ਬਠਿੰਡਾ ’ਚ ਸ਼ੱਕੀ ਹਾਲਾਤਾਂ ’ਚ ਪੁਲਿਸ ਇੰਸਪੈਕਟਰ ਦੀ ਮੌਤ, ਕਾਰ ’ਚੋਂ ਮਿਲੀ ਲਾਸ਼

Crime News
 ਬਠਿੰਡਾ : ਇੰਸਪੈਕਟਰ ਰਣਧੀਰ ਸਿੰਘ ਭੁੱਲਰ ਫਾਈਲ ਫੋਟੋ

(ਸੁਖਜੀਤ ਮਾਨ) ਬਠਿੰਡਾ। ਬਠਿੰਡਾ ਦੇ ਮਾਡਲ ਟਾਊਨ-1 ’ਚ ਖੜ੍ਹੀ ਇੱਕ ਕਾਰ ’ਚੋਂ ਪੁਲਿਸ ਇੰਸਪੈਕਟਰ ਦੀ ਸ਼ੱਕੀ ਹਾਲਾਤਾਂ ’ਚ ਲਾਸ਼ ਮਿਲੀ ਹੈ। ਮ੍ਰਿਤਕ ਦੇ ਗੋਲੀ ਲੱਗੀ ਹੋਈ ਸੀ ਗੋਲੀ ਕਿਸ ਤਰ੍ਹਾਂ ਲੱਗੀ, ਇੰਸਪੈਕਟਰ ਦੇ ਕੋਲ ਕੌਣ ਮੌਜੂਦ ਸੀ, ਇਨ੍ਹਾਂ ਸਭ ਪਹਿਲੂਆਂ ’ਤੇ ਬਠਿੰਡਾ ਪੁਲਿਸ ਨੇ ਜਾਂਚ ਵਿੱਢ ਦਿੱਤੀ ਹੈ। ਵੇਰਵਿਆਂ ਮੁਤਾਬਿਕ ਜਗਰਾਓ ਵਿਖੇ ਤਾਇਨਾਤ ਇੰਸਪੈਕਟਰ ਰਣਧੀਰ ਸਿੰਘ ਭੁੱਲਰ ਦੀ ਅੱਜ ਮਾਡਲ ਟਾਊਨ ਬਠਿੰਡਾ-1 ਰਿਹਾਇਸ਼ ਦੇ ਨੇੜੇ ਖੜ੍ਹੀ ਕਾਰ ’ਚੋਂ ਸ਼ੱਕੀ ਹਾਲਾਤਾਂ ’ਚ ਲਾਸ਼ ਮਿਲੀ ਹੈ ਪੁਲਿਸ ਵੱਲੋਂ ਇਸ ਮਾਮਲੇ ’ਚ ਵੱਖ-ਵੱਖ ਢੰਗਾਂ ਨਾਲ ਜਾਂਚ ਕੀਤੀ ਜਾ ਰਹੀ ਹੈ। ( Crime News)

ਇਹ ਵੀ ਪੜ੍ਹੋ : ਵਿਦਿਆਰਥੀ ਦੀ ਕੁੱਟਮਾਰ ਕਰਨ ’ਤੇ ਅਧਿਆਪਕ ਕੀਤਾ ਮੁਅੱਤਲ

ਫਰਾਂਸਿਕ ਟੀਮ ਵੀ ਮੌਕੇ ’ਤੇ ਜਾਂਚ ’ਚ ਜੁਟ ਗਈ, ਜੋ ਖ਼ਬਰ ਲਿਖੇ ਜਾਣ ਤੱਕ ਜਾਂਚ ’ਚ ਜੁਟੀ ਹੋਈ ਸੀ। ਇਸ ਘਟਨਾ ਬਾਰੇ ਪੁਲਿਸ ਨੂੰ ਬਾਅਦ ਦੁਪਹਿਰ ਕਰੀਬ 3 ਵਜੇ ਪਤਾ ਲੱਗਿਆ ਤਾਂ ਪੁਲਿਸ ਮੌਕੇ ’ਤੇ ਪੁੱਜੀ ਪੁਲਿਸ ਅਧਿਕਾਰੀਆਂ ਨੇ ਮੌਕੇ ’ਤੇ ਦੇਖਿਆ ਤਾਂ ਕਾਰ ’ਚ ਇੰਸਪੈਕਟਰ ਰਣਧੀਰ ਸਿੰਘ ਭੁੱਲਰ ਦੀ ਲਾਸ਼ ਪਈ ਸੀ, ਜਿਸ ਨੂੰ ਗੋਲੀ ਲੱਗੀ ਹੋਈ ਸੀ। ਐਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਇੰਸਪੈਕਟਰ ਰਣਧੀਰ ਸਿੰਘ ਦੀ ਮੌਤ ਗੋਲੀ ਲੱਗਣ ਨਾਲ ਹੋਈ ਹੈ ਪਰ ਇਹ ਇੱਕ ਹਾਦਸਾ ਹੈ ਜਾਂ ਖੁਦਕੁਸ਼ੀ ਹੈ ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾ ਦਿੱਤਾ ਗਿਆ ਹੈ।

LEAVE A REPLY

Please enter your comment!
Please enter your name here