ਨਵੀਂ ਦਿੱਲੀ (ਏਜੰਸੀ)। ਮਸ਼ਹੂਰ ਐਕਟਰ ਤੇ ਫਿਲਮਕਾਰ ਸ਼ਤੀਸ਼ ਕੌਸ਼ਿਕ (Satish Kaushik) ਦੀ ਮੌਤ ਮਾਮਲੇ ’ਚ ਨਵਾ ਖੁਲਾਸਾ ਹੋਇਆ ਹੈ। ਨਿਊਜ਼ ਏਜੰਸੀ ਮੁਤਾਬਿਕ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਹੈ ਕਿ ਪੁਲਿਸ ਨੇ ਉਸ ਫਾਰਮ ਹਾਊਸ ਤੋਂ ਗੋਲੀਆਂ ਬਰਾਮਦ ਕੀਤੀਆਂ ਹਨ ਜਿੱਥੇ ਸਤੀਸ਼ ਕੌਸ਼ਿਕ ਦੀ ਮੌਤ ਹੋਈ ਸੀ। ਇਸ ਦੇ ਨਾਲ ਹੀ ਕਾਰੋਬਾਰੀ ਦੀ ਭਾਲ ਵੀ ਜਾਰੀ ਹੈ।
ਏਐੱਨਆਈ ਦੀ ਰਿਪੋਰਟ ਮੁਤਾਬਿਕ ਸੂਤਰਾਂ ਨੇ ਸ਼ਨਿੱਚਰਵਾਰ ਨੂੰ ਦੱਸਿਆ ਕਿ 66 ਸਾਲਾ ਦਿੱਗਜ ਅਦਾਕਾਰ ਦੇ ਦੇਹਾਂਤ ਤੋਂ ਬਾਅਦ ਦਿੱਲੀ ਦੇ ਦੱਖਣੀ ਪੱਛਮੀ ਜ਼ਿਲ੍ਹੇ ਦੀ ਪੁਲਿਸ ਟੀਮ ਨੇ ਫਾਰਮ ਹਾਊਸ ਦਾ ਦੌਰਾ ਕੀਤਾ, ਜਿੰਥੇ ਅਦਾਕਾਰ ਰਹਿ ਰਹੇ ਸਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਵਿਸਤਿ੍ਰਤ ਪੋਸਟ ਮਾਰਟਮ ਦੀ ਉਡੀਕ ਕਰ ਰਹੀ ਹੈ। ਸੂਤਰਾਂ ਮੁਤਾਬਿਕ ਜਾਂਚ ਟੀਮ ਨੇ ਫਾਰਮ ਹਾਊਸ ਤੋਂ ਕੁਝ ਦਵਾਈਆਂ ਬਰਾਮਦ ਕੀਤੀਆਂ ਹਨ।
ਪੁਲਿਸ ਮਹਿਮਾਨਾਂ ਦੀ ਸੂਚੀ ਦੀ ਜਾਂਚ ਕਰ ਰਹੀ ਹੈ ਤਾਂ ਜੋ ਇਹ ਪਤਾ ਲਾਇਆ ਜਾ ਸਕੇ ਕਿ ਫਾਰਮ ਹਾਊਸ ’ਤੇ ਕੌਣ-ਕੌਣ ਮੌਜ਼ੂਦ ਸਨ। ਤੁਹਾਨੂੰ ਦੱਸ ਦਈਏ ਕਿ ਅਭਿਨੇਤਾ ਅਤੇ ਫਿਲਮ ਨਿਰਮਾਤਾ ਸਤੀਸ਼ ਕੌਸ਼ਿਕ ਦਾ ਬੁੱਧਵਾਰ ਨੂੰ ਗੁਰੂਗ੍ਰਾਮ ’ਚ ਦੇਹਾਂਤ ਹੋ ਗਿਆ ਸੀ। 7 ਮਾਰਚ ਨੂੰ ਸਤੀਸ਼ ਕੌਸ਼ਿਕ ਨੇ ਮੁੰਬਈ ’ਚ ਸ਼ਬਾਨਾ ਆਜ਼ਮੀਕਅਤੇ ਜਾਵੇਦ ਅਖਤਰ ਦੀ ਹੋਲੀ ਪਾਰਟੀ ਵਿੱਚ ਸ਼ਿਰਕਤ ਕੀਤੀ। ਉਨ੍ਹਾਂ ਦੇ ਅਚਾਨਕ ਦੇਹਾਂਤ ਦੀ ਖਬਰ ਤੋਂ ਬਾਅਦ ਪਾਰਟੀ ਤੋਂ ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੋ ਰਹੀਆਂ ਹਨ।
ਸੂਤਰਾਂ ਨੇ ਦਸਿਆ ਕਿ ਜਦੋਂ ਉਹ ਬਿਮਾਰ ਹੋ ਗਏ ਤਾਂ ਉਹ ਆਪਣੇ ਇੱਕ ਕਰੀਬੀ ਦੋਸਤ ਦੀ ਹੋਲੀ ਪਾਰਟੀ ਵਿੱਚ ਸ਼ਾਮਲ ਹੋਣ ਲਈ ਦਿੱਲੀ ਵਿੱਚ ਸਨ। ਅਨੁਪਮ ਖੇਰ ਨੇ ਸਭ ਤੋਂ ਪਹਿਲਾਂ ਸੋਸ਼ਲ ਮੀਡੀਆ ’ਤ ਆਪਣੇ ਕਰੀਬੀ ਦੋਸਤ ਦੇ ਦੇਹਾਂਤ ਦੀ ਖਬਰ ਸਾਂਝੀ ਕੀਤੀ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।