ਕੈਨਬਰਾ | ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ (54 ਦੌੜਾਂ ‘ਤੇ ਪੰਜ ਵਿਕਟਾਂ) ਦੀ ਖਤਰਨਾਕ ਗੇਂਦਬਾਜ਼ੀ ਅਤੇ ਉਸਮਾਨ ਖਵਾਜਾ (ਨਾਬਾਦ 101) ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਅਸਟਰੇਲੀਆ ਨੇ ਸ੍ਰੀਲੰਕਾ ਖਿਲਾਫ ਦੂਜੇ ਟੈਸਟ ਦੇ ਤੀਜੇ ਦਿਨ ਐਤਵਾਰ ਨੂੰ ਮਹਿਮਾਨ ਟੀਮ ਸਾਹਮਣੇ 516 ਦੌੜਾ ਦਾ ਪਹਾੜ ਵਰਗਾ ਟੀਚਾ ਰੱਖਿਆ ਹੈ
ਅਸਟਰੇਲੀਆ ਨੇ ਸ੍ਰੀਲੰਕਾ ਨੂੰ ਪਹਿਲੀ ਪਾਰੀ ‘ਚ 215 ਦੌੜਾ ‘ਤੇ ਆਲ ਆਊਟ ਕਰਨ ਦੇ ਨਾਲ ਹੀ 319 ਦੌੜਾਂ ਦਾ ਵਾਂਧਾ ਹਾਸਲ ਕਰ ਲਿਆ ਅਸਟਰੇਲੀਆ ਨੇ ਆਪਣੀ ਦੂਜੀ ਪਾਰੀ ਤਿੰਨ ਵਿਕਟਾਂ ‘ਤੇ 196 ਦੌੜਾਂ ‘ਤੇ ਐਲਾਨ ਦਿੱਤੀ ਤੇ ਸ੍ਰੀਲੰਕਾ ਸਾਹਮਣੇ ਜਿੱਤ ਲਈ 516 ਦੌੜਾ ਦਾ ਵੱਡਾ ਟੀਚਾ ਰੱਖ ਦਿੱਤਾ ਇਸ ਤੋਂ ਪਹਿਲਾਂ ਸ੍ਰੀਲੰਕਾ ਨੇ ਤਿੰਨ ਵਿਕਟਾਂ ‘ਤੇ 123 ਦੌੜਾ ਦੇ ਕੱਲ੍ਹ ਦੇ ਸਕੋਰ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਬੱਲੇਬਾਜ਼ੀ ਕਰਦਿਆਂ ਸਿਰ ‘ਚ ਸੱਟ ਲੱਗਣ ਕਾਰਨ ਰਿਟਾਇਰਡ ਹਰਟ ਹੋਏ ਦਿਮੁਥ ਕਰੁਣਾਰਤਨੇ ਨੇ ਫਿੱਟ ਹੋਣ ਤੋਂ ਬਾਅਦ ਅੱਜ ਦੁਬਾਰਾ ਬੱਲੇਬਾਜ਼ੀ ਕੀਤੀ ਅਤੇ ਉਹ ਆਪਣੇ ਕੱਲ੍ਹ ਦੇ 46 ਦੌੜਾਂ ਦੇ ਸਕੋਰ ‘ਚ 13 ਦੌੜਾਂ ਜੋੜਨ ਤੋਂ ਬਾਅਦ 59 ਦੌੜਾਂ ਬਣਾ ਕੇ ਆਊਟ ਹੋਏ ਇਸ ਤੌਂ ਬਾਅਦ ਮਹਿਮਾਨ ਟੀਮ ਦਾ ਕੋਹੀ ਵੀ ਬੱਲੇਬਾਜ਼ 29 ਦੌੜਾਂ ਤੋਂ ਜ਼ਿਆਦਾ ਨਹੀਂ ਬਣਾ ਸਕਿਆ ਸੀ੍ਰਲੰਕਾ ਵੱਲੋਂ ਕਰੁਣਾਰਤਨੇ ਨੇ ਹੀ ਸਭ ਤੋਂ ਜ਼ਿਆਦਾ 59 ਦੌੜਾਂ ਬਣਾਈਆਂ ਅਤੇ ਉਸ ਦੀ ਪਹਿਲੀ ਪਾਰੀ 68.3 ਓਵਰਾਂ ‘ਚ 215 ਦੌੜਾਂ ‘ਤੇ ਸਿਮਟ ਗਈ
ਬਿਹਤਰ ਫਾਰਮ ‘ਚ ਦਿਸ ਰਹੇ ਕੁਸ਼ਲ ਪਰੇਰਾ ਹੇਲਮੇਟ ‘ਤੇ ਰਿਚਰਡਸਨ ਦੀ ਗੈਂਦ ਲੱਗਣ ਤੋਂ ਬਾਅਦ ਰਿਟਾਇਰਡ ਹਰਟ ਹੋ ਗਏ ਅਸਟਰੇਲੀਆ ਵੱਲੋਂ ਮਿਸ਼ੇਲ ਸਟਾਰਕ ਨੇ ਪੰਜ, ਨਾਥਨ ਲਿਓਨ ਨੇ ਦੋ, ਪੈਟ ਕਮਿੰਸ ਤੇ ਮਾਰਨਸ ਲਾਬੁਸ਼ਗਨੇ ਨੇ ਇੱਕ ਇੱਕ ਵਿਕਟ ਕੱਢੀ ਸ੍ਰੀਲੰਕਾ ਨੂੰ 215 ਦੌੜਾਂ ‘ਤੇ ਸਮੇਟਣ ਤੋਂ ਬਾਅਦ ਅਸਟਰੇਲੀਆ ਨੇ ਆਪਣੀ ਦੂਜੀ ਪਾਰੀ ‘ਚ ਤੇਜ਼ੀ ਨਾਲ ਬੱਲੇਬਾਜ਼ੀ ਕੀਤੀ ਮੇਜ਼ਬਾਨ ਟੀਮ ਨੇ ਖਵਾਜਾ (ਨਾਬਾਦ 101) ਦੇ ਸੈਂਕੜੇ ਤੇ ਟ੍ਰੇਵਿਸ ਹੈਡ (ਨਾਬਾਦ 59) ਦੇ ਅਰਧ ਸੈਂਕੜਿਆਂ ਦੀ ਮੱਦਦ ਨਾਲ 47 ਓਵਰਾਂ ‘ਚ ਤਿੰਨ ਵਿਕਟਾਂ ‘ਤੇ 196 ਦੌੜਾਂ ਦਾ ਸਕੋਰ ਬਣਾਉਣ ਤੋਂ ਬਾਅਦ ਆਪਣੀ ਪਾਰੀ ਐਲਾਨ ਦਿੱਤੀ ਤੇ ਸ੍ਰਲੰਕਾ ਨੂੰ ਜਿੱਤ ਲਹੀ 516 ਦੌੜਾਂ ਦਾ ਵੱਡਾ ਟੀਚਾ ਦਿੱਤਾ ਤੀਜੇ ਦਿਨ ਦਾ ਖੇਡ ਸਮਾਪਤ ਹੋਣ ਤੱਕ ਸੀ੍ਰਲੰਕਾ ਨੇ ਆਪਣੀ ਦੂਜੀ ਪਾਰੀ ‘ਚ ਬਿਨਾ ਕੋਈ ਵਿਕਟ ਗੁਆਏ 17 ਦੌੜਾਂ ਬਣਾ ਲਈਆਂ ਹਨ ਤੇ ਸਟੰਪਸ ‘ਤੇ ਦਿਮੁਥ ਕਰੁਣਾਰਤਨੇ ਅੱਠ ਦੌੜਾਂ ਬਣਾ ਕੇ ਕ੍ਰੀਜ਼ ‘ਤੇ ਮੌਜ਼ੂਦ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।