ਨਾਵਲਕਾਰ ਗੁਰਦਿਆਲ ਸਿੰਘ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ

ਵਿਛੜੀ ਰੂਹ ਦੇ ਅੰਤਿਮ ਸਸਕਾਰ ਮੌਕੇ ਪੜੀਆ ਗਈਆਂ ਕਵਿਤਾਵਾਂ

ਜੈਤੋ  (ਕੁਲਦੀਪ ਸਿੰਘ) ਗਰੀਬ ਮਜ਼ਦੂਰ,ਗਰੀਬ ਕਿਸਾਨਾਂ, ਅਤੇ ਆਮ ਲੋਕਾਂ ਦੀ ਆਪਣੇ ਨਾਵਲਾਂ ਰਾਹੀ ਅਸਲੀਅਤ ਬਿਆਨ ਕਰਨ ਵਾਲੇ ਪੰਜਾਬੀ ਸਾਹਿਤ ਦੇ ਸ਼੍ਰੋਮਣੀ ਨਾਵਲਕਾਰ ਅਤੇ ਗਿਆਨਪੀਠ ਪੁਰਸਕਾਰ ਜੇਤੂ ਪ੍ਰੋ: ਗੁਰਦਿਆਲ ਸਿੰਘ ਰਾਹੀ (83) ਨੂੰ ਅੱਜ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਉਨ੍ਹਾਂ ਦਾ ਅੰਤਿਮ ਸਸਕਾਰ ਰਾਮਬਾਗ ਕੋਟਕਪੂਰਾ ਰੌਡ ਜੈਤੋ ਵਿਖੇ ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਉਹਨਾਂ ਦੀ ਮ੍ਰਿਤਕ ਦੇਹ ਨੂੰ ਹਜ਼ਾਰਾਂ ਲੋਕਾਂ ਨੇ ਕਾਫਲੇ ਦੇ ਰੂਪ ਵਿੱਚ ਉਹਨਾ ਦੇ ਨਿਵਾਸ ਸਥਾਨ ਗਿਆਨਪੀਠ ਮਾਰਗ ਤੋ ਰਵਾਨਾ ਕਰਕੇ ਨਿਊ ਮਾਰਕਿਟ,ਮਾਰਕਿਟ ਕਮੇਟੀ ਰੌਡ,ਬੱਸ ਸਟੈਡ ਤੋ ਰਾਮਬਾਗ ਲਿਆਂਦਾ ਗਿਆ।

ਇਹ ਵੀ ਪੜ੍ਹੋ : ਮੈਂ ਹਰੀਗੜ੍ਹ ਨੇੜੇ ਨਹਿਰ ਵਾਲਾ ਘਰਾਟ ਬੋਲਦੈਂ

ਜਿਥੇ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਵੱਲੋਂ ਮਾਲਵਿੰਦਰ ਸਿੰਘ ਜੱਗੀ ਡਿਪਟੀ ਕਮਿਸ਼ਨਰ ਫਰੀਦਕੋਟ,ਪੁਲਿਸ ਪ੍ਰਸ਼ਾਸ਼ਨ ਵੱਲੋਂ ਐਸ.ਐਸ.ਪੀ ਫਰੀਦਕੋਟ ਦਰਸ਼ਨ ਸਿੰਘ ਮਾਨ,ਸਿਵਲ ਪ੍ਰਸ਼ਾਸ਼ਨ ਵੱਲੋਂ ਐਸ.ਡੀ.ਐਮ ਜੈਤੋ ਹਰਜੀਤ ਸਿੰਘ ਸੰਧੂ,ਡੀ.ਐਸ.ਪੀ ਜੈਤੋ ਜਸਵੰਤ ਸਿੰਘ ਗਿੱਲ,ਅਜੀਤ ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਬਰਜਿੰਦਰ ਸਿੰਘ ਹਮਦਰਦ,ਮੈਂਬਰ ਪਾਰਲੀਮੈਂਟ ਫਰੀਦਕੋਟ ਪ੍ਰੋ: ਸਾਧੂ ਸਿੰਘ,ਗੁਰਚਰਨ ਕੌਰ ਸਾਬਕਾ ਰਾਜ ਸਭਾ ਮੈਂਬਰ,ਡਾਇਰੈਕਟਰ ਭਾਸ਼ਾ ਵਿਭਾਗ ਪੰਜ;ਬ ਪਟਿਆਲਾ ਦੀ ਤਰਫੋਂ ਵਿਭਾਗ ਦੇ ਅਧਿਕਾਰੀ ਸ. ਬਲਤੇਜ ਸਿੰਘ,ਵੱਖ-ਵੱਖ ਜਥੇਬੰਦਿਆਂ,ਸਾਹਿਤ ਜਗਤ ਦੀਆਂ ਅਹਿਮ ਸ਼ਖਸੀਅਤਾਂ ਨੇ ਫੁੱਲ ਮਾਲਾਵਾਂ ਭੇਂਟ ਕੀਤੀਆਂ। ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਹਵਾਈ ਫਾਇਰ ਕਰਕੇ ਉਨਾਂ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਮੋਜੂਦ ਸਾਹਿਤ ਪ੍ਰੇਮੀਆਂ ਵੱਲੋਂ ਕਵਿਤਾਵਾਂ ਪੜ੍ਹਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਉਹਨਾਂ ਦੀ ਮ੍ਰਿਤਕ ਦੇਹ ਨੂੰ ਉਹਨਾਂ ਦੇ ਪੁੱਤਰ ਰਵਿੰਦਰ ਸਿੰਘ ਰਾਹੀ, ਪੋਤਰਿਆਂ ਸੁਖਰੀਤ ਸਿੰਘ ਅਤੇ ਗੁਰਵਿੰਦਰ ਸਿੰਘ ਨੇ ਅਗਨੀ ਭੇਂਟ ਕੀਤੀ।

ਇਸ ਮੌਕੇ ਐਮ.ਐਲ.ਏ ਜੈਤੋ ਜੋਗਿੰਦਰ ਸਿੰਘ ਪੰਜਗਰਾਈ,ਚੇਅਰਮੈਨ ਪੀ.ਆਰ.ਟੀ.ਸੀ ਅਵਤਾਰ ਸਿੰਘ ਬਰਾੜ,ਯਾਦਵਿੰਦਰ ਸਿੰਘ ਜੈਲਦਾਰ ਪ੍ਰਧਾਨ ਨਗਰ ਕੌਸਲ ਜੈਤੋ,ਕਾਮਰੇਡ ਹਰਦੇਵ ਅਰਸ਼ੀ,ਐਸ.ਜੀ.ਪੀ.ਸੀ ਮੈਂਬਰ ਸੁਖਦੇਵ ਸਿੰਘ ਬਾਠ, ਸਟੇਟ ਅਵਾਰਡੀ ਪ੍ਰੋ:ਬ੍ਰਹਮ ਜਗਦੀਸ਼,ਪ੍ਰੋ: ਦਲਬੀਰ ਸਿੰਘ, ਕੁਲਬੀਰ ਸਿੰਘ ਮੱਤਾ, ਖੇਤੀ ਵਿਰਾਸਤ ਮਿਸ਼ਨ ਦੇ ਉਮੇਂਦਰ ਦੱਤ, ਗੁਰਲਾਲ ਸਿੰਘ ਲਾਲੀ ਆਦਿ ਹਾਜ਼ਰ ਸਨ ।

LEAVE A REPLY

Please enter your comment!
Please enter your name here