੀ ਨੂੰ ਨਾਮਜ਼ਦ ਕੀਤਾ ਸੀ।

ਇਹ ਵੀ ਪੜ੍ਹੋ : ਜੰਗਲਾਤ ਵਰਕਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਲਾਇਆ ਧਰਨਾ

ਉਨ੍ਹਾਂ ਦੱਸਿਆ ਕਿ ਸੰਗਰੂਰ ਤੋਂ ਸੋਨਾ ਲੁੱਟਣ ਉਪਰੰਤ ਸੂਚਨਾ ਮਿਲਣ ’ਤੇ ਪੁਲਿਸ ਮੁਲਜ਼ਮਾਂ ਨੂੰ ਫੜ੍ਹਨ ਲਈ ਪੱਬਾਂ ਭਾਰ ਸੀ। ਇਸੇ ਦੌਰਾਨ ਗਗਨ ਗੈਸਟਰੋ ਹਸਪਤਾਲ ਕੋਲ ਇਟੋਸ ਕਾਰ ਦੀ ਸ਼ੱਕ ਦੇ ਅਧਾਰ ’ਤੇ ਤਲਾਸ਼ੀ ਲਈ ਤਾਂ 3 ਕਿੱਲੋ 765 ਗਰਾਮ ਸੋਨੇ ਦੇ ਗਹਿਣੇ ਬਰਾਮਦ ਕੀਤੇ ਗਏ ਸਨ। ਪੁਲਿਸ ਵੱਲੋਂ ਬਰਾਮਦ ਕੀਤੇ ਗਏ ਸੋਨੇ ਦੇ ਗਹਿਣੇ 54 ਡੱਬਿਆਂ ਵਿੱਚ ਬੰਦ ਸਨ ਅਤੇ ਸੋਨੇ ਦੀ ਕੀਮਤ 1 ਕਰੋੜ 75 ਲੱਖ ਰੁਪਏ ਦੱਸੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਲੁਟੇਰੇ ਆਪਣੀ ਕਾਰ ਅਤੇ ਗਹਿਣਿਆਂ ਵਾਲਾ ਬੈਗ ਛੱਡ ਕੇ ਫਰਾਰ ਹੋ ਗਏ ਸਨ। ਮੁਲਜਮਾਂ ’ਚੋਂ ਅੱਜ ਇੱਕ ਜਣੇ ਨੂੰ ਗਿ੍ਰਫਤਾਰ ਕਰ ਲਿਆ ਜਿਸਦੀ ਪਹਿਚਾਣ ਪੰਜਾਬ ਪੁਲਿਸ ਦੇ ਸਿਪਾਹੀ ਅਸੀਸ ਕੁਮਾਰ ਵਜੋਂ ਹੋਈ ਹੈ ਬਾਕੀ ਮੁਲਜ਼ਮਾਂ ਨੂੰ ਫੜ੍ਹਨ ਲਈ ਪੁਲਿਸ ਪਾਰਟੀਆਂ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ ਅਤੇ ਮੁਲਜਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਏਗਾ।

ਸੋਨਾ ਸਪਲਾਈ ਕਰਨ ਵਾਲੇ ਤੋਂ ਕੀਤੀ ਸੀ ਲੁੱਟ (Gold Looting Gang)

ਸਾਹਿਲ ਖਿੱਪਲ ਪੁੱਤਰ ਮਨਮੋਹਣ ਸਿੰਘ ਦੀ ਸੂਰਤ ਵਿਖੇ ਕੰਪਨੀ ਸ੍ਰੀ ਬਰਾਈਟ ਮੈਜਿਸਟਕ ਹੈ ਜਿਸ ਦਾ ਕੰਮ ਸੁਨਿਆਰਿਆਂ ਨੂੰ ਆਰਡਰ ’ਤੇ ਸੋਨਾ ਸਪਲਾਈ ਕਰਨਾ ਹੈ। ਸਾਹਿਲ ਮੁਤਾਬਕ ਕੰਪਨੀ ਦਾ ਇੱਕ ਕਰਮਚਾਰੀ ਰਾਜੂ ਪੁੱਤਰ ਗੋਵਰਧਨ ਵਾਸੀ ਬੀਕਾਨੇਰ ਦਿੱਲੀ ਤੋਂ ਸੋਨੇ ਵਾਲਾ ਬੈਗ ਲੈ ਕੇ ਬਠਿੰਡਾ ਆ ਰਿਹਾ ਸੀ ਜਿਸ ਤੋਂ ਲੁਟੇਰਿਆਂ ਨੇ ਸੰਗਰੂਰ ਰੇਲਵੇ ਸਟੇਸ਼ਨ ’ਤੇ ਬੈਗ ਖੋਹ ਲਿਆ। ਥਾਣਾ ਸਿਵਲ ਲਾਈਨ ਦੇ ਮੁੱਖ ਥਾਣਾ ਅਫਸਰ ਇੰਸਪੈਕਟਰ ਯਾਦਵਿੰਦਰ ਸਿੰਘ ਨੇ ਗਸ਼ਤ ਦੌਰਾਨ ਕਾਰ ਵਿੱਚੋਂ ਸੋਨਾ ਬਰਾਮਦ ਕੀਤਾ ਸੀ। ਕਾਰ ’ਚ ਚਾਰ ਜਣੇ ਸਵਾਰ ਸਨ, ਜਿੰਨ੍ਹਾਂ ’ਚੋਂ ਦੋ ਪੁਲਿਸ ਦੀ ਵਰਦੀ ਵਿੱਚ ਸਨ।

LEAVE A REPLY

Please enter your comment!
Please enter your name here