ਸਾਡੇ ਨਾਲ ਸ਼ਾਮਲ

Follow us

18.7 C
Chandigarh
Tuesday, February 24, 2026
More
    Home Breaking News ਫਿਰੋਜ਼ਪੁਰ &#8...

    ਫਿਰੋਜ਼ਪੁਰ ‘ਚ ਵਾਪਰੀ ਦਰਦਨਾਕ ਘਟਨਾ, 4 ਸਾਲਾ ਬੱਚੀ ਜ਼ਿੰਦਾ ਸੜੀ

    (ਸੱਚ ਕਹੂੰ ਨਿਊਜ਼) ਫਿਰੋਜ਼ਪੁਰ। ਜ਼ਿਲ੍ਹਾ ਫ਼ਿਰੋਜ਼ਪੁਰ ਦਰਦਨਾਕ ਘਟਨਾ ਵਾਪਰ ਗਈ। ਇਸ ਦਰਦਨਾਕ ਘਟਨਾ ’ਚ ਇੱਕ ਨੰਨ੍ਹੀ ਮਾਸੂਮ ਬੱਚੀ ਜਿੰਦਾ ਸੜ ਗਈ। ਦੱਸਿਆ ਜਾ ਰਿਹਾ ਹੈ ਕਿ ਪਿੰਡ ਕਲੇਰ ਕਲਾਂ ਜ਼ਿਲ੍ਹਾ ਫ਼ਰੀਦਕੋਟ ਦਾ ਰਹਿਣ ਵਾਲਾ ਗੁਰਜੀਤ ਸਿੰਘ ਆਪਣੀ ਪਤਨੀ, ਤਿੰਨ ਧੀਆਂ ਅਤੇ ਇੱਕ ਪੁੱਤਰ ਸਮੇਤ ਸਵਿਫ਼ਟ ਕਾਰ ਵਿੱਚ ਧਰਮਕੋਟ ਜਾ ਰਿਹਾ ਸੀ ਇਕ ਕਾਰ ਵਿੱਚ ਅਚਾਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਪੂਰੀ ਕਾਰ ਸੜ ਕੇ ਸੁਆਹ ਹੋ ਗਈ।

    ਇਸ ਹਾਦਸੇ ‘ਚ 4 ਸਾਲਾ ਮਾਸੂਮ ਬੱਚੀ ਤਰਨਵੀਰ ਜ਼ਿੰਦਾ ਸੜ ਗਈ। ਉਹ ਕਾਰ ਦੀ ਅਗਲੀ ਸੀਟ ‘ਤੇ ਬੈਠੀ ਸੀ ਕਾਰ ਦੀ ਖਿਡ਼ਕੀ ਜਾਮ ਹੋਣ ਕਾਰਨ ਖਿਡ਼ਕੀ ਨਹੀਂ ਖੁੱਲ ਸਕੀ ਤੇ ਇਹ ਮਾਸੂਮ ਬੱਚੀ ਕਾਰ ਵਿੱਚ ਜ਼ਿੰਦਾ ਸੜ ਗਈ।  ਕਈ ਲੋਕਾਂ ਨੇ ਮਾਸੂਮ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਅੱਗ ਜਿਆਦਾ ਭਿਆਨਾਕ ਹੋਣ ਕਾਰਨ ਬੱਚੀ ਨੂੰ ਬਚਾਇਆ ਨਹੀਂ ਜਾ ਸਕਿਆ।

    ਦੱਸਿਆ ਜਾ ਰਿਹਾ ਹੈ ਕਿ ਲੋਕਾਂ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾਇਆ ਗਿਆ ਪਰ ਜਦੋਂ ਤੱਕ ਅੱਗ ਬੁਝਾਈ ਗਈ ਉਦੋਂ ਤੱਕ ਬੱਚੀ ਸੜ ਕੇ ਸੁਆਹ ਹੋ ਚੁੱਕੀ ਸੀ। ਪੁਲਿਸ ਨੇ ਬੱਚੀ ਦੇ ਕੰਗਾਲ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ। ਇਸ ਹਾਦਸੇ ਤੋਂ ਬਾਅਦ ਆਸਪਾਸ ਦੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here