ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਸ਼ੁੱਭ ਦਿਹਾੜੇ ’ਤੇ ਸ਼ਹਿਰ ’ਚ ਕੱਢੀ ਸੋਭਾ ਯਾਤਰਾ

Sri Krishna Janmashtami
ਅਮਲੋਹ  : ਸ਼੍ਰੀ ਕ੍ਰਿਸ਼ਨ ਜਨਮ ਅਸਟਮੀ ਮੌਕੇ ਸ਼ਹਿਰ ਵਿਚ ਸੋਭਾ ਯਾਤਰਾ ਦੀ ਸ਼ੁਰੂਆਤ ਕਰਨ ਸਮੇਂ ਪ੍ਰਧਾਨ ਇੰਜ ਕੰਵਰਵੀਰ ਸਿੰਘ ਟੌਹੜਾ ਤੇ ਵੱਖ-ਵੱਖ ਪਾਰਟੀਆਂ ਦੇ ਆਗੂ । ਤਸਵੀਰ : ਅਨਿਲ ਲੁਟਾਵਾ

Sri Krishna Janmashtami

(ਅਨਿਲ ਲੁਟਾਵਾ) ਅਮਲੋਹ। ਸੰਗਮੇਸ਼ਵਰ ਗਊਸ਼ਾਲਾ ਵੱਲੋਂ ਭਗਵਾਨ ਸ੍ਰੀ ਕ੍ਰਿਸ਼ਨ ਜਨਮ ਉਤਸਵ ਸ਼ਹਿਰ ਦੀਆਂ ਸਾਰੀਆਂ ਧਾਰਮਿਕ ਸੰਸਥਾਵਾਂ ਨਾਲ ਭਾਈਚਾਰਕ ਤੰਦਾਂ ਨੂੰ ਮਜ਼ਬੂਤ ਕਰਦਿਆਂ ਮਿਲ ਕੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ। ਇਸ ਸ਼ੋਭਾ ਯਾਤਰਾ ਦੀ ਸ਼ੁਰੂਆਤ ਉੱਘੇ ਸਮਾਜ ਸੇਵੀ ਪ੍ਰਦੀਪ ਬਾਂਸਲ, ਸਾਬਕਾ ਕੈਬਨਿਟ ਮੰਤਰੀ ਕਾਕਾ ਰਣਦੀਪ ਸਿੰਘ, ਭਾਜਪਾ ਯੁਵਾ ਮੋਰਚਾ ਦੇ ਸੂਬਾ ਪ੍ਰਧਾਨ ਕੰਵਰਵੀਰ ਸਿੰਘ ਟੌਹੜਾ ਨੇ ਕੀਤੀ। (Sri Krishna Janmashtami)

ਸ਼ੋਭਾ ਯਾਤਰਾ ਵਿੱਚ ਹਾਥੀ ਘੋੜੇ ਖਿੱਚ ਦਾ ਕੇਂਦਰ ਰਹੇ ਅਤੇ ਬਾਲਾਜੀ ਜੀ ਮਹਾਰਾਜ, ਖ਼ਾਟੂ ਸ਼ਾਮ ਬਾਬਾ ਦਾ ਮਨਮੋਹਕ ਸਰੂਪ ਸਜਾਇਆ ਗਿਆ। ਸ਼ੋਭਾ ਯਾਤਰਾ ਸਥਾਨਕ ਸ਼੍ਰੀ ਰਾਮ ਮੰਦਿਰ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਮੁੱਖ ਬਜਾਰ,ਨਾਭਾ ਰੋਡ ਅਤੇ ਬਾਈ ਪਾਸ ਰੋਡ ਹੁੰਦੇ ਹੋਏ ਗਊਸ਼ਾਲਾ ਆ ਕੇ ਸਮਾਪਤ ਹੋਈ ਜਿਸਦਾ ਸ਼ਹਿਰ ਦੇ ਵੱਖ-ਵੱਖ ਥਾਵਾਂ ’ਤੇ ਭਰਵਾ ਸਵਾਗਤ ਕੀਤਾ ਗਿਆ ਅਤੇ ਲੰਗਰ ਵੀ ਲਗਾਏ ਗਏ।

Sri Krishna Janmashtami
ਅਮਲੋਹ  : ਸ਼੍ਰੀ ਕ੍ਰਿਸ਼ਨ ਜਨਮ ਅਸਟਮੀ ਮੌਕੇ ਸ਼ਹਿਰ ਵਿਚ ਸੋਭਾ ਯਾਤਰਾ ਦੀ ਸ਼ੁਰੂਆਤ ਕਰਨ ਸਮੇਂ ਪ੍ਰਧਾਨ ਇੰਜ ਕੰਵਰਵੀਰ ਸਿੰਘ ਟੌਹੜਾ ਤੇ ਵੱਖ-ਵੱਖ ਪਾਰਟੀਆਂ ਦੇ ਆਗੂ । ਤਸਵੀਰ : ਅਨਿਲ ਲੁਟਾਵਾ

ਇਸ ਮੌਕੇ ਕਾਂਗਰਸ ਜਿਲ੍ਹਾ ਪ੍ਰਧਾਨ ਜੀ ਪੀ ਸਿੰਘ, ਗਊਸ਼ਾਲਾ ਦੇ ਪ੍ਰਧਾਨ ਸ਼ਿਵ ਕੁਮਾਰ ਗਰਗ, ਪ੍ਰਧਾਨ ਜਗਵੀਰ ਸਿੰਘ ਸਲਾਣਾ, ਐਡਵੋਕੇਟ ਮਯੰਕ ਸ਼ਰਮਾ,ਡਾ. ਹਰਪ੍ਰੀਤ ਸਿੰਘ,ਸੰਜੇ ਸਲਾਣੀ, ਸਾਬਕਾ ਪ੍ਰਧਾਨ ਹੈਪੀ ਸੇਢਾ, ਵਿਨੈ ਪੂਰੀ, ਡਾ. ਰਘਬੀਰ ਸ਼ੁਕਲਾ, ਵਿਨੋਦ ਮਿੱਤਲ, ਨੀਟਾ ਸੰਧੂ,ਪ੍ਰਧਾਨ ਦੀਪਕ ਗੋਇਲ, ਬਲਵੀਰ ਸਿੰਘ ਮਿੰਟੂ, ਪ੍ਰਧਾਨ ਜਗਵਿੰਦਰ ਰਹਿਲ, ਪ੍ਰਧਾਨ ਦਰਸ਼ਨ ਸਿੰਘ ਚੀਮਾ, ਹੈਪੀ ਸੂਦ, ਪ੍ਰਧਾਨ ਜਸਵੰਤ ਸਿੰਘ ਖਨਿਆਣ, ਜੋਗਿੰਦਰ ਸਿੰਘ ਮੈਣੀ, ਕਮਲਜੀਤ ਸਿੰਘ ਗਿੱਲ, ਸਮਾਜ ਸੇਵਕ ਭਗਵਾਨ ਦਾਸ ਮਾਜਰੀ,ਸੁਨੀਲ ਪੂਰੀ, ਰਾਜਪਾਲ ਗਰਗ , ਭੁਸ਼ਨ ਸ਼ਰਮਾ, ਮਲਕੀਤ ਸਿੰਘ ਸ਼ੇਰਗੜ੍ਹ ਤੋਂ ਇਲਾਵਾਂ ਔਰਤਾਂ, ਬੱਚਿਆਂ ਤੇ ਸ਼ਹਿਰ ਵਾਸੀਆਂ ਨੇ ਆਪਣੀ ਹਾਜ਼ਰੀ ਭਰੀ। (Sri Krishna Janmashtami)