ਲੁਧਿਆਣਾ ‘ਚ ਸੜਕ ‘ਤੇ ਖੜ੍ਹੀ ਕਾਰ ’ਚ ਲੱਗੀ ਅੱਗ, ਡਰਾਈਵਰ ਵਾਲ-ਵਾਲ ਬਚਿਆ

Ludhiana Fire In Car

ਗੱਡੀ ਪੂਰੀ ਤਰ੍ਹਾਂ ਸੜ ਕੇ ਸੁਆਹ, ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਬੁਝਾਈ ਅੱਗ

(ਸੱਚ ਕਹੂੰ ਨਿਊ਼ਜ਼) ਲੁਧਿਆਣਾ। ਪੰਜਾਬ ਦੇ ਸ਼ਹਿਰ ਜ਼ਿਲ੍ਹਾ ਲੁਧਿਆਣ ’ਚ ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਲੁਧਿਆਣਾ ਦੇ ਕਿਚਲੂ ਨਗਰ ਵਿੱਚ ਖੜ੍ਹੀ ਇੱਕ ਕਾਰ ਵਿੱਚ ਅਚਾਨਕ ਅੱਗ ਲੱਗ ਗਈ। ਜਿਵੇਂ ਹੀ ਕਾਰ ’ਚ ਇਕਦਮ ਅੱਗ ਲੱਗੀ ਤਾਂ ਡਰਾਈਵਰ ਨੇ ਫੂਰਤੀ ਵਿਖਾਉਦਿਆਂ ਗੱਡੀ ’ਚ ਬਾਹਰ ਨਿਕਲ ਆਇਆ। ਇਸ ਤੋਂ ਬਾਅਦ ਵੇਖਦਿਆਂ ਹੀ ਵੇਖਦਿਆਂ ਕਾਰ ਪੂਰੀ ਕਾਰ ਸੜ ਕੇ ਸੁਆਹ ਹੋ ਗਈ। ਮੌਕੇ ‘ਤੇ ਪਹੁੰਚੀ ਫਾਇਰ ਬ੍ਰਿਗੇਡ ਨੇ ਅੱਗ ‘ਤੇ ਕਾਬੂ ਪਾਇਆ ਅਤੇ ਗੱਡੀ ਨੂੰ ਮੌਕੇ ਤੋਂ ਹਟਾਇਆ। (Ludhiana Fire In Car )

ਜਾਣਕਾਰੀ ਅਨੁਸਾਰ ਲੁਧਿਆਣਾ ਸ਼ਹਿਰ ਦੇ ਦੁੱਗਰੀ ਇਲਾਕੇ ਦੇ ਰਹਿਣ ਵਾਲੇ ਰਮੇਸ਼ ਕੁਮਾਰ ਨੇ ਡਰਾਈਵਰ ਨੂੰ ਗੱਡੀ ਵਿੱਚ ਕਿਚਲੂ ਨਗਰ ਸਥਿਤ ਪਬਲਿਕ ਮੈਡੀਕਲ ਦੀ ਦੁਕਾਨ ਤੋਂ ਦਵਾਈਆਂ ਲੈਣ ਲਈ ਭੇਜਿਆ ਸੀ। ਮੈਡੀਕਲ ਸਟੋਰ ਤੋਂ ਦਵਾਈ ਲੈ ਕੇ ਜਿਵੇਂ ਹੀ ਉਹ ਕਾਰ ਵਿੱਚ ਚੜ੍ਹਿਆ ਤਾਂ ਅਚਾਨਕ ਕਾਰ ਨੂੰ ਅੱਗ ਲੱਗ ਗਈ। ਗੱਡੀ ਵਿੱਚੋਂ ਧੂੰਆਂ ਨਿਕਲਦਾ ਦੇਖ ਕੇ ਨੇੜੇ ਖੜ੍ਹੇ ਲੋਕਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤਾਂ ਡਰਾਈਵਰ ਗੱਡੀ ਵਿੱਚੋਂ ਬਾਹਰ ਆ ਗਿਆ।

ਉਸ ਨੇ ਲੋਕਾਂ ਦੀ ਮੱਦਦ ਨਾਲ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਤੱਕ ਫਾਇਰ ਬ੍ਰਿਗੇਡ ਦੀ ਟੀਮ ਨੇ ਆ ਕੇ ਗੱਡੀ ‘ਤੇ ਪਾਣੀ ਪਾਉਣਾ ਸ਼ੁਰੂ ਕੀਤਾ, ਉਦੋਂ ਤੱਕ ਗੱਡੀ 50 ਫੀਸਦੀ ਸੜ ਚੁੱਕੀ ਸੀ। ਥਾਣਾ ਪੀਏਯੂ ਦੇ ਇੰਚਾਰਜ ਏਐਸਆਈ ਗੁਰਮੀਤ ਸਿੰਘ ਅਨੁਸਾਰ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।

ਚੰਗੀ ਗੱਲ ਇਹ ਰਹੀ ਕਿ ਡਰਾਈਵਰ ਨੇ ਥੋੜ੍ਹੀ ਦੇਰ ਬਾਅਦ ਹੀ ਕਾਰ ਸਟਾਰਟ ਕਰਨ ਲੱਗਿਆ ਸੀ ਅਤੇ ਜੇਕਰ ਸੜਕ ‘ਤੇ ਜਾ ਰਹੀ ਕਾਰ ਨੂੰ ਅੱਗ ਲੱਗ ਜਾਂਦੀ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਕਾਰ ਸੈਂਟਰ ਲਾਕ ਸੀ ਅਤੇ ਜੇਕਰ ਚੱਲਦੀ ਕਾਰ ਨੂੰ ਅੱਗ ਲੱਗ ਜਾਂਦੀ ਤਾਂ ਸ਼ਾਇਦ ਕਾਰ ਦੀਆਂ ਖਿੜਕੀਆਂ ਨਾ ਖੁੱਲ੍ਹਦੀਆਂ ਅਤੇ ਜਾਨੀ ਤੇ ਮਾਲੀ ਨੁਕਸਾਨ ਹੋ ਸਕਦਾ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ