ਨਕਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਮਾਮਲੇ ‘ਚ ਮੰਗ ਪੱਤਰ ਸੌਂਪਿਆ

Alcohol

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਹਲਕਾ ਸੁਨਾਮ ਦੇ ਪਿੰਡ ਨਮੋਲ ਵਿਖੇ ਤਿੰਨ ਵਿਅਕਤੀਆਂ ਦੀ ਨਕਲੀ ਸ਼ਰਾਬ (Alcohol) ਪੀਣ ਨਾਲ ਮੋਤ ਦੇ ਮੁੱਦੇ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੀ ਸੂਬਾ ਸਕੱਤਰ ਮੈਡਮ ਦਾਮਨ ਥਿੰਦ ਨੇ ਐਸ.ਡੀ.ਐਮ ਸੁਨਾਮ ਜਸਪ੍ਰੀਤ ਸਿੰਘ ਨੂੰ ਮਿਲੇ ਅਤੇ ਪਿੰਡ ਨਮੋਲ ਦੀਆਂ ਦੋਨੋਂ ਪੰਚਾਇਤਾਂ ਅਤੇ ਤਿੰਨੋਂ ਮ੍ਰਿਤਕ ਮੈਬਰਾਂ ਦੇ ਪਰਿਵਾਰਾਂ ਵੱਲੋਂ ਤਿਆਰ ਕੀਤਾ ਮੰਗ ਪੱਤਰ ਦਿੱਤਾ।

ਇਸ ਮੌਕੇ ਮੈਡਮ ਦਾਮਨ ਥਿੰਦ ਬਾਜਵਾ ਨਾਲ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਪਿੰਡ ਨਮੋਲ ਦੇ ਤਿੰਨ ਵਸਨੀਕਾਂ ਗੁਰਮੇਲ ਸਿੰਘ (50) ਪੁੱਤਰ ਸਵ. ਹਰੀ ਸਿੰਘ, ਗੁਰਤੇਜ ਸਿੰਘ (45) ਪੁੱਤਰ ਹਰਨੇਕ ਸਿੰਘ ਅਤੇ ਚਮਕੌਰ ਸਿੰਘ (50) ਪੁੱਤਰ ਦਰਸ਼ਨ ਸਿੰਘ ਦੀ ਕਥਿਤ ਤੌਰ ਨਕਲੀ ਸ਼ਰਾਬ ਪੀਣ (ਜੋ ਗਲਤ ਤਰੀਕੇ ਨਾਲ ਜਾਂ ਤੇਜ ਸਪਿਰਿਟ ਨਾਲ ਤਿਆਰ ਕੀਤੀ ਹੋਈ ਸੀ) ਦੇ ਕਾਰਨ ਮੌਤ ਹੋ ਜਾਣ ਦੀ ਮੰਦਭਾਗੀ ਘਟਨਾ ਸਬੰਧੀ ਐਸ.ਡੀ.ਐਮ ਸੁਨਾਮ ਜੀ ਨੂੰ ਬੇਨਤੀ ਹੈ ਕਿ ਕਿ ਪ੍ਰਸ਼ਾਸਨ ਦੁਆਰਾ ਹਜੇ ਤੱਕ ਕੋਈ ਸਖਤੀ ਨਾਲ ਇਸ ਮਾਮਲੇ ਨੂੰ ਧਿਆਨ ਵਿੱਚ ਨਹੀਂ ਲਿਆ ਗਿਆ, ਪ੍ਰਸ਼ਾਸਨ 174 ਦੀ ਕਾਰਵਾਈ ਕਰਕੇ ਚੁੱਪ ਬੈਠਾ ਹੈ। (Alcohol)

ਮ੍ਰਿਤਕਾਂ ਦੇ ਪਰਿਵਾਰਾਂ ਨੂੰ 5-5 ਲੱਖ ਦੀ ਵਿੱਤੀ ਸਹਾਇਤਾ ਦੇਣ ਦੀ ਮੰਗ

ਮੈਡਮ ਬਾਜਵਾ ਨੇ ਕਿਹਾ ਕਿ ਮੈਨੂੰ ਪਤਾ ਲੱਗਾ ਹੈ ਕਿ ਕਈ ਅਦਾਰਿਆਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਇਹ ਵਿਅਕਤੀ ਪੇੰਟਰ ਸਨ ਇਹਨਾ ਕੋਲ ਸਪਿਰਿਟ ਸੀ ਇਹਨਾਂ ਨੇ ਉਹ ਸਪਿਰਿਟ ਪੀਤੀ ਹੈ ਮੈਂ ਸਮੁੱਚੇ ਪਿੰਡ ਦੇ ਮੋਹਤਬਰਾਂ ਬੰਦਿਆਂ ਅਤੇ ਸਮੁੱਚੀ ਪੰਚਾਇਤ ਨੂੰ ਕੱਲ ਮਿਲ ਕੇ ਕਲੀਅਰ ਕੀਤਾ ਹੈ ਇਹ ਤਿੰਨੋਂ ਵਿਅਕਤੀ ਪੇੰਟਰ ਨਹੀਂ ਸਨ ਇਹਨਾਂ ਦੀ ਮੋਤ ਨਕਲੀ ਸ਼ਰਾਬ ਪੀਣ ਨਾਲ ਹੀ ਹੋਈ ਹੈ। ਮੇਰੀ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਕਿ ਇਸਨੂੰ ਕੋਈ ਅਜਿਹਾ ਗਲਤ ਮੁੱਦਾ ਬਣਾ ਕੇ ਦੱਬਣ ਦੀ ਕੋਸ਼ਿਸ਼ ਨਾ ਕੀਤੀ ਜਾਵੇ।

ਮੈਡਮ ਬਾਜਵਾ ਨੇ ਦੱਸਿਆਂ ਕਿ ਅੱਜ ਦੋਨੋ ਪਿੰਡ ਨਮੋਲ ਸਰਪੰਚ ਦਰਸ਼ਨ ਸਿੰਘ ਅਤੇ ਮਿਰਜਾ ਪੱਤੀ ਨਮੋਲ ਸਰਪੰਚ ਗੁਰਦਾਸ ਸਿੰਘ ਅਤੇ ਤਿੰਨੋਂ ਮ੍ਰਿਤਕ ਮੈਬਰਾਂ ਦੇ ਪਰਿਵਾਰਾਂ ਵੱਲੋਂ ਮੰਗ ਪੱਤਰ ਤਿਆਰ ਰਾਹੀਂ ਐਸ.ਡੀ.ਐਮ ਸੁਨਾਮ ਜਸਪ੍ਰੀਤ ਸਿੰਘ ਜੀ ਨੂੰ ਇਹ ਬੇਨਤੀ ਕੀਤੀ ਹੈ ਕਿ ਤਿੰਨੋਂ ਪਰਿਵਾਰ ਅਤਿ ਗਰੀਬ ਹਨ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਇਸ ਕੇਸ ਸਬੰਧੀ ਸਖਤ ਐਕਸ਼ਨ ਲੈਂਦੇ ਹੋਏ ਇਸਦੇ ਸਹੀ ਦੋਸ਼ਿਆਂ ਨੂੰ ਸਜਾ ਦਿੱਤੀ ਜਾਵੇ ਅਤੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਐਸ.ਡੀ.ਐਮ ਸਾਹਿਬ ਰਾਹੀਂ ਬੇਨਤੀ ਕੀਤੀ ਕਿ ਇਹ ਤਿੰਨੋਂ ਗਰੀਬ ਪਰਿਵਾਰਾਂ ਨੂੰ ਪ੍ਰਤੀ ਪਰਿਵਾਰ ਘੱਟੋ-ਘੱਟ 5 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ