ਬਲਾਕ ਮਲੋਟ ਦੇ ਨੌਜਵਾਨ ਸੇਵਾਦਾਰ ਭਾਈ ਖੂਨਦਾਨ ਦੀ ਸੇਵਾ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਦੇ ਰਹੇ ਹਨ ਉਥੇ ਬਲਾਕ ਮਲੋਟ ਦੀਆਂ ਭੈਣਾਂ ਵੀ ਨਹੀਂ ਹਨ ਘੱਟ | Malout News
ਮਲੋਟ (ਮਨੋਜ)। Malout News : ਪੂਜਨੀਕ ਗੁਰੂ ਜੀ ਦੀਆਂ ਮਾਨਵਤਾ ਭਲਾਈ ਸਿੱਖਿਆਵਾਂ ’ਤੇ ਅਮਲ ਕਰਦੇ ਹੋਏ ਜਿੱਥੇ ਬਲਾਕ ਮਲੋਟ ਦੇ ਨੌਜਵਾਨ ਸੇਵਾਦਾਰ ਭਾਈ ਖੂਨਦਾਨ ਦੀ ਸੇਵਾ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਦੇ ਰਹੇ ਹਨ ਉਥੇ ਬਲਾਕ ਮਲੋਟ ਦੀਆਂ ਭੈਣਾਂ ਵੀ ਘੱਟ ਨਹੀਂ ਹਨ ਅਤੇ ਖੂਨਦਾਨ ਦੀ ਸੇਵਾ ਵਿੱਚ ਵੱਧ ਚੜ੍ਹ ਕੇ ਆਪਣਾ ਸਹਿਯੋਗ ਕਰ ਰਹੀਆਂ ਹਨ। ਇਸੇ ਤਹਿਤ ਬਲਾਕ ਮਲੋਟ ਦੇ ਇੱਕ ਜੋਨ ਦੀ 15 ਮੈਂਬਰ ਭੈਣ ਨੇ ਇੱਕ ਮਰੀਜ਼ ਨੂੰ ਐਮਰਜੈਂਸੀ ਦੌਰਾਨ ਖੂਨ ਦੀ ਲੋੜ ਪੈਣ ’ਤੇ ਆਪਣਾ ਇੱਕ ਯੂਨਿਟ ਖੂਨਦਾਨ ਕੀਤਾ ।
ਜਾਣਕਾਰੀ ਦਿੰਦਿਆਂ ਖੂਨਦਾਨ ਸੰਮਤੀ ਦੇ ਸੇਵਾਦਾਰ ਰਿੰਕੂ ਛਾਬੜਾ ਇੰਸਾਂ, ਟਿੰਕੂ ਇੰਸਾਂ ਅਤੇ ਜੋਨ ਨੰਬਰ 4 ਦੇ ਪ੍ਰੇਮੀ ਸੇਵਕ ਡਾ.ਇਕਬਾਲ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਮਾਨਵਤਾ ਭਲਾਈ ਸਿੱਖਿਆਵਾਂ ’ਤੇ ਅਮਲ ਕਰਦੇ ਹੋਏ ਜਦੋਂ ਸੁਖਮਨ ਸਿੰਘ ਪੁੱਤਰ ਜਗਸੀਰ ਸਿੰਘ ਨਿਵਾਸੀ ਮਲੋਟ ਅਨੀਮੀਆ ਤੋਂ ਪੀੜ੍ਹਿਤ ਸਰਕਾਰੀ ਹਸਪਤਾਲ ਮਲੋਟ ਵਿੱਚ ਦਾਖ਼ਲ ਸੀ ਅਤੇ ਇਲਾਜ ਦੌਰਾਨ ਏ-ਪਾਜ਼ਿਟਿਵ ਖੂਨ ਦੀ ਲੋੜ ਪੈਣ ’ਤੇ ਜੋਨ 4 ਦੀ 15 ਮੈਂਬਰ ਭੈਣ ਅਮਨਦੀਪ ਕੌਰ ਇੰਸਾਂ ਪਤਨੀ ਗੁਰਪ੍ਰੀਤ ਸਿੰਘ ਇੰਸਾਂ ਨਾਲ ਖੂਨ ਦਾਨ ਕਰਨ ਲਈ ਸੰਪਰਕ ਕੀਤਾ ਤਾਂ ਭੈਣ ਅਮਨਦੀਪ ਕੌਰ ਇੰਸਾਂ ਨੇ ਮਲੋਟ ਦੇ ਬਲੱਡ ਬੈਂਕ ਵਿੱਚ ਪਹੁੰਚ ਕੇ ਆਪਣਾ ਇੱਕ ਯੂਨਿਟ ਖੂਨ ਦਾਨ ਕਰਕੇ ਮਾਨਵਤਾ ਦੀ ਸੇਵਾ ਵਿੱਚ ਆਪਣਾ ਹਿੱਸਾ ਪਾਇਆ। Malout News
Read Also : AI ਦਾ ਅਸਰ, ਇਸ ਕੰਪਨੀ ਦੇ 12 ਹਜ਼ਾਰ ਤੋਂ ਜ਼ਿਆਦਾ ਕਰਮਚਾਰੀਆਂ ਦੀ ਗਈ ਨੌਕਰੀ!
ਭੈਣ ਅਮਨਦੀਪ ਕੌਰ ਇੰਸਾਂ ਨੇ ਦੱਸਿਆ ਕਿ ਉਹ ਪੂਜਨੀਕ ਗੁਰੂ ਸੰਤ ਡਾ.ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਮਾਨਵਤਾ ਭਲਾਈ ਸਿੱਖਿਆਵਾਂ ’ਤੇ ਅਮਲ ਕਰਦੇ ਹੋਏ ਹੁਣ ਤੱਕ 5 ਵਾਰ ਖੂਨਦਾਨ ਕਰ ਚੁੱਕੀ ਹੈ ਅਤੇ ਅੱਗੇ ਤੋਂ ਵੀ ਮਾਨਵਤਾ ਭਲਾਈ ਕਾਰਜਾਂ ਵਿੱਚ ਇਸੇ ਤਰ੍ਹਾਂ ਸਹਿਯੋਗ ਕਰਦੀ ਰਹੇਗੀ। ਸੇਵਾਦਾਰ ਰਿੰਕੂ ਛਾਬੜਾ ਇੰਸਾਂ ਅਤੇ ਟਿੰਕੂ ਇੰਸਾਂ ਨੇ ਦੱਸਿਆ ਕਿ ਬਲਾਕ ਮਲੋਟ ਦੇ ਜਿੱਥੇ ਸੇਵਾਦਾਰ ਭਾਈ ਖੂਨਦਾਨ ਦੀ ਸੇਵਾ ਵਿੱਚ ਨਿਰੰਤਰ ਸਹਿਯੋਗ ਕਰ ਰਹੇ ਹਨ ਉਥੇ ਭੈਣਾਂ ਵੀ ਇਸ ਸੇਵਾ ਵਿੱਚ ਵਧ-ਚੜ੍ਹ ਕੇ ਹਿੱਸਾ ਲੈ ਰਹੀਆਂ ਹਨ। Malout News