ਸਾਡੇ ਨਾਲ ਸ਼ਾਮਲ

Follow us

11.4 C
Chandigarh
Wednesday, January 21, 2026
More
    Home Breaking News ਚੋਰੀ ਦੇ ਸਾਮਾਨ...

    ਚੋਰੀ ਦੇ ਸਾਮਾਨ ਦੀ ਵੰਡ ਸਬੰਧੀ ਝਗੜੇ ’ਚ ਵਿਅਕਤੀ ਦੀ ਕਤਲ

    muders

    (ਰਵੀ ਗੁਰਮਾ) ਸ਼ੇਰਪੁਰ। ਕਸਬੇ ਤੋਂ ਨੇੜਲੇ ਪਿੰਡ ਰਾਮਨਗਰ ਛੰਨਾਂ ਵਿਖੇ ਚੋਰੀ ਕੀਤੇ ਸਾਮਾਨ ਦੀ ਵੰਡ ਨੂੰ ਲੈ ਕੇ ਤਿੰਨ ਵਿਅਕਤੀਆਂ ਦਾ ਆਪਸ ਵਿੱਚ ਝਗੜਾ ਹੋ ਗਿਆ । ਜਿਸ ਦੌਰਾਨ ਇਕ ਵਿਅਕਤੀ ਦੇ ਕਤਲ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਭੈਣ ਹਰਜੀਤ ਕੌਰ ਪਤਨੀ ਮਹਿੰਦਰ ਸਿੰਘ ਵਾਸੀ ਗੁਰਬਖਸਪੁਰਾ ਵੱਲੋਂ ਥਾਣਾ ਸ਼ੇਰਪੁਰ ਵਿੱਚ ਦਰਜ ਕਰਵਾਏ ਬਿਆਨਾਂ ’ਚ ਦੱਸਿਆ ਕਿ ਅਸੀਂ ਚਾਰ ਭੈਣ ਭਰਾ ਹਾਂ, ਜਿਨ੍ਹਾਂ ਵਿਚ ਸਭ ਤੋਂ ਵੱਡੀ ਮੈਂ ਹਾਂ ਅਤੇ ਸਭ ਤੋਂ ਛੋਟਾ ਮੇਰਾ ਭਰਾ ਸਵਰਨ ਸਿੰਘ ਉਰਫ ਸੋਮਾ ਸੀ ਜੋ ਕਿ ਕੁਆਰਾ ਸੀ। ਮੇਰਾ ਛੋਟਾ ਭਰਾ ਸਵਰਨ ਸਿੰਘ ਉਰਫ ਸੋਮਾ ਅਕਸਰ ਹੀ ਮੇਰੇ ਕੋਲ ਆਉਂਦਾ ਜਾਂਦਾ ਰਹਿੰਦਾ ਸੀ।

    ਹੁਣ ਤਿੰਨ ਦਿਨਾਂ ਤੋਂ ਇਹ ਮੇਰੇ ਪਾਸ ਨਹੀਂ ਆਇਆ। ਉਸਦੇ ਨਾ ਆਉਣ ਕਾਰਨ ਮੈਂ ਉਸਨੂੰ ਮਿਲਣ ਲਈ ਅੱਜ ਵਕਤ ਕਰੀਬ 11.15 ਸਵੇਰੇ ਪਿੰਡ ਰਾਮਨਗਰ ਛੰਨਾਂ ਵਿਖੇ ਆ ਗਈ। ਜਿੱਥੇ ਪਿੰਡ ਦੀ ਫਿਰਨੀ ਤੇ ਮੈਨੂੰ ਪਤਾ ਲੱਗਾ ਕਿ ਮੇਰੇ ਛੋਟੇ ਭਰਾ ਸਵਰਨ ਸਿੰਘ ਉਰਫ ਸੋਮਾ ਦੇ ਘਰ ਦਾ ਮੇਨ ਗੇਟ ਖੁੱਲਾ ਹੈ ਤੇ ਅੰਦਰ ਕਮਰੇ ਵਾਲੇ ਗੇਟ ਨੂੰ ਜਿੰਦਰਾ ਲੱਗਿਆ ਹੋਇਆ ਹੈ ਅਤੇ ਕਾਫੀ ਬਦਬੂ ਆ ਰਹੀ ਹੈ । ਮੇਰੇ ਭਰਾ ਦੀ ਕਾਫੀ ਸਮੇਂ ਤੋਂ ਦੋਸਤੀ ਪਿੰਡ ਰਾਮਨਗਰ ਛੰਨਾਂ ਦੇ ਦੋ ਨੌਜਵਾਨਾਂਨਾਲ ਸੀ।

    ਜੋ ਕਿ ਨਸ਼ਿਆਂ ਦੇ ਆਦੀ ਹਨ । ਮੈਨੂੰ ਪਿੰਡੋ ਪਤਾ ਲੱਗਾ ਕਿ ਇਨ੍ਹਾਂ ਨੇ ਰਲ ਕੇ ਪਿੰਡ ਵਿੱਚ ਹੀ ਕਿਸੇ ਘਰ ਵਿੱਚ ਚੋਰੀ ਕੀਤੀ ਸੀ ਤੇ ਚੋਰੀ ਦੇ ਸਾਮਾਨ ਦੀ ਵੰਡ ਸਮੇਂ ਆਪਸ ਵਿਚ ਲੜ ਪਏ। ਜਿਸ ਕਾਰਨ ਉਕਤ ਵਿਅਕਤੀਆਂ ਨੇ ਰਲਕੇ ਮੇਰੇ ਭਰਾ ਦਾ ਕਤਲ ਕਰ ਦਿੱਤਾ। ਥਾਣਾ ਸੇਰਪੁਰ ਮੁਖੀ ਇੰਸਪੈਕਟਰ ਅਮਰੀਕ ਸਿੰਘ ਨੇ ਲਾਸ ਨੂੰ ਕਬਜੇ ਵਿਚ ਲੈ ਲਿਆ ਤੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here