ਡੀ ਏ.ਵੀ ਸਕੂਲ ’ਚ ਕਰਵਾਚੌਥ ਦੇ ਤਿਉਹਾਰ ’ਤੇ ਮਹਿੰਦੀ ਮੁਕਾਬਲੇ ਕਰਵਾਏ

Mehndi Competition
ਡੀ ਏ.ਵੀ ਸਕੂਲ ’ਚ ਕਰਵਾਚੌਥ ਦੇ ਤਿਉਹਾਰ ’ਤੇ ਮਹਿੰਦੀ ਮੁਕਾਬਲੇ ਕਰਵਾਏ

ਪ੍ਰਿੰਸੀਪਲ ਨੇ ਸਾਰਿਆਂ ਨੂੰ ਕਰਵਾਚੌਥ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ

(ਦੁਰਗਾ ਸਿੰਗਲਾ/ਮੋਹਨ ਸਿੰਘ) ਮੂਣਕ । ਸਥਾਨਕ ਬਾਬੂ ਬ੍ਰਿਸ਼ ਭਾਨ ਡੀ. ਏ. ਵੀ. ਪਬਲਿਕ ਸਕੂਲ ਵਿੱਚ ਪ੍ਰਿੰਸੀਪਲ ਸੰਜੀਵ ਸ਼ਰਮਾ ਦੀ ਯੋਗ ਅਗਵਾਈ ਵਿੱਚ ਕਰਵਾਚੌਥ ਦੇ ਤਿਉਹਾਰ ਦੇ ਸਬੰਧ ਵਿੱਚ ਇੰਟਰ- ਹਾਊਸ ਮਹਿੰਦੀ ਪ੍ਰਤੀਯੋਗਤਾ ਕਰਵਾਈ ਗਈ। ਜਿਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਆਪਣੇ ਸੱਭਿਆਚਾਰ ਨਾਲ ਜੋੜਨਾ ਹੈ। ਇਸ ਪ੍ਰੋਤੀਯੋਗਤਾ ਵਿੱਚ ਚਾਰੇ ਹਾਊਸਾਂ ਦੀਆਂ ਨੌਂਵੀਂ ਜਮਾਤ ਤੋਂ ਬਾਰ‌੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ । (Mehndi Competition)

ਇਹ ਵੀ ਪੜ੍ਹੋ : ਜ਼ਿਲ੍ਹਾ ਸਿਹਤ ਵਿਭਾਗ ਦੀ ਮਿਠਿਆਈਆਂ ਦੀ ਦੁਕਾਨਾਂ ’ਤੇ ਰੇਡ, ਮੱਚਿਆ ਹੜਕੰਪ

ਪ੍ਰਤੀਯੋਗਤਾ ਵਿੱਚ ਵਿਦਿਆਰਥਣਾਂ ਦੁਆਰਾ ਸੁੰਦਰ ਡਿਜ਼ਾਈਨਾਂ ਦੀ ਲਗਾਈ ਗਈ ਮਹਿੰਦੀ ਨੇ ਸਾਰਿਆਂ ਦਾ ਮਨ ਮੋਹ ਲਿਆ । ਪ੍ਰਿੰਸੀਪਲ ਨੇ ਵਿਦਿਆਰਥਣਾਂ ਦੁਆਰਾ ਲਗਾਈ ਹੋਈ ਮਹਿੰਦੀ ਦੀ ਪ੍ਰਸ਼ੰਸਾ ਕਰਕੇ ਉਨ੍ਹਾਂ ਦਾ ਉਤਸ਼ਾਹ ਵਧਾਇਆ ਅਤੇ ਸਾਰੇ ਤਿਉਹਾਰ ਮਿਲ-ਜੁਲ ਕੇ ਮਨਾਉਣ ਲਈ ਪ੍ਰੇਰਿਤ ਕੀਤਾ ਕਿਉਂਕਿ ਸਾਰੇ ਹੀ ਤਿਉਹਾਰ ਸਾਨੂੰ ਆਪਸੀ ਭਾਈਚਾਰੇ ਦਾ ਸੰਦੇਸ਼ ਦਿੰਦੇ ਹਨ। ਪ੍ਰਿੰਸੀਪਲ ਸੰਜੀਵ ਸ਼ਰਮਾ ਨੇ ਸਾਰਿਆਂ ਨੂੰ ਕਰਵਾਚੌਥ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। Mehndi Competition

LEAVE A REPLY

Please enter your comment!
Please enter your name here