ਲਹਿਰਾਗਾਗਾ ‘ਚ ਸੀਵਰੇਜ ਦੇ ਢੱਕਣ ਖੋਲਣ ਨਾਲ ਹੋਇਆ ਵੱਡਾ ਹਾਦਸਾ

Lehragaga
ਮ੍ਰਿਤਕ ਸਫਾਈ ਸੇਵਕ ਦੀ ਫਾਇਲ ਫੋਟੋ।

ਲਹਿਰਾਗਾਗਾ (ਰਾਜ ਸਿੰਗਲਾ) ਅੱਜ ਇਥੇ ਸਫਾਈ ਦੌਰਾਨ ਸੀਵਰੇਜ ਕਰਮਚਾਰੀਆਂ ਨੂੰ ਗੈਸ ਚੜ੍ਹ ਗਈ, ਜਿਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਦੋ ਬੇਹੋਸ਼ ਹੋ ਗਏ। ਉਨ੍ਹਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਇਸ ਸ਼ਹਿਰ ਅੰਦਰ ਵਾਰਡ ਨੰਬਰ 2 ਵਾਟਰ ਵਰਕਸ ਦੇ ਨਜ਼ਦੀਕ ਸੀਵਰੇਜ ਦੀ ਸਫਾਈ ਲਈ ਮੈਨ ਹੋਲ ਵਿੱਚ ਵੜੇ ਸਫਾਈ ਸੇਵਕ ਸੁਖਵਿੰਦਰ ਸਿੰਘ ਹੈਪੀ ਨੂੰ ਗੈਸ ਚੜ੍ਹ ਗਈ ਤੇ ਉਸ ਨੂੰ ਬਚਾਉਣ ਲਈ ਇਕ ਹੋਰ ਸਫਾਈ ਸੇਵਕ ਸੋਨੂੰ ਸੀਵਰੇਜ ਵਿੱਚ ਉਤਰਿਆ ਤਾਂ ਉਹ ਵੀ ਬੇਹੋਸ਼ ਹੋ ਕੇ ਡਿੱਗ ਗਿਆ। (Lehragaga)

ਫਿਰ ਇੱਕ ਹੋਰ ਵਾਟਰ ਸਪਲਾਈ ‘ਤੇ ਕੰਮ ਕਰਦੇ ਬੇਲਦਾਰ ਪ੍ਰਮੋਦ ਕੁਮਾਰ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਗੈਸ ਚੜ੍ਹਨ ਕਾਰਨ ਉਹ ਵੀ ਸੀਵਰ ਵਿੱਚ ਡਿੱਗ ਗਿਆ। ਉਸ ਤੋਂ ਬਾਅਦ ਇਕ ਸਫਾਈ ਸੇਵਕ ਨਰੇਸ਼ ਕੁਮਾਰ ਨੇ ਆਪਣੇ ਮੂੰਹ ਤੇ ਰੁਮਾਲ ਬੰਨ੍ਹ ਕੇ ਲੋਕਾਂ ਦੀ ਮਦਦ ਨਾਲ ਬੜੀ ਜੱਦੋ-ਜਹਿਦ ਤੋਂ ਬਾਅਦ ਤਿੰਨਾਂ ਸਫਾਈ ਸੇਵਕਾਂ ਨੂੰ ਸੀਵਰੇਜ ਦੇ ਮੇਨ ਹੋਲ ਤੋਂ ਬਾਹਰ ਕੱਢਿਆ ਅਤੇ ਉਨ੍ਹਾਂ ਨੂੰ ਗੰਭੀਰ ਹਾਲਤ ਵਿੱਚ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿਥੇ ਸੁਖਵਿੰਦਰ ਸਿੰਘ ਹੈਪੀ ਦੀ ਮੌਤ ਹੋ ਗਈ ਅਤੇ ਵਿਨੋਦ ਕੁਮਾਰ ਅਤੇ ਸੋਨੂੰ ਦੀ ਨਾਜ਼ੁਕ ਹਾਲਤ ਨੂੰ ਦੇਖ ਕੇ ਉਨ੍ਹਾਂ ਨੂੰ ਅੱਗੇ ਹੋਰ ਹਸਪਤਾਲ ਵਿੱਚ ਰੈਫਰ ਕਰ ਦਿੱਤਾ। ਨਰੇਸ਼ ਕੁਮਾਰ ਨੂੰ ਵੀ ਮੁੱਢਲੀ ਸਹਾਇਤਾ ਦਿੱਤੀ ਗਈ ਹੈ ਤੇ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। (Lehragaga)

ਇਹ ਵੀ ਪੜ੍ਹੋ : Skin Care Tips: ਸਿਰਫ ਇਕ ਵਾਰ ਫੇਸ਼ੀਅਲ ਨਾਲ ਗਲੋ ਏਨਾ ਵਧ ਜਾਵੇਗਾ ਕਿ ਤੁਸੀਂ ਪਾਰਲਰ ਜਾਣਾ ਭੁੱਲ ਜਾਓਗੇ

LEAVE A REPLY

Please enter your comment!
Please enter your name here