(ਸੱਚ ਕਹੂੰ ਨਿਊਜ਼)ਜਲੰਧਰ। ਲੁਧਿਆਣਾ-ਜਲੰਧਰ ਹਾਈਵੇ ‘ਤੇ ਚੱਲਦੀ ਕਾਰ ਨੂੰ ਅੱਗ ਲੱਗ ਗਈ। ਇਸ ਘਟਨਾ ‘ਚ ਕਾਰ ਸਵਾਰ ਸਮੇਤ ਪਰਿਵਾਰ ਵਾਲ-ਵਾਲ ਬਚ ਗਿਆ। ਡਰਾਈਵਰ ਨੂੰ ਕਾਰ ’ਚ ਸੜਨ (Fire Car) ਦੀ ਬਦਬੂ ਆਉਣ ‘ਤੇ ਡਰਾਈਵਰ ਨੇ ਕਾਰ ਨੂੰ ਸਾਈਡ ’ਤੇ ਰੋਕ ਲਿਆ ਤੇ ਕਾਰ ‘ਚੋਂ ਧੂੰਆਂ ਨਿਕਲਦਾ ਦੇਖ ਉਸ ਨੇ ਪਰਿਵਾਰ ਛੇਤੀ ਛੇਤੀ ਹੇਠਾਂ ਉਤਾਰਿਆ। ਪਰਿਵਾਰ ਦੇ ਕਾਰ ‘ਚੋਂ ਨਿਕਲਣ ਦੇ ਨਾਲ ਹੀ ਕਾਰ ਦੇ ਪਿੱਛਲੇ ਹਿੱਸੇ ਨੂੰ ਅੱਗ ਦੀ ਲਪੇਟ ‘ਚ ਲੈ ਲਿਆ।
ਇਹ ਵੀ ਪੜ੍ਹੋ : ਹਰਿਆਣਾ ’ਚ ਭਲਕੇ ਅਤੇ ਪਰਸੋਂ ਛੁੱਟੀ ਦਾ ਐਲਾਨ
ਵਾਹਨ ਮਾਲਕ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਆਲਟੋ ਕਾਰ ਵਿੱਚ ਲੁਧਿਆਣਾ ਤੋਂ ਟਾਂਡਾ ਵੱਲ ਜਾ ਰਿਹਾ ਸੀ। ਫਿਰ ਰਸਤੇ ਵਿੱਚ ਕਾਰ ਪੂਰੀ ਤਰ੍ਹਾਂ ਗਰਮ ਹੋਣ ਲੱਗੀ। ਗਰਮੀ ਦਾ ਕਾਰਨ ਪਤਾ ਨਹੀਂ ਲੱਗ ਸਕਿਆ। ਕਾਰ ਵਿੱਚ ਸੜਨ ਦੀ ਬਦਬੂ ਵੀ ਆ ਰਹੀ ਸੀ। ਉਨ੍ਹਾਂ ਦੱਸਿਆ ਕਿ ਗੱਡੀ ਨੂੰ ਨੁਕਸਾਨ ਪਹੁੰਚਿਆ ਹੈ, ਪਰ ਗੱਡੀ ਵਿੱਚ ਸਵਾਰ ਸਾਰੇ ਸੁਰੱਖਿਅਤ ਹਨ। ਲਖਬਿੰਦਰ ਨੇ ਦੱਸਿਆ ਕਿ ਜਿਵੇਂ ਹੀ ਕਾਰ ਨੂੰ ਅੱਗ ਲੱਗੀ ਤਾਂ ਉਸ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਬੁਲਾਇਆ। ਫਗਵਾੜਾ ਦੀ ਫਾਇਰ ਬ੍ਰਿਗੇਡ ਦੀ ਗੱਡੀ ਨੇ ਮੌਕੇ ‘ਤੇ ਪਹੁੰਚ ਕੇ ਪਾਣੀ ਦੀਆਂ ਬੁਛਾੜਾਂ ਪਾ ਕੇ ਅੱਗ ‘ਤੇ ਕਾਬੂ ਪਾਇਆ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਜਾਪਦਾ ਹੈ। (Fire Car )