ਸਮਾਜਿਕ ਕਾਰਜ ਕਰਕੇ ਜਨਮ ਦਿਨ ਮਨਾਉਣ ਵਾਲੇ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਭਗਵੰਤ ਮਾਨ : ਵਿਧਾਇਕ ਦੇਵ ਮਾਨ
(ਤਰੁਣ ਕੁਮਾਰ ਸ਼ਰਮਾ) ਨਾਭਾ। ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਜਨਮ ਦਿਹਾੜੇ ਦੀ ਖੁਸ਼ੀ ਹਲਕਾ ਨਾਭਾ ਦੀ ਆਪ ਯੂਨਿਟ ਵੱਲੋਂ ਸਥਾਨਕ ਰੋਟਰੀ ਕਲੱਬ ਵਿਖੇ ਵਿਧਾਇਕ ਦੇਵ ਮਾਨ ਦੀ ਅਗਵਾਈ ’ਚ ਵਿਸ਼ਾਲ ਖੂਨਦਾਨ ਕੈਂਪ ਲਗਾ ਕੇ ਮਨਾਈ ਗਈ। ਖੂਨਦਾਨ ਇਕੱਤਰ ਕਰਨ ਦਾ ਸਮਾਜਿਕ ਕਾਰਜ ਨਾਭਾ ਸਿਵਲ ਹਸਪਤਾਲ ਦੀ ਟੀਮ ਵੱਲੋਂ ਨਿਭਾਇਆ ਗਿਆ। ਕੈਂਪ ਦੀ ਸ਼ੁਰੂਆਤ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਅਤੇ ਉਨ੍ਹਾਂ ਦੇ ਸੁਰੱਖਿਆ ਕਰਮਚਾਰੀਆਂ ਵੱਲੋਂ ਖੂਨਦਾਨ ਕਰਕੇ ਨਿਭਾਈ ਗਈ। (Happy Birthday Mann Saab)
ਕੈਂਪ ਦੌਰਾਨ ਆੜਤੀਆ ਐਸੋਸੀਏਸ਼ਨ ਨਾਭਾ ਪ੍ਰਧਾਨ ਸੁਰਿੰਦਰ ਗੁਪਤਾ, ਮਲਕੀਤ ਕੰਬਾਈਨ ਦੇ ਐਮ.ਡੀ. ਚਰਨ ਸਿੰਘ, ਨਾਭਾ ਬਾਰ ਐਸੋਸੀਏਸ਼ਨ ਪ੍ਰਧਾਨ ਗਿਆਨ ਸਿੰਘ ਮੂੰਗੋ, ਕੌਂਸਲਰ ਗੋਤਮ ਬਾਤਿਸ਼ ਅਤੇ ਹਰਪ੍ਰੀਤ ਸਿੰਘ ਪ੍ਰੀਤ, ਸਮਾਜ ਸੇਵਕ ਮਾਂਟੂ ਪਾਹੂਜਾ, ਬਲਾਕ ਪ੍ਰਧਾਨ ਅਸ਼ੋਕ ਅਰੋੜਾ, ਭੁਪਿੰਦਰ ਕੱਲਰਮਾਜਰੀ, ਸਾਬਕਾ ਸਰਪੰਚ ਛੱਜੂ ਸਿੰਘ ਆਦਿ ਸਮੇਤ ਹਲਕਾ ਨਾਭਾ ਲਈ ਚੁਣੇ ਗਏ 21 ਬਲਾਕ ਪ੍ਰਧਾਨਾਂ ਸਮੇਤ ਆਪ ਵਲੰਟੀਅਰਾ ਨੇ ਸਮੱਰਥਤਾ ਅਨੁਸਾਰ ਖੂਨਦਾਨ ਕਰਨ ਦਾ ਸਮਾਜਿਕ ਕਾਰਜ ਨਿਭਾਇਆ ਅਤੇ ਕੈਂਪ ਨੂੰ ਸਫਲ ਕਰਨ ਦੇ ਪ੍ਰਬੰਧਾਂ ਵਿੱਚ ਸਹਿਯੋਗ ਦਿੱਤਾ ਗਿਆ।
ਇਹ ਵੀ ਪੜ੍ਹੋ : ਕਣਕ-ਝੋਨੇ ਦੀ ਪਰਾਲੀ ਸਾੜਨ ਦਾ ਮੰਦਭਾਗਾ ਰੁਝਾਨ
ਇਸ ਦੌਰਾਨ ਹਲਕਾ ਆਪ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਨਮ ਦਿਨ ਦੀਆਂ ਵਧਾਈਆ ਦਿੰਦਿਆਂ ਕਿਹਾ ਕਿ ਪੰਜਾਬ ਦੇ ਇਤਿਹਾਸ ’ਚ ਭਗਵੰਤ ਮਾਨ ਅਜਿਹੇ ਪਹਿਲੇ ਮੁੱਖ ਮੰਤਰੀ ਹਨ ਜਿਨਾਂ ਹੋਟਲਾਂ ਅਤੇ ਪਾਰਟੀਆਂ ਦੀ ਰਵਾਇਤ ਉਲਟ ਆਪਣੇ ਜਨਮ ਦਿਨ ਨੂੰ ਅਜਿਹਾ ਸਮਾਜਿਕ ਕਾਰਜ ਕਰਕੇ ਮਨਾਉਣ ਦਾ ਉਪਰਾਲਾ ਕੀਤਾ ਜਿਸ ਨਾਲ ਲੋੜਵੰਦ ਅਤੇ ਗਰੀਬ ਲੋਕਾਂ ਨੂੰ ਸਮੇਂ ਸਿਰ ਖੂਨ ਪ੍ਰਾਪਤ ਕਰਨ ’ਚ ਸਹਾਇਤਾ ਮਿਲ ਜਾਂਦੀ ਹੈ।
ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਜਨਮ ਦਿਨ ਮੌਕੇ ਖੂਨਦਾਨ ਕਰਨ ਦੀ ਅੰਦਰੂਨੀ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਖੂਨਦਾਨ ਮਨੁੱਖੀ ਭਾਈਚਾਰਕ ਸਾਂਝ ਨਾਲ ਜੁੜਿਆ ਅਜਿਹਾ ਸਮਾਜਿਕ ਕਾਰਜ ਹੈ ਜਿਸ ਨੂੰ ਕਰਨ ਅਤੇ ਜਿਸ ਲਈ ਕੀਤਾ ਜਾਵੇ, ਦੋਨੋਂ ਧਿਰਾਂ ਨੂੰ ਆਤਮਿਕ ਸੰਤੁਸ਼ਟੀ ਮਿਲਦੀ ਹੈ। ਕੈਂਪ ਦੌਰਾਨ ਖੂਨਦਾਨ ਕਰਨ ਵਾਲੇ ਵਲੰਟੀਅਰਾਂ, ਅਹੁੱਦੇਦਾਰਾਂ ਅਤੇ ਸਹਿਯੋਗੀਆਂ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਆੜਤੀਆਂ ਐਸੋਸੀਏਸ਼ਨ ਪ੍ਰਧਾਨ ਸੁਰਿੰਦਰ ਗੁਪਤਾ, ਬਾਰ ਐਸੋਸੀਏਸ਼ਨ ਨਾਭਾ ਪ੍ਰਧਾਨ ਗਿਆਨ ਸਿੰਘ ਮੂੰਗੋ ਅਤੇ ਕੰਬਾਈਨ ਇੰਡਸਟਰੀ ਨਾਲ ਜੁੜੇ ਚਰਨ ਸਿੰਘ ਵੱਲੋ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਨਮ ਦਿਨ ’ਤੇ ਕੀਤੇ ਸਮਾਜਿਕ ਉਪਰਾਲੇ ਦੀਆਂ ਵਧਾਈਆ ਦਿੰਦਿਆਂ ਉਨ੍ਹਾਂ ਦੇ ਉਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। Happy Birthday Mann Saab