ਮਸਕ ਦੀ ਚਿੜੀ ਅਜ਼ਾਦ ਹੋਈ ਜਾਂ ਹਾਥੀ ਉੱਡ ਗਿਆ

Sparrow

ਬਚਪਨ ’ਚ ਬਹੁਤਿਆਂ ਨੇ ਚਿੜੀ ਉੱਡ, ਕਾਂ ਉੱਡ ਦੀ ਖੇਡ ਬਹੁਤ ਖੇਡੀ ਹੋਵੇਗੀ ਇਸ ਚੱਕਰ ’ਚ ਚਿੜੀ ਭਾਵੇਂ?ਨਾ ਉੱਡੀ ਹੋਵੇ ਪਰ ਹਾਥੀ ਜ਼ਰੂਰ ਉਡਾ ਦਿੱਤਾ ਜਾਂਦਾ ਸੀ ਇਸੇ ਤਰਜ਼ ’ਤੇ ਮਾਲਿਕਾਨਾ ਹੱਕ ਬਦਲਦੇ ਹੀ ਟਵਿੱਟਰ ਦੀ ਚਿੜੀ ਦੇ ਖੰਭ ਅਸਮਾਨ ਨੂੰ?ਛੂਹਣ ਲੱਗੇ ਹਨ ਦੁਨੀਆ ਦੇ ਸਭ ਤੋਂ ਪ੍ਰਭਾਵਸ਼ਾਲੀ ਸੋਸ਼ਲ ਮੀਡੀਆ ਮੰਚ ਟਵਿੱਟਰ ਨੂੰ?ਪੂਰੀ ਅਜ਼ਾਦੀ ਦੇਣ ਦੀ ਹਿੰਮਤ ਰੱਖਣ ਵਾਲੇ ਟਵਿੱਟਰ ਦੇ ਨਵੇਂ ਮਾਲਕ ਐਲਨ ਮਸਕ ਦਾ ਫੈਸਲਾ ਕਿੰਨਾ ਕਾਮਯਾਬ ਹੋਵੇਗਾ ਕਹਿਣਾ ਜਲਦਬਾਜ਼ੀ ਹੋਵੇਗੀ ਫਿਲਹਾਲ ਨਵੇਂ ਮਾਲਕ ਦੇ ਆਉਂਦੇ ਹੀ ਹਜ਼ਾਰਾਂ ਵਿਅਕਤੀਆਂ ਦੀ ਨੌਕਰੀ ਖ਼ਤਰੇ ’ਚ ਪੈ ਗਈ ਹੈ ਉਹੀ ਚਿੜੀ ਦੀ ਅਜ਼ਾਦੀ ਦੀ ਦੁਹਾਈ ਬੇਈਮਾਨੀ ਲੱਗਦੀ ਹੈ ਜਿੱਥੇ ਉਹ ਇਨਸਾਨੀਅਤ ਦੀ ਮੱਦਦ ਕਰਨ ਦੀ ਗੱਲ ਕਰਦੇ ਹਨ ਉੱਥੇ ਦੂਜੇ ਪਾਸੇ ਅਜਿਹੇ ਜਨਤਕ ਮੰਚ ਦੀ ਗੱਲ ਵੀ ਕਰਦੇ ਹਨ l

ਜੋ ਮਾਨਵ ਸੱਭਿਅਤਾ ਲਈ ਪੂਰੀ ਤਰ੍ਹਾਂ ਅਜ਼ਾਦ ਹੋਵੇ ਉਨ੍ਹਾਂ ਦੀ ਸੋਚ ਨੂੰ ਲੈ ਕੇ ਭਾਵੇਂ ਹੀ ਵਿਸ਼ਵ ’ਚ ਵੱਖ-ਵੱਖ ਪ੍ਰਤੀਕਿਰਿਆਵਾਂ ਆਉਣ ਪਰ ਭਾਰਤ ’ਚ ਕਾਫ਼ੀ ਨਾਮੋਸ਼ੀ ਜ਼ਰੂਰ ਹੋਵੇਗੀ, ਹੋਣੀ ਵੀ ਚਾਹੀਦੀ ਹੈ ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ ਕਿ ਉਹ ਕਿਸ ਤਰ੍ਹਾਂ ਟਵਿੱਟਰ ਜ਼ਰੀਏ ਅਜ਼ਾਦੀ ਦੀ ਰੱਖਿਆ ਕਰ ਸਕਦਾ ਹੈ ਫਿਲਹਾਲ ਵੱਡੀਆਂ ਚੁਣੌਤੀਆਂ, ਕਾਨੂੰਨੀ ਲੜਾਈ ਤੇ ਬਹੁਤ ਮਹਿੰਗੀ ਸੌਦੇਬਾਜ਼ੀ ਤੋਂ ਬਾਅਦ ਹੁਣ ਐਲਨ ਮਸਕ ਬਤੌਰ ਮਾਲਕ ਆਪਣਾ ਰੁਤਬਾ ਦਿਖਾ ਰਹੇ ਹਨ l

ਟਵਿੱਟਰ ਅਮਰੀਕਾ ’ਚ ਪਹਿਲਾਂ ਹੀ ਧੜੇਬੰਦੀ ’ਚ ਵੰਡਿਆ ਹੋਇਆ ਹੈ ਉੱਥੇ ਦੱਖਣ ਪੱਖੀ ਦੋਸ਼ ਲਾਉਂਦੇ ਰਹੇ ਹਨ ਕਿ ਉਨ੍ਹਾਂ ਦੀ ਅਵਾਜ਼ ਦਬਾਈ ਜਾਂਦੀ ਰਹੀ ਹੈ ਸਭ ਨੇ ਦੇਖਿਆ ਕਿ ਜਨਵਰੀ 2021 ’ਚ ਜਿਸ ਤਰ੍ਹਾਂ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਟਵਿੱਟਰ ਅਕਾਊਂਟ ਨੂੰ?ਹਿੰਸਾ ਕਰਨ ਵਾਲੇ ਉਨ੍ਹਾਂ ਦੇ ਸਮਰਥਕਾਂ ਨੂੰ ਕ੍ਰਾਂਤੀਕਾਰੀ ਦੱਸਣ ’ਤੇ ਇੱਕ ਟਵੀਟ?’ਚ ਬਾਇਡੇਨ ਦੇ ਸਹੁੰ ਚੁੱਕ ਸਮਾਗਮ ’ਚ ਨਾ ਜਾਣ ਦੇ ਟਵੀਟ ’ਤੇ ਸਖ਼ਤ ਫੈਸਲਾ ਲੈਂਦਿਆਂ ਪਹਿਲਾਂ ਬਲੌਕ ਕੀਤਾ ਫਿਰ ਸਥਾਈ ਰੂਪ ’ਚ ਬੰਦ ਕਰ ਦਿੱਤਾ ਟਵਿੱਟਰ ਨੂੰ ਲਾਭ ਦੇ ਹਿਸਾਬ ਨਾਲ ਟਰੰਪ ਬੇਹੱਦ ਫਾਇਦੇਮੰਦ ਸਨ?ਅਤੇ ਤਕਰੀਬਨ 9 ਕਰੋੜ ਫਲੋਵਰ ਵੀ ਸਨ l

14 ਮਹੀਨਿਆਂ?ਬਾਅਦ ਮਈ 2022 ’ਚ ਐਲਨ ਮਸਕ ਦੇ ਇੱਕ ਬਿਆਨ ਨੇ ਸਭ ਦਾ ਧਿਆਨ ਖਿੱਚਿਆ ਜਿਸ ’ਚ ਕਿਹਾ ਗਿਆ ਕਿ ਉਹ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਟਵਿੱਟਰ ਅਕਾਊਂਟ ’ਤੇ ਲੱਗੀਆਂ ਪਾਬੰਦੀਆਂ?ਨੂੰ ਹਟਾਉਣਗੇ ਉਨ੍ਹਾਂ ਟਰੰਪ ਦੇ ਟਵਿੱਟਰ ਅਕਾਊਂਟ ਨੂੰ ਬੰਦ ਕਰਨ ਦੇ ਫੈਸਲੇ ਨੂੰ ਨੈਤਿਕ ਰੂਪ ’ਚ ਗਲਤ ਦੱਸਿਆ ਸੀ ਪਰ ਜਿਵੇਂ ਹੀ ਮਸਕ ਦੇ ਟਵਿੱਟਰ ਨੂੰ?ਟੇਕਓਵਰ ਕਰਨ ਦੀ ਗੱਲ ਉਜਾਗਰ ਹੋਈ ਤਾਂ ਟਰੰਪ ਦੀ ਵਧਾਈ ਤੇ ਉਨ੍ਹਾਂ ਦੇ ਅਕਾਊਂਟ ਨੂੰ ਮੁੜ ਚਾਲੂ ਕਰਨ ਦੇ ਬਿਆਨ ਨੇ ਭਵਿੱਖ ਦਾ ਰਾਸਤਾ ਵਿਖਾਉਣ ਦਾ ਕੰਮ ਕੀਤਾ ਜਿਸ ’ਚ ਸਾਫ਼ ਕੀਤਾ ਗਿਆ ਕਿ ਜੋ ਗੱਲਾਂ ਹੋ ਰਹੀਆਂ ਹਨ ਉਹ ਫ਼ਰਜ਼ੀ ਹਨ ਤੇ ਡੋਨਾਲਡ ਟਰੰਪ ਵੱਲੋਂ ਐਲਨ ਮਸਕ ਦੇ ਟਵਿੱਟਰ ਨੂੰ ਟੇਕਓਵਰ ਕਰਨ ਨੂੰ?ਲੈ ਕੇ ਕੋਈ ਵੀ ਬਿਆਨ ਜਾਰੀ ਨਹੀਂ ਕੀਤਾ ਗਿਆ, ਫੈਲਾਇਆ ਜਾ ਰਿਹਾ ਬਿਆਨ ਫਰਜ਼ੀ ਹੈ l

27 ਅਕਤੂਬਰ ਦੀ ਟਵਿੱਟਰ ਖਰੀਦਣ ਦਾ ਸਮਝੌਤਾ ਪੂਰਾ ਹੁੰਦੇ ਹੀ ਐਲਨ ਮਸਕ ਨੇ ਸਭ ਤੋਂ ਪਹਿਲਾਂ ਇਸ ਦੇ ਭਾਰਤੀ ਮੂਲ ਦੇ ਸੀਈਓ ਪਰਾਗ ਅਗਰਵਾਲ ਨੂੰ ਬਾਹਰ ਕਰ ਦਿੱਤਾ ਜਿੰਨ੍ਹਾਂ?ਦਾ ਅਜੇ ਸਾਲ ਵੀ ਪੂਰਾ ਨਹੀਂ?ਹੋਇਆ ਸੀ ਉਹ ਬੀਤੇ ਸਾਲ ਨਵੰਬਰ ’ਚ ਆਏ ਸਨ ਸੁਣਿਆ ਤਾਂ ਇੱਥੋਂ ਤੱਕ ਜਾ ਰਿਹਾ ਹੈ?ਕਿ ਟਵਿੱਟਰ ਦੇ ਚੀਫ਼ ਫਾਈਨੈਸੀਅਲ ਨੇਡ ਸੀਗਲ ਤੇ ਭਾਰਤੀ ਮੂਲ ਦੇ ਜਨਰਲ ਕਾਉਂਸਲ ਵਿਜੀਆ ਗਾੜੇ ਨੂੰ ਵੀ ਬਰਖਾਸਤ ਕਰ ਦਿੱਤਾ ਹੈ ਇਸ ਪਿੱਛੇ ਚੰਦ ਮਹੀਨੇ ਚੱਲੀ ਕਾਨੂੰਨੀ ਜੰਗ ਤੇ ਮੁਕੱਦਮੇ ਬਾਜੀ ਵੀ ਹੈ ਕਿਉਂਕਿ ਐਲਨ ਮਸਕ ਜੂਨ ’ਚ ਟਵਿੱਟਰ ’ਤੇ ਸਪੈਮ ਬਾਟਸ ਤੇ ਫਰਜ਼ੀ ਖਾਤਿਆਂ ਦੀ ਜਾਣਕਾਰੀ ਛੁਪਾਉਣ ਤੇ ਨਿਯਮੀ ਸਮਝੌਤੇ ਦੀ ਉਲੰਘਣਾ ਕਰਨ ਦੇ ਗੰਭੀਰ ਦੋਸ਼ ਲਾ ਕੇ ਸੌਦੇਬਾਜ਼ੀ ਤੋਂ ਬਾਹਰ ਹੋ ਗਏ ਸਨ ਪੂਰੀ ਕਹਾਣੀ ਜਾਣਨ ਲਈ ਟਵਿੱਟਰ ਡੀਗ ਦੀ ਪ੍ਰੀਕਿਰਿਆ ਨੂੰ ਥੋੜਾ ਡੰੂਘਾਈ ਨਾਲ ਵੇਖਣਾ ਹੋਵੇਗਾ ਇਸ ਸਾਲ 4 ਅਪਰੈਲ ਨੂੰ ਮਸਕ ਨੇ ਕਿਹਾ ਸੀ l

ਕਿ ਉਨ੍ਹਾਂ ਕੋਲ ਟਵਿੱਟਰ ਦੇ 9 ਫੀਸਦੀ ਸ਼ੇਅਰ ਹਨ ਇਸ ਲਈ ਉਹ ਸਭ ਤੋਂ ਵੱਡੇ ਸ਼ੇਅਰ ਹੋਲਡਰ ਹਨ ਜਦੋਂ ਟਵਿੱਟਰ ਨੇ ਬੋਰਡ ਆਫ਼ ਡਾਇਰੈਕਟਰ ’ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਤਾਂ ਉਨ੍ਹਾਂ ਨੇ 9 ਅਪਰੈਲ ਨੂੰ ਸੱਦਾ ਠੁਕਰਾ ਦਿੱਤਾ 13 ਅਪਰੈਲ ਨੂੰ ਮਸਕ ਨੇ ਟਵਿੱਟਰ ਦੇ 54.2 ਫੀਸਦੀ ਸ਼ੇਅਰ ਖਰੀਦਣ ਦਾ ਪਹਿਲਾਂ ਤੇ ਆਖਰੀ ਸੱਦਾ ਦਿੱਤਾ ਜੋ ਕਰੀਬ 40 ਬਿਲੀਅਨ ਡਾਲਰ ਸੀ ਟਵਿੱਟਰ ਇਸ ਲਈ ਰਾਜ਼ੀ ਹੋ ਗਿਆ ਪਰ 13 ਮਈ ਨੂੰ ਐਲਨ ਮਸਕ ਨੇ ਡੀਲ ਇਹ ਕਹਿ ਕੇ ਰੋਕ ਦਿੱਤੀ ਕਿ ਟਵਿੱਟਰ ’ਚ ਜ਼ਿਆਦਾਤਰ ਫਰਜ਼ੀ ਐਕਾਉਂਟਸ ਹਨ ਤੇ ਰੋਬੋਟਸ ਵੀ ਫਰਜ਼ੀ ਅਕਾਉਂਟਸ ਚਲਦੇ ਹਨ ਇਹ ਪੂਰੀ ਜਾਣਕਾਰੀ ਉਨ੍ਹਾਂ?ਨੇ ਡੀਲ ਫਾਈਨਲ ਹੋਣ ਤੋਂ ਪਹਿਲਾਂ ਦੇ ਦਿੱਤੀ ਜਾਣਕਾਰੀ ਪਰਾਗ ਅਗਰਵਾਲ ਨੇ ਟਵਿੱਟਰ ’ਤੇ ਹੀ ਇੱਕ ਲੰਬਾ ਥ੍ਰੇਡ ਜਾਰੀ ਕਰਕੇ ਸਫਾਈ ਵੀ ਦਿੱਤੀ l

ਕਿ ਫਰਜ਼ੀ ਖਾਤਿਆਂ ਨੂੰ ਘੱਟ ਕਰਨ ਦੀ ਦਿਸ਼ਾ ’ਚ ਕੰਮ ਜਾਰੀ ਹੈ ਪਰਾਗ ਦੇ ਜਵਾਬ ਦਾ ਉਨ੍ਹਾਂ ਨੇ ਇੱਕ ਸਿਮਾਈਗ ਨਾਲ ਮਾਜ਼ਕ ਉਡਾਇਆ ਤੇ 8 ਜੁਲਾਈ ਨੂੰ ਜਵਾਬ ਦਿੱਤਾ ਕਿ ਉਹ ਅੱਗੇ ਇਸ ਡੀਲ ਨੂੰ ਪੂਰੀ ਨਹੀਂ ਕਰਨਗੇ ਕਿਉਂਕਿ ਉਨ੍ਹਾਂ ਨੂੰ ਗਲਤ ਤੇ ਅੱਧੀ ਅਧੂਰੀ ਜਾਣਕਾਰੀ ਦੇ ਕੇ ਗੁੰਮਰਾਹ ਕੀਤਾ ਗਿਆ ਹੈ ਦੋਵਾਂ ਦੇ ਮਤਭੇਦਾਂ ਦੀਆਂ ਗੱਲਾਂ ਕਈ ਵਾਰ ਜਨਤਕ ਹੋਈਆਂ ਟਵਿੱਟਰ ’ਤੇ ਹੀ ਕਈ ਤਰ੍ਹਾਂ ਦੇ ਤਰਕ ਤੇ ਆਪਸੀ ਨੋਕ-ਝੋਕ ਵੀ ਸਾਹਮਣੇ ਆਈ ਜੋ ਟਵਿੱਟਰ ’ਤੇ ਹੀ ਖੂਬ ਟ੍ਰੋਲ ਵੀ ਹੋਈ ਤਾਂ ਇਹ ਲੱਗਣ ਲੱਗਾ ਸੀ ਕਿ ਆਉਂਦੇ ਹੀ ਉਹ ਸਭ ਤੋਂ ਪਹਿਲਾਂ ਪਰਾਗ ਨੂੰ?ਹੀ ਬਾਹਰ ਦਾ ਰਾਸਤਾ ਵਿਖਾਏਗਾ, ਜੋ ਉਨ੍ਹਾਂ ਕਰ ਦਿੱਤਾ 12 ਜੁਲਾਈ ਨੂੰ ਟਵਿੱਟਰ ਨੇ ਅਮਰੀਕਾ ਦੇ ਡੇਲਾਵੇਅਰ ਕੋਰਟ ’ਚ ਡੀਲ ਰੱਦ ਦਾ ਮੁਕੱਦਮਾ ਦਰਜ਼ ਕਰ ਦਿੱਤਾ ਸੀ ਇਸ ਦੇ ਜਾਵਬ ’ਚ ਐਲਨ ਮਸਕ ਨੇ 29 ਜੁਲਾਈ 2022 ਨੂੰ ਇੱਕ ਜਵਾਬੀ ਦਾਅਵਾ ਪੇਸ਼ ਕੀਤਾ ਗਿਆ ਜਿਸ ’ਚ ਟਵੀਟਰ ’ਤੇ ਗਲਤ ਜਾਣਕਾਰੀ ਦੇਣ ਦੇ ਕਈ ਸਬੂਤ ਪੇਸ਼ ਕੀਤੇ l

ਇਸ ਵਿਚਕਾਰ 13 ਸਤੰਬਰ ਨੂੰ 40 ਬਿਲੀਅਨ ਦੀ ਡੀਲ ਨੂੰ ਸ਼ੇਅਰ ਹੋਲਡਰਸ ਨੇ ਮਨਜ਼ੂਰ ਕੀਤਾ ਜਿਸ ਤੋਂ ਬਾਅਦ 3 ਅਕਤੂਬਰ ਨੂੰ ਮਸਕ ਨੇ ਪੁਰਾਣੀਆਂ ਗੱਲਾਂ ਨੂੰ ਦਰਕਿਨਾਰ ਕਰਕੇ ਟਵਿੱਟਰ ਖਰੀਦਣ ਦੀ ਗੱਲ ਸਾਫ਼ ਤੌਰ ’ਤੇ ਕੋਰਟ ’ਚ ਮੰਨੀ 26 ਅਕਤੂਬਰ ਨੂੰ?ਹੱਥ ’ਚ ਸਿੰਕ ਲੈ ਕੇ ਟਵਿੱਟਰ ਦੇ ਹੈੱਡ ਦਫ਼ਤਰ ਪਹੰੁਚੇ ਸਨ ਜਿਸ ਦਾ ਵੀਡੀਓ ਵੀ ਜਾਰੀ ਕੀਤਾ ਗਿਆ ਤੇ ਆਪਣਾ ਟਵਿੱਟਰ ਬਾਓ ਵੀ ਬਦਲ ਕੇ ਚੀਫ਼ ਟਵੀਟ ਕਰ ਲਿਆ ਇਸ ਤਰ੍ਹਾਂ 27 ਅਕਤੂਬਰ ਨੂੰ 44 ਬਿਲੀਅਨ ਡਾਲਰ ਦੀ ਇਹ ਡੀਲ ਪੂਰਾ ਹੁੰਦੇ ਹੀ ਟਵਿੱਟਰ ਦੀ ਚਿੜੀ ਆਪਣੇ ਨਵੇਂ ਮਾਲਕ ਐਲਨ ਮਸਕ ਦੇ ਹੱਥਾਂ ’ਚ ਪਹੰਚ ਗਈ ਹੁਣ ਵਿਸ਼ਵ ਪੱਧਰ ’ਤੇ ਸੋਸ਼ਲ ਮੀਡੀਆ ਦੇ ਸਭ ਤੋਂ ਵਧੇਰੇ ਪ੍ਰਭਾਵਸ਼ਾਲੀ ਮਾਧਿਅਮ ’ਤੇ ਸਵਾਲ ਚੁੱਕੇ ਜਾ ਰਹੇ ਹਨ ਜੋ ਜਾਇਜ਼ ਨਹੀਂ?ਹੈ ਟਵਿੱਟਰ ’ਚ ਅੱਗੇ ਕਿਸ-ਕਿਸ ਤਰ੍ਹਾਂ ਦੇ ਤੇ ਕਿੰਨੇ ਬਦਲਾਵ ਹੋਣਗੇ? ਇਸ ਗੱਲ ’ਚ ਮਸਕ ਦੀ ਇੱਕ ਚਿੱਠੀ ਬੇਹੱਦ ਮਹੱਤਵਪੂਰਨ ਹੈ?ਜੋ ਉਨ੍ਹਾਂ ਨੇ ਆਪਣੇ ਸਾਰੇ ਇਸ਼ਤਿਹਾਰਕਾਰਾਂ ਤੇ ਪ੍ਰਦਾਤਾਵਾਂ ਨੂੰ ਲਿਖੀ ਕੇ ਇੱਕ ਤਰ੍ਹਾਂ ਨਾਲ ਆਪਣੀ ਰਣਨੀਤੀ, ਭੂਮਿਕਾ ਤੇ ਭਵਿੱਖ ਦਾ ਇਸ਼ਾਰਾ ਵੀ ਕਰ ਦਿੱਤਾ l

ਇਸ ’ਚ ਕਿਹਾ ਗਿਆ ਹੈ ਕਿ ਉਨ੍ਹਾਂ ਦਾ ਇੱਕ ਸਾਂਝੇ ਸ਼ਹਿਰ ਨੂੰ?ਬਹਿਸ ਦਾ ਵਰਗ ਬਣਾਉਣਾ ਹੈ ਤਾਂ ਕਿ ਉਹ ਖੱਬੇਪੱਖੀ ਤੇ ਦੱਖਣ ਦੀਆਂ ਜੋ ਧੜੇਬਾਜ਼ੀ ਨਜ਼ਰ ਆਉਂਦੀਆਂ ਹਨ ਜੋ ਨਫ਼ਰਤ ਫੈਲੀ, ਜਨਤਾ ਨੂੰ ਵੰਡਣ ਦਾ ਕੰਮ ਕਰਦੀ ਹੈ ਰੋਕਾਂਗੇ ਤਾਂ ਕਿ ਕਿਸੇ ਧਰੁਵੀਕਰਨ ਦਾ ਟਵਿੱਟਰ ਹਥਿਆਰ ਨਾ ਬਣੇ ਟਵਿੱਟਰ ਨੂੰ ਨਿਊਟਰਲ ਭਾਵ ਗੁਟਨਿਰਪੱਖ ਜ਼ਰੀਆ ਬਣਾਵਾਂਗੇ ਮਸਕ ਦਾ ਸਾਫ਼ ਤੌਰ ’ਤੇ ਕਹਿਣਾ ਹੈ ਕਿ ਸੋਸ਼ਲ ਮੀਡੀਆ ਨਾਲ ਨਫ਼ਰਤ ਤੇ ਵੰਡ ਦਾ ਇੱਕ ਵੱਡਾ ਖ਼ਤਰਾ ਹੁੰਦਾ ਜਿਸ ਨੂੰ?ਬਦਲਾਂਗੇ ਉਨ੍ਹਾਂ ਨੇ ਦੂਜੇ ਪਰੰਪਰਿਕ ਸੋਸ਼ਲ ਮੀਡੀਆ ਮੰਚ ’ਤੇ ਵੀ ਉਂਗਲ ਚੁੱਕਦੇ ਹੋਏ ਕਿਹਾ ਕਿ ਇੱਥੇ ਕਿਸੇ ਇੱਕ ਪੱਖ ਨੂੰ ਹੀ ਮਹੱਤਵ ਮਿਲਦਾ ਹੈ ਪਰ ਉਹ ਟਵਿੱਟਰ ਦੇ ਨਾਲ ਅਜਿਹਾ ਨਹੀਂ ਕਰਨਗੇ ਤੇ ਪੂਰੀ ਤਰ੍ਹਾਂ ਨਿਰਪੱਖ ਰੱਖਣਗੇ ਉਹ ਇੱਕ ਸਿਹਤਮੰਦ ਤੇ ਨਿਰਪੱਖ ਸੰਵਾਦ ਦੇ ਪੱਖ ’ਚ ਹਨ l

ਜੋ ਹੁਣ ਸੋਸ਼ਲ ਮੀਡੀਆ ’ਤੇ ਘੱਟ ਹੋ ਗਿਆ ਹੈ ਟਵਿੱਟਰ ਨੂੰ ਖਰੀਦਣ ਦਾ ਮੇਨ ਮਕਸਦ ਦੱਸਦੇ ਹੋਏ ਐਲਨ ਮਸਕ ਇੱਕ ਵੱਡੀ ਗੱਲ ਕਹਿੰਦੇ ਹਨ ਕਿ ਉਹ ਮਾਨਵਤਾ ਨਾਲ ਬੇਹੱਦ ਪਿਆਰ ਕਰਦੇ ਹਨ ਤੇ ਇਸ ਦੀ ਮੱਦਦ ਕਰਨਾ ਚਾਹੁੰਦੇ ਹਨ ਇਸ ਲਈ ਟਵਿੱਟਰ ਨੂੰ ਲਿਆ ਹੈ ਟਵਿੱਟਰ ’ਤੇ ਨਫ਼ਰਤੀ ਗੱਲਾਂ ਤੇ ਜ਼ਹਿਰ ਘੋਲਣ ਦੀਆਂ ਹਰਕਤਾਂ ਨੂੰ ਬਿਲਕੁੱਲ ਨਹੀਂ ਹੋਣ ਦਿੱਤਾ ਜਾਵੇਗਾ ਦੂਜੇ ਪਾਸੇ ਕਹਿੰਦੇ ਹਨ ਕਿ ਟਵਿੱਟਰ ਪੂਰੀ ਤਰ੍ਹਾਂ ਅਜ਼ਾਦ ਨਹੀਂ?ਹੋਵੇਗਾ ਪਾਬੰਦੀਆਂ ਦੇ ਨਾਲ ਚੱਲੇਗਾ ਤਾਂ ਕਿ ਗਲਤ ਅਫ਼ਵਾਹਾਂ ਦਾ ਫੈਲਾਵ ਨਾ ਕਰਕੇ ਗਰਮਜੋਸ਼ੀ ਨਾਲ ਭਰਿਆ ਹੋਵੇ ਤੇ ਸਭ ਦਾ ਸਵਾਗਤ ਕਰੇ ਐਲਨ ਮਸਕ ਦੀ ਆਦਰਸ਼ ਸੋਚ ਤੋਂ ਬਾਅਦ ਉਨ੍ਹਾਂ ’ਤੇ ਹੀ ਸਵਾਲੀਆ ਚਿੰਨ੍ਹ ਲੱਗਣੇ ਸਭਾਵਿਕ ਹੈ l

ਕਿ ਉਹ ਕਿਸ ਤਰ੍ਹਾਂ ਸਾਰਿਆਂ?ਲਈ ਅਜ਼ਾਦ ਹੋਣ ਤੋਂ ਬਾਅਦ ਜਾਂਚ ’ਤੇ ਪਾਬੰਦੀ ਲਾ ਸਕਣਗੇ? ਅਫ਼ਵਾਹਾਂ ਤੇ ਝੂਠੀਆਂ ਖ਼ਬਰਾਂ ਨੂੰ ਕਿਵੇਂ ਕਾਬੂ ਕਰਨਗੇ? ਐਲਨ ਮਸਕ ਦੀ ਕਾਰਜ ਪ੍ਰਣਾਲੀ ਜਾਂ ਭਵਿੱਖ ਦੇ ਸੰਕੇਤਾਂ ’ਤੇ ਸ਼ੱਕ ਹੈ ਹੁਣ ਅੱਗੇ ਟਵਿੱਟਰ ਦੀ ਚਿੜੀ ਕਿੰਨੀ ਅਜ਼ਾਦ ਹੋਵੇਗੀ ਤੇ ਉਹ ਖੁੱਲ੍ਹੇ ਅਸਮਾਨ ’ਚ ਕਿੰਨੀ ਉਚਾਈ ਤੱਕ ਪਹੰੁਚ ਸਕੇਗੀ ਇਹ ਤਾਂ ਪਤਾ ਨਹੀਂ ਜੇਕਰ ਪਤਾ ਹੈ?ਤਾਂ?ਮਸਕ ਨੇ ਆਉਂਦੇ ਹੀ ਭਾਰਤ ਸਮੇਤ ਕਈਆਂ ਨੂੰ?ਬਾਹਰ ਦਾ ਰਸਤਾ ਵਿਖਾ ਕੇ ਭਾਰਤ ਸਮੇਤ ਦੁਨੀਆਂ ਭਰ ’ਚ ਇੱਕ ਨਵੀਂ ਬਹਿਸ ਨੂੰ ਜਨਮ ਜ਼ਰੂਰ ਦਿੱਤਾ ਹੈ ਬੱਸ ਥੋੜੇ ਇੰਤਜਾਰ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਨਾ-ਨਾ ਕਰਦੇ ਐਲਨ ਮਸਕ ਦੀ ਚਿੜੀ ਅਜ਼ਾਦ ਹੋਈ ਜਾਂ ਹਾਥੀ ਉੱਡ ਗਿਆ l

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ