ਆਰਮੀ ਦੀ ਗੱਡੀ ਤੇ ਰਿਕਸ਼ਾ ‘ਚ ਟੱਕਰ, ਦੋ ਦੀ ਮੌਤ, ਇੱਕ ਜਖਮੀ

Army, Vehicle, Rickshaw Crashed, Died, Injured

ਇੱਕੋ ਟੱਬਰ ਨਾਲ ਸਬੰਧਿਤ ਸਨ ਮ੍ਰਿਤਕ

ਫਿਰੋਜ਼ਪੁਰ (ਸਤਪਾਲ ਥਿੰਦ) ਫਿਰੋਜ਼ਪੁਰ-ਜ਼ੀਰਾ ਰੋਡ ‘ਤੇ ਸਥਿਤ ਸਰਕਾਰੀ ਡਿਗਰੀ ਕਾਲਜ ਦੇ ਨਜ਼ਦੀਕ ਇੱਕ ਰਿਕਸ਼ੇ ਦੀ ਆਰਮੀ ਦੀ ਗੱਡੀ ਨਾਲ ਟੱਕਰ ਹੋਣ ਕਾਰਨ ਰਿਕਸ਼ੇ ‘ਤੇ ਸਵਾਰ ਬੱਚੇ ਸਮੇਤ ਇੱਕੋ ਟੱਬਰ ਦੇ ਦੋ ਜਣਿਆਂ ਦੀ ਮੌਤ ਹੋ ਗਈ, ਜਦ ਕਿ ਇੱਕ ਬਜ਼ੁਰਗ ਵਿਅਕਤੀ ਜ਼ਖਮੀ ਹੋ ਗਿਆ, ਜਿਸਨੂੰ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਦਾਖਲ ਕਰਵਾਇਆ ਗਿਆ।

ਜਾਣਕਾਰੀ ਅਨੁਸਾਰ ਦੁਪਹਿਰ ਵਕਤ ਆਰਮੀ ਦੀਆਂ ਗੱਡੀਆਂ ਦਾ ਕਾਫਲਾ ਜਾ ਰਿਹਾ ਸੀ, ਜਦੋਂ ਸਰਕਾਰੀ ਡਿਗਰੀ ਕਾਲਜ ਦੇ ਨਜ਼ਦੀਕ ਪੁੱਜੇ ਤਾਂ ਇਸੇ ਦੌਰਾਨ ਇੱਕ ਰਿਕਸ਼ੇ ਨਾਲ ਟੱਕਰ ਹੋ ਗਈ, ਜਿਸ ਕਾਰਨ ਰਿਕਸ਼ੇ ‘ਤੇ ਸਵਾਰ ਇੱਕੋ ਟੱਬਰ ਦੇ ਤਿੰਨ ਮੈਂਬਰ ਵਿੱਚੋਂ 12 ਸਾਲਾਂ ਦਾ ਬੱਚਾ ਅਕਾਸ਼ ਪੁੱਤਰ ਸੁੱਖਾ ਅਤੇ ਬਰਕਤ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਪਿੰਡ ਮੋਹਕਮ ਖਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦ ਕਿ ਰਿਕਸ਼ੇ ‘ਤੇ ਸਵਾਰ ਸੋਹਨ ਸਿੰਘ ਪੁੱਤਰ ਸੌਦਾਗਰ ਸਿੰਘ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ, ਜਿਸ ਨੂੰ ਸਿਵਲ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀਐਸਪੀ ਜਸਪਾਲ ਸਿੰਘ ਅਤੇ ਐਸਐਚਓ ਥਾਣਾ ਫਿਰੋਜ਼ਪੁਰ ਛਾਉਣੀ ਨਵੀਨ ਸ਼ਰਮਾ ਅਤੇ ਟ੍ਰੈਫਿਕ ਪੁਲਿਸ ਇੰਚਾਰਜ ਛਾਉਣੀ ਕੁਲਦੀਪ ਸ਼ਰਮਾ ਮੌਕੇ ‘ਤੇ ਪਹੁੰਚ ਗਏ ਜਿਨ੍ਹਾਂ ਨੇ ਹਾਦਸਾ ਗ੍ਰਸਤ ਵਾਹਨਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਪੁਲਿਸ ਵੱਲੋਂ  ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here