ਜੰਗਲਾਤ ਵਰਕਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਲਾਇਆ ਧਰਨਾ

Forest-Workers
ਪਟਿਆਲਾ : ਜੰਗਲਾਤ ਵਰਕਰ ਆਪਣੀਆਂ ਮੰਗਾਂ ਲੈ ਕੇ ਜੰਗਲਾਤ ਵਿਭਾਗ ਦਫਤਰ ਅੱਗੇ ਨਾਅਰੇਬਾਜੀ ਕਰਦੇ ਹੋਏ।

ਪੰਜਾਬ ਸਰਕਾਰ ਵਿਰੁੱਧ 12 ਦਸੰਬਰ ਨੂੰ ਡੀਸੀ ਦਫਤਰ ਅੱਗੇ ਲਾਇਆ ਜਾਵੇਗਾ ਪੱਕਾ ਮੋਰਚਾ : ਨੋਲੱਖਾ

(ਸੱਚ ਕਹੂੰ ਨਿਊਜ) ਪਟਿਆਲਾ। ਜੰਗਲਾਤ ਵਿਭਾਗ, ਜੰਗਲੀ ਜੀਵ, ਜੰਗਲਾਤ ਕਾਰਪੋਰੇਸ਼ਨ ਦੇ ਵਰਕਰਾਂ ਵੱਲੋਂ ਜੰਗਲਾਤ ਵਿਭਾਗ ਦਫਤਰ ਅੱਗੇ ਧਰਨਾ ਲਗਾ ਕੇ ਆਪਣੀਆ ਮੰਗਾਂ ਨੂੰ ਲੈ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਐਲਾਨ ਕੀਤਾ ਗਿਆ ਪੰਜਾਬ ਸਰਕਾਰ ਵਿਰੁੱਧ ਪੱਕਾ ਮੋਰਚਾ 12 ਦਸੰਬਰ ਨੂੰ ਡੀ.ਸੀ. ਦਫਤਰ ਅੱਗੇ ਲਗਾਇਆ ਜਾਵੇਗਾ। (Forest Workers) ਇਸ ਸਬੰਧੀ ਜਾਣਕਾਰੀ ਦਿੰਦਿਆ ਸੂਬਾ ਪ੍ਰਧਾਨ ਜਗਮੋਹਨ ਸਿੰਘ ਨੋਲੱਖਾ ਨੇ ਦੱਸਿਆ ਕਿ ਵਰਕਰਾਂ ਵੱਲੋਂ 16 ਮਈ 2023 ਨੂੰ ਪੰਜਾਬ ਸਰਕਾਰ ਵੱਲੋਂ ਜਾਰੀ ਕੀਤਾ ਨੋਟੀਫਿਕੇਸ਼ਨ ਵਿੱਚ ਲਗਾਈਆਂ ਸ਼ਰਤਾਂ ਦਾ ਵਿਰੋਧ ਕੀਤਾ ਗਿਆ। ਜਿਸ ਵਿੱਚ 20-25 ਸਾਲਾਂ ਤੋਂ ਕੰਮ ਕਰਦੇ ਵਰਕਰਾਂ ਤੇ 8ਵੀਂ ਪਾਸ ਦੀ ਲਗਾਈ ਸ਼ਰਤ ਦਾ ਵਿਰੋਧ ਕੀਤਾ ਗਿਆ।

ਜਦੋਂਕਿ 2011 ਅਤੇ 2015 ਵਿੱਚ ਕੋਈ ਸ਼ਰਤ ਨਹੀਂ ਲਗਾਈ ਗਈ ਸੀ ਵਰਕਰਾਂ ਨੂੰ ਬਿਨਾਂ ਸ਼ਰਤ ਰੈਗੂਲਰ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਹੁਣ ਵਿਧਾਨ ਸਭਾ ਦੇ ਸ਼ੈਸ਼ਨ ਵਿੱਚ ਜੰਗਲਾਤ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਵਣ ਵਿਭਾਗ ਵਿੱਚ ਰੈਗੂਲਰ ਕਰਨ ਦਾ ਬਿਆਨ ਦਿੱਤਾ ਗਿਆ ਹੈ ਕਿ ਵਿੱਤ ਵਿਭਾਗ ਵੱਲੋਂ ਲਗਾਈਆਂ ਸ਼ਰਤਾਂ ਮੁਤਾਬਿਕ ਰੈਗੂਲਰ ਕੀਤਾ ਜਾਵੇਗਾ। ਨੌਲੱਖਾ ਨੇ ਕਿਹਾ 95 ਪ੍ਰਤੀਸ਼ਤ ਵਰਕਰ ਜਿਨ੍ਹਾਂ ਦੀਆਂ ਸੇਵਾਵਾਂ ਸੀਨੀਆਰਤਾ ਲਿਸਟ ਮੁਤਾਬਿਕ 20 ਸਾਲ ਦੀ ਹੋ ਚੁੱਕੀ ਹੈ ਉਹ ਇਸ ਸ਼ਰਤ ਲੱਗਣ ਨਾਲ ਰੈਗੂਲਰ ਨਹੀਂ ਹੋਣਗੇ। ਪੰਜਾਬ ਸਰਕਾਰ ਵੱਲੋਂ ਉਨ੍ਹਾਂ ਵਰਕਰਾਂ ਦਾ ਹੱਕ ਖੋਹਿਆ ਜਾ ਰਿਹਾ ਹੈ। ਜਿਸ ਨੂੰ ਜੰਗਲਾਤ ਵਰਕਰ ਬਰਦਾਸ਼ਤ ਨਹੀਂ ਕਰਨਗੇ।

ਇਹ ਵੀ ਪੜ੍ਹੋ : ਵਿਧਾਇਕ ਦੇਵ ਮਾਨ ਵੱਲੋਂ ਲੱਖਾਂ ਰੁਪਏ ਦੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ

ਇਸ ਮੌਕੇ ਜਨਰਲ ਸਕੱਤਰ ਕੁਲਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਕਈ ਵਾਰ ਮੰਗ ਪੱਤਰ ਵੀ ਦੇ ਚੁੱਕੇ ਹਾਂ ਅਤੇ ਪ੍ਰਧਾਨ ਮੁੱਖ ਵਣਪਾਲ ਵੱਲੋਂ ਵਿੱਤ ਵਿਭਾਗ ਨੂੰ ਲਿਖਤੀ ਤੌਰ ’ਤੇ ਪੱਤਰ ਵੀ ਜਾਰੀ ਕੀਤੇ ਗਏ ਕੋਈ ਕਾਰਵਾਈ ਨਹੀਂ ਹੋਈ ਨਾ ਹੀ ਕੋਈ ਮੀਟਿੰਗ ਦਾ ਸਮਾਂ ਦਿੱਤਾ ਗਿਆ। ਜਿਸ ਕਰਕੇ ਵਰਕਰਾਂ ਵੱਲੋਂ ਅੱਜ ਜੰਗਲਾਤ ਵਿਭਾਗ ਦਫਤਰ ਅੱਗੇ ਵਣ ਪਾਲ ਸਾਊਥ ਸਰਕਲ ਪਟਿਆਲਾ ਵਿਖੇ ਧਰਨਾ ਦਿੱਤਾ ਗਿਆ। ਇਸ ਮੌਕੇ ਧਰਨੇ ਦੌਰਾਨ ਹਾਜ਼ਰ ਆਗੂਆਂ ਵੱਲੋਂ ਐਲਾਨ ਕੀਤਾ ਗਿਆ ਕਿ ਪੰਜਾਬ ਸਰਕਾਰ ਵਿਰੁੱਧ 12 ਦਸੰਬਰ 2023 ਨੂੰ ਪੱਕਾ ਮੋਰਚਾ ਡੀ.ਸੀ. ਦਫਤਰ ਅੱਗੇ ਲਗਾਇਆ ਜਾਵੇਗਾ ਅਤੇ ਪੱਕਾ ਮੋਰਚਾ ਉਦੋ ਤੱਕ ਲਗਾਇਆ ਜਾਵੇਗਾ ਜਦੋਂ ਤੱਕ ਮੰਗਾਂ ਦਾ ਨਿਪਟਾਰਾ ਨਹੀਂ ਹੁੰਦਾ। (Forest Workers)

ਇਸ ਮੌਕੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਅਨਪੜ੍ਹ ਵਰਕਰਂ ’ਤੇ ਲਗਾਈ ਯੋਗਤਾ 8ਵੀਂ ਪਾਸ ਨੂੰ ਤੁਰੰਤ ਵਾਪਸ ਲਿਆ ਜਾਵੇ। ਬਿਨਾਂ ਸ਼ਰਤ ਕਾਮਿਆਂ ਨੂੰ ਰੈਗੂਲਰ ਕੀਤਾ ਜਾਵੇ, ਘੱਟੋ-ਘੱਟ ਉਜਰਤਾਂ 26000 ਰੁਪਏ ਦਿੱਤੀ ਜਾਵੇ। ਇਸ ਮੌਕੇ ਤਰਲੋਚਨ ਸਿੰਘ, ਦਰਸ਼ਨ ਮੁਲੇਵਾਲ, ਬਲਵਿੰਦਰ ਨਾਭਾ, ਤਰਲੋਚਨ ਮੰਡੋਲੀ, ਸੁਖਦੇਵ ਝੰਡੀ ਪ੍ਰਧਾਨ ਮਾਤਾ ਕੁਸ਼ਲਿਆ, ਨਛੱਤਰ ਸਿੰਘ ਲਾਛੜੂ ਰਾਜਪੁਰਾ, ਨਿਸ਼ਾਨ ਸਿੰਘ ਡੇਰਾ ਬਸੀ, ਅਮਰਜੀਤ ਧਾਲੀਵਾਲ, ਕਸ਼ਮੀਰਾ, ਕਰਨੈਲ ਲਹਿਰਾਗਾਗਾ, ਜਸਵੀਰ ਸਿੰਘ, ਬਲਕਾਰ ਸਿੰਘ, ਜਸਵਿੰਦਰ ਸਿੰਘ ਭਾਦਸੋਂ, ਬੱਬੂ ਸਨੌਰ, ਜਸਵੀਰ ਸਿੰਘ ਸਰਪੰਚ ਕੋਟਲਾ, ਮੇਲਾ ਸਿੰਘ, ਨਰਿੰਦਰ, ਜਗਰੂਪ ਸਿੰਘ, ਬਲਜਿੰਦਰ ਭਾਦਸੋਂ, ਜੱਸੀ, ਗੁਰਦੀਪ ਸਿੰਘ ਰਾਜਪੁਰਾ, ਤਰਲੋਚਨ ਸਿੰਘ, ਸ਼ਾਮ ਸਿੰਘ, ਕਿਰਨਪਾਲ ਸਿੰਘ, ਸੰਤ ਰਾਮ, ਭਿੰਦਰ ਅਮਲੋਹ, ਕੁਕੀ ਸਮਾਣਾ, ਦੇਸ਼ ਰਾਜ ਸਮਾਣਾ, ਰਾਕੇਸ਼ ਕੁਮਾਰ, ਹੁਸ਼ਿਆਰ ਸਿੰਘ ਆਦਿ ਸ਼ਾਮਲ ਸਨ।