ਸਿੱਖਿਆ ਖੇਤਰ ’ਚ ਨਵੀਂ ਕਾਢ ਏਆਈ ਟੀਚਰ ਆਇਰਿਸ

AI teacher

ਸਿੱਖਿਆ ਨੂੰ ਵਿਦਿਆਰਥੀਆਂ ਲਈ ਦਿਲਚਸਪ ਅਤੇ ਸੁਖਾਲੀ ਬਣਾਉਣ ਲਈ ਹਮੇਸ਼ਾ ਨਵੀਆਂ ਤਕਨੀਕਾਂ ਦੀ ਵਰਤੋਂ ਕੀਤੀ ਜਾਂਦੀ ਰਹੀ ਹੈ। ਇਸ ਲੜੀ ਵਿੱਚ 2021 ਅਟਲ ਟਿੰਕਰਿੰਗ ਲੈਬ ਪ੍ਰੋਜੈਕਟ ਅਧੀਨ ਤਿਰੂਵੰਤਪੁਰਮ ਕੇਰਲਾ ਦੇ ਕੇਸੀਟੀ ਹਾਇਰ ਸੈਕੰਡਰੀ ਸਕੂਲ ਨੇ ਮੇਕਰਲੈਬਜ਼ ਐਜੂਟੈਕ ਕੰਪਨੀ ਦੇ ਨਾਲ ਮਿਲ ਕੇ ਜਨਰੇਟਿਵ ਆਰਟੀਫੀਸ਼ੀਅਲ ਇੰਟੈਲੀਜੈਂਸ (ਨਕਲੀ ਬੁੱਧੀ) ਅਧਾਰਿਤ ਆਇਰਿਸ ਨਾਂਅ ਦੀ ਟੀਚਰ ਤਿਆਰ ਕੀਤੀ। ਆਇਰਿਸ ਵੋਇਸ ਅਸਿਸਟੈਂਟ ਦੇ ਨਾਲ ਲੈਸ ਜੋ ਵਿਦਿਆਰਥੀਆਂ ਨੂੰ ਇੰਟਰਐਕਟਿਵ ਸਿੱਖਣ ਭਾਵ ਵਿਦਿਆਰਥੀਆਂ ਦੀ ਸ਼ਮੂਲੀਅਤ ਦੇ ਨਾਲ ਸਿੱਖਣ ਦੀ ਸਹੂਲਤ ਪ੍ਰਦਾਨ ਕਰਦੀ ਹੈ। (AI teacher)

ਆਇਰਿਸ ਵੱਲੋਂ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ ਜਾਂਦੇ ਹਨ , ਸਪੱਸ਼ਟੀਕਰਨ ਪ੍ਰਦਾਨ ਕੀਤੇ ਜਾਂਦੇ ਹਨ ਤੇ ਵਿਅਕਤੀਗਤ ਗੱਲਬਾਤ ਰਾਹੀਂ ਵਿੱਦਿਅਕ ਸਮੱਗਰੀ ਪ੍ਰਦਾਨ ਕੀਤੀ ਜਾਂਦੀ ਹੈ। ਚਾਰ ਵ੍ਹੀਲ ਚੈਸਿਸ ਅਤੇ ਪੰਜ ਡਿਗਰੀ ਦੀ ਸੁਤੰਤਰ ਮੂਵਮੈਂਟ ਦੇ ਨਾਲ ਆਇਰਿਸ ਸੁਤੰਤਰ ਤੌਰ ’ਤੇ ਘੁੰਮ ਸਕਦੀ ਹੈ ਅਤੇ ਹੱਥਾਂ ਨਾਲ ਸਿੱਖਣ ਵਾਲੀਆਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੋ ਸਕਦੀ ਹੈ। ਆਇਰਿਸ ਤਿੰਨ ਭਾਸ਼ਾਵਾਂ ਦੇ ਵਿੱਚ ਗੱਲਬਾਤ ਕਰ ਸਕਦੀ ਹੈ ਅਤੇ ਔਖੇ ਸਵਾਲਾਂ ਦੇ ਜਵਾਬ ਦੇਣ ਦੇ ਯੋਗ ਹੈ।

ਸਿਖਲਾਈ ਦਾ ਅਨੁਭਵ

ਐਂਡਰਾਇਡ ਐਪਲੀਕੇਸ਼ਨ ਦੇ ਨਾਲ ਵਿਦਿਆਰਥੀ ਆਇਰਿਸ ਨਾਲ ਗੱਲਬਾਤ ਕਰ ਸਕਦੇ ਹਨ ਜੋ ਵਿਦਿਆਰਥੀਆਂ ਦੇ ਸਿੱਖਣ ਦੇ ਤਜ਼ਰਬੇ ਨੂੰ ਬਹੁਤ ਵਧੀਆ ਬਣਾ ਦਿੰਦਾ ਹੈ ਅਤੇ ਵਿਦਿਆਰਥੀ ਅਨੁਕੂਲਿਤ ਸਿਖਲਾਈ ਦਾ ਅਨੁਭਵ ਕਰਦੇ ਹਨ ਜੋ ਵਿਦਿਆਰਥੀਆਂ ਦੀਆਂ ਵਿਅਕਤੀਗਤ ਲੋੜਾਂ ਦੇ ਅਨੁਕੂਲ ਹੁੰਦਾ ਹੈ। ਆਇਰਿਸ ਸਿੱਖਣ ਦੇ ਨਤੀਜਿਆਂ ਨੂੰ ਵਧਾਉਣ ਤੇ ਵਿਦਿਆਰਥੀਆਂ ਨੂੰ ਨਵੇਂ ਤਰੀਕਿਆਂ ਲਈ ਪ੍ਰੇਰਿਤ ਕਰਦੀ ਹੈ।

Also Read : ਯੂਕਰੇਨ ਦੀ ਕਿਸਮਤ ਤੈਅ ਕਰੇਗੀ ਪੁਤਿਨ ਦੀ ਜਿੱਤ

ਜਨਰੇਟਿਵ ਆਰਟੀਫੀਸ਼ੀਅਲ ਇੰਟੈਲੀਜੈਂਸ ਡੂੰਘੇ ਸਿੱਖਣ ਵਾਲੇ ਮਾਡਲਾਂ ਦਾ ਹਵਾਲਾ ਦਿੰਦੀ ਹੈ ਜੋ ਉੱਚ-ਗੁਣਵੱਤਾ ਵਾਲੇ ਟੈਕਸਟ, ਚਿੱਤਰ ਅਤੇ ਹੋਰ ਸਮੱਗਰੀ ਤਿਆਰ ਕਰ ਸਕਦੇ ਹਨ। ਆਇਰਿਸ ਦੀ ਜਨਰੇਟਿਵ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਇਸ ਦਾ ਇੰਟੈਲ ਪ੍ਰੋਸੈਸਰ ਅਤੇ ਇੱਕ ਕੋਪ੍ਰੋਸੈਸਰ ਇਸ ਨੂੰ ਕਈ ਤਰ੍ਹਾਂ ਦੇ ਅਧਿਆਪਨ ਕਾਰਜਾਂ ਨੂੰ ਕਰਨ ਦੇ ਯੋਗ ਬਣਾਉਂਦੀ ਹੈ। ਆਇਰਿਸ ਭਵਿੱਖ ਦੇ ਵਿੱਚ ਆਰਟੀਫੀਸ਼ਅਲ ਇੰਟੈਲੀਜੈਂਸ ਦੇ ਨਾਲ ਅਧਿਆਪਨ ਵਿਧੀਆਂ ਦੀ ਪੂਰਤੀ ਲਈ ਬੁਨਿਆਦ ਪ੍ਰਦਾਨ ਕਰਦੀ ਹੈ। ਇਸ ਦੀ ਸ਼ੁਰੂਆਤ ਅਗਸਤ 2023 ਭਾਰਤ ਦੇ ਸਾਬਕਾ ਰਾਸ਼ਟਰਪਤੀ ਸ੍ਰੀ ਰਾਮਨਾਥ ਕੋਵਿੰਦ ਨੇ ਕੇਰਲਾ ਦੇ ਤਿਰੂਵੰੰਤਪੁਰਮ ਦੇ ਵਿੱਚ ਸ਼ਾਂਤੀਗਿਰੀ ਵਿਧਾਭਵਨ ਨਾਂਅ ਦੇ ਭਾਰਤ ਦੇ ਪਹਿਲੇ ਆਰਟੀਫੀਸ਼ੀਅਲ ਇੰਟੈਲੀਜੈਂਸ ਸਕੂਲ ਦੀ ਸਥਾਪਨਾ ਕਰਕੇ ਕੀਤੀ ਸੀ।

ਅੰਮ੍ਰਿਤਬੀਰ ਸਿੰਘ
ਮੋ. 98770-94504