5 ਟੈਸਟ ਮੈਚਾਂ ਦੀ ਲੜੀ ਖੇਡੇਗੀ ਭਾਰਤੀ ਟੀਮ | IND vs ENG
- ਅਗਲੇ ਸਾਲ ਇੰਗਲੈਂਡ ਖਿਲਾਫ ਜੂਨ ’ਚ ਜਾਵੇਗੀ ਭਾਰਤੀ ਟੀਮ
ਸਪੋਰਟਸ ਡੈਸਕ। IND vs ENG: ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (BCCI) ਵੱਲੋਂ ਅਗਲੇ ਸਾਲ ਇੰਗਲੈਂਡ ਖਿਲਾਫ ਹੋਣ ਵਾਲੇ 5 ਟੈਸਟ ਮੈਚਾਂ ਲਈ ਸ਼ਡਿਊਲ ਜਾਰੀ ਕਰ ਦਿੱਤਾ ਹੈ। ਭਾਰਤੀ ਟੀਮ ਅਗਲੇ ਸਾਲ ਜੂਨ ’ਚ ਇੰਗਲੈਂਡ ਖਿਲਾਫ 5 ਟੈਸਟ ਮੈਚ ਖੇਡੇਗੀ। ਅੱਜ ਭਾਵ 22 ਅਗਸਤ ਨੂੰ ਬੀਸੀਸੀਆਈ ਨੇ ਐਲਾਨ ਕੀਤਾ ਹੈ। ਟੈਸਟ ਸੀਰੀਜ਼ ਦੀ ਸ਼ੁਰੂਆਤ 20 ਜੂਨ ਤੋਂ ਹੋਵੇਗੀ। ਇਸ ਦੇ ਨਾਲ ਹੀ ਭਾਰਤੀ ਟੀਮ ਨਵੇਂ ਵਿਸ਼ਵ ਟੈਸਟ ਚੈਂਪੀਅਨਸ਼ਿਪ 2025-27 ਦੀ ਸ਼ੁਰੂਆਤ ਕਰੇਗੀ। ਭਾਰਤੀ ਟੀਮ 17 ਸਾਲਾਂ ਤੋਂ ਇੰਗਲੈਂਡ ਦੀ ਧਰਤੀ ’ਤੇ ਟੈਸਟ ਸੀਰੀਜ਼ ਨਹੀਂ ਜਿੱਤ ਸਕੀ ਹੈ। ਪਿੱਛਲੇ ਦੌਰੇ ’ਤੇ ਭਾਰਤੀ ਟੀਮ ਨੇ ਵਿਰਾਟ ਕੋਹਲੀ ਦੀ ਕਪਤਾਨੀ ’ਚ 2-1 ਦੀ ਲੀਡ ਹਾਸਲ ਕੀਤੀ ਸੀ। ਕੋਵਿਡ ਕਾਰਨ ਸੀਰੀਜ਼ ਦੇ ਆਖਿਰੀ ਮੈਚ ਨੂੰ ਰਿਸ਼ਡਿਊਲ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ 2022 ’ਚ ਹੋਏ ਆਖਿਰੀ ਮੁਕਾਬਲੇ ਨੂੰ ਜਿੱਤ ਕੇ ਇੰਗਲੈਂਡ ਨੇ ਸੀਰੀਜ਼ 2-2 ਨਾਲ ਬਰਾਬਰ ਕਰ ਲਈ ਸੀ।
Read This : IND vs ENG : ਇੰਗਲੈਂਡ ਨੂੰ ਹਰਾ ਕੇ WTC ਦੇ ਸਿਖਰ ’ਤੇ ਪਹੁੰਚੀ ਟੀਮ ਇੰਡੀਆ
ਭਾਰਤ ਦੇ ਇੰਗਲੈਂਡ ਦੌਰੇ ਦੀ ਟੈਸਟ ਸੀਰੀਜ਼ ਦਾ ਸ਼ਡਿਊਲ | IND vs ENG
ਆਖਿਰੀ ਵਾਰ 2007 ’ਚ ਜਿੱਤੀ ਸੀ ਇੰਗਲੈਂਡ ਖਿਲਾਫ ਸੀਰੀਜ਼
ਟੀਮ ਨੇ ਆਖਿਰੀ ਵਾਰ ਇੰਗਲੈਂਡ ਦੀ ਧਰਤੀ ’ਤੇ ਟੈਸਟ ਸੀਰੀਜ਼ ਸਾਲ 2007 ’ਚ ਜਿੱਤੀ ਸੀ। ਉਸ ਸਮੇਂ ਰਾਹੁਲ ਦ੍ਰਾਵਿੜ ਦੀ ਕਪਤਾਨੀ ’ਚ ਭਾਰਤੀ ਟੀਮ ਨੇ 3 ਟੈਸਟ ਮੈਚਾਂ ਦੀ ਸੀਰੀਜ਼ 1-0 ਨਾਲ ਨਾਂਅ ਕੀਤੀ ਸੀ। ਇਸ ਸੀਰੀਜ਼ ਦਾ ਪਹਿਲਾ ਤੇ ਆਖਿਰੀ ਮੈਚ ਡਰਾਅ ਰਿਹਾ ਸੀ। ਜਦਕਿ ਨਾਂਟਿਘਮ ’ਚ ਖੇਡੇ ਗਏ ਦੂਜੇ ਮੈਚ ’ਚ ਭਾਰਤੀ ਟੀਮ ਨੇ 7 ਵਿਕਟਾਂ ਨਾਲ ਜਿੱਤ ਹਾਸਲ ਕੀਤੀ ਸੀ।