ਲੱਦਾਖ ’ਚ ਫੜੇ ਗਏ ਚੀਨੀ ਸੈਨਿਕ ਨੂੰ Indian Army ਨੇ ਚੀਨ ਨੂੰ ਸੌਂਪਿਆ

ਲੱਦਾਖ ’ਚ ਫੜੇ ਗਏ ਚੀਨੀ ਸੈਨਿਕ ਨੂੰ Indian Army ਨੇ ਚੀਨ ਨੂੰ ਸੌਂਪਿਆ

ਦਿੱਲੀ। ਫੌਜ ਨੇ (Indian Army) ਅਚਾਨਕ ਭਾਰਤੀ ਸਰਹੱਦ ਵਿਚ ਦਾਖਲ ਹੋ ਕੇ ਪੂਰਬੀ ਲੱਦਾਖ ਦੇ ਚੁਸ਼ੂਲ ਮੋਲਡੋ ਵਿਚ ਅੱਜ ਇਕ ਚੀਨੀ ਸੈਨਿਕ ਨੂੰ ਚੀਨੀ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ। ਇਸ ਸਿਪਾਹੀ ਨੂੰ ਸ਼ੁੱਕਰਵਾਰ ਨੂੰ ਚੁਸ਼ੂਲ ਸੈਕਟਰ ਦੇ ਗੁਰੰਗ ਹਿੱਲ ਖੇਤਰ ਵਿੱਚ ਹਿਰਾਸਤ ਵਿੱਚ ਲਿਆ ਗਿਆ ਸੀ। ਸੈਨਾ (Indian Army) ਦੇ ਇਕ ਅਧਿਕਾਰੀ ਨੇ ਅੱਜ ਕਿਹਾ, ‘‘ਹਿਰਾਸਤ ਵਿਚ ਲਏ ਗਏ ਇਕ ਚੀਨੀ ਫੌਜੀ ਨੂੰ ਅੱਜ ਸਵੇਰੇ 10 ਵਜੇ ਚੁਸ਼ੂਲ ਮੋਲਡੋ ਖੇਤਰ ਵਿਚ ਚੀਨੀ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਗਿਆ’’।

ਇਹ ਚੀਨੀ ਸੈਨਿਕ ਸ਼ਾਇਦ ਭਾਰਤੀ ਖੇਤਰ ਵਿਚ ਭਟਕਿਆ ਸੀ। ਭਾਰਤੀ ਫੌਜ (Indian Army) ਨੇ ਇਕ ਅਧਿਕਾਰਤ ਬਿਆਨ ਵਿਚ ਕਿਹਾ ਕਿ ਚੀਨੀ ਸੈਨਿਕ ਨੂੰ ਸ਼ੁੱਕਰਵਾਰ ਸਵੇਰੇ ਹਿਰਾਸਤ ਵਿਚ ਲਿਆ ਗਿਆ। ਇਸ ਸਿਪਾਹੀ ਦੇ ਕੋਲ ਕੁਝ ਸਿਵਲ ਅਤੇ ਮਿਲਟਰੀ ਦਸਤਾਵੇਜ਼ ਮਿਲੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.