ਧਮਕੀ ਦੇਕੇ ਪੈਸੇ ਲੈਣ ਵਾਲੇ ਏਐੱਸਆਈ ਖ਼ਿਲਾਫ਼ ਮਾਮਲਾ ਦਰਜ
ਬਠਿੰਡਾ/ਫਿਰੋਜ਼ਪੁਰ (ਅਸ਼ੋਕ ਵਰਮਾ/ਸਤਪਾਲ ਥਿੰਦ) ਬਠਿੰਡਾ ਜੋਨ ਦੀ ਪੁਲਿਸ ਨੇ ਨਸ਼ਾ ਮੁਕਤੀ ਮੁਹਿੰਮ ਤਹਿਤ ਆਪਣੇ ਹੀ ਇੱਕ ਸਹਾਇਕ ਥਾਣੇਦਾਰ (ASI) ਖ਼ਿਲਾਫ਼ ਭ੍ਰਿਸ਼ਟਾਚਾਰ ਵਿਰੋਧੀ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ ਦੱਸਿਆ ਜਾ ਰਿਹਾ ਹੈ ਕਿ ਐਂਟੀ ਨਾਰਕੋਟਿਕ ਸੈੱਲ ਫਿਰੋਜ਼ਪੁਰ ਦੇ ਸਹਾਇਕ ਥਾਣੇਦਾਰ ਨੇ ਇੱਕ ਨੌਜਵਾਨ ਨੂੰ ਨਜਾਇਜ਼ ਹਿਰਾਸਤ ‘ਚ ਰੱਖ ਕੇ ਰਿਹਾਅ ਕਰਨ ਬਦਲੇ 4,70,000 ਰੁਪਏ ਦੀ ਰਾਸ਼ੀ ਵਸੂਲੀ ਹੈ ਮਾਮਲਾ ਬਠਿੰਡਾ ਜੋਨ ਦੇ ਉੱਚ ਅਫਸਰਾਂ ਕੋਲ ਪੁੱਜ ਗਿਆ ਜਿਨ੍ਹਾਂ ਵੱਲੋਂ ਪੜਤਾਲ ਦੇ ਹੁਕਮ ਜਾਰੀ ਕਰ ਦਿੱਤੇ ਗਏ
ਪੀੜਤ ਕਿਸਾਨ ਗੁਰਪਾਲ ਸਿੰਘ ਪੁੱਤਰ ਸਵ. ਦੀਦਾਰ ਸਿੰਘ ਵਾਸੀ ਪਿੰਡ ਖੱਚਰਵਾਲਾ ਥਾਣਾ ਮੱਲਵਾਲਾ ਨੇ ਬਠਿੰਡਾ ਜੋਨ ਦੇ ਆਈ.ਜੀ. ਨੂੰ ਲਿਖਤੀ ਦਰਖਾਸਤ ਦਿੱਤੀ ਸੀ, ਜਿਸ ‘ਚ ਕਿਸਾਨ ਨੇ ਦੱਸਿਆ ਕਿ ਲੰਘੀ 30 ਮਾਰਚ ਨੂੰ ਤਿੰਨ ਪ੍ਰਾਈਵੇਟ ਕਾਰਾਂ ‘ਚ ਆਏ ਬੰਦੇ ਐਂਟੀ ਨਾਰਕੋਟਿਕ ਸੈੱਲ ‘ਚ ਲਿਜਾਣ ਦਾ ਕਹਿਕੇ ਉਸ ਦੇ ਲੜਕੇ ਲਵਪ੍ਰੀਤ ਨੂੰ ਚੁੱਕ ਕੇ ਲੈ ਗਏ ਜਦੋਂ ਉਸ ਨੂੰ ਚੁੱਕਿਆ ਗਿਆ ਤਾਂ ਲਵਪ੍ਰੀਤ ਆਪਣੇ ਦੋਸਤਾਂ ਨਾਲ ਵਾਲੀਬਾਲ ਖੇਡ ਰਿਹਾ ਸੀ ਗੁਰਪਾਲ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਿੰਡ ਦੇ ਕੁਝ ਮੋਹਤਬਰ ਬੰਦਿਆਂ ਨਾਲ ਸਹਾਇਕ ਥਾਣੇਦਾਰ ਹਰਦੇਵ ਸਿੰਘ ਕੋਲ ਗਿਆ ਤਾਂ ਉਸ ਨੇ ਦਸ ਲੱਖ ਰੁਪਏ ਦੀ ਮੰਗ ਰੱਖ ਦਿੱਤੀ (ASI)
ਧਮਕੀਆਂ ਵੀ ਦਿੱਤੀਆਂ
ਪੈਸੇ ਨਾ ਦੇਣ ਦੀ ਸੂਰਤ ‘ਚ ਲਵਪ੍ਰੀਤ ਖਿਲਾਫ ਚਿੱਟੇ ਦਾ ਕੇਸ ਦਰਜ ਕਰਨ ਦੀਆਂ ਧਮਕੀਆਂ ਵੀ ਦਿੱਤੀਆਂ ਅਗਲੇ ਦਿਨ ਜਦੋਂ ਉਹ ਦੁਬਾਰਾ ਗਿਆ ਤਾਂ ਲਵਪ੍ਰੀਤ ਨੂੰ ਹਿਰਾਸਤ ‘ਚੋਂ ਰਿਹਾਅ ਕਰਵਾਉਣ ਖਾਤਰ ਪੰਜ ਲੱਖ ਦੇਣੇ ਮੰਨ ਲਏ ਵਾਅਦੇ ਮੁਤਾਬਕ ਤਿੰਨ ਅਪਰੈਲ ਨੂੰ ਗੁਰਪਾਲ ਸਿੰਘ ਸਵਾ ਚਾਰ ਲੱਖ ਰੁਪਏ ਦਾ ਪ੍ਰਬੰਧ ਕਰਕੇ ਸ਼ਾਮ ਵਕਤ ਏਐੱਸਆਈ ਹਰਦੇਵ ਸਿੰਘ ਨੂੰ ਦੇ ਆਇਆ ਗੁਰਪਾਲ ਸਿੰਘ ਨੇ ਹਰਦੇਵ ਸਿੰਘ ਨੇ ਬਾਕੀ 75 ਹਜ਼ਾਰ ਰੁਪਏੇ ਜਲਦੀ ਅਦਾ ਕਰਨ ਦੇ ਭਰੋਸੇ ‘ਤੇ ਲਵਪ੍ਰੀਤ ਨੂੰ ਛੁਡਾ ਲਿਆ ਉਸ ਨੇ ਦੱਸਿਆ ਕਿ ਜੋ ਬਾਕੀ 75 ਹਜ਼ਾਰ ਬਚਿਆ ਸੀ ਉਸ ‘ਚੋਂ ਵੀ 45 ਹਜ਼ਾਰ ਰੁਪਏ ਕਿਵੇਂ ਨਾ ਕਿਵੇ ਇਕੱਠੇ ਕਰਕੇ ਪਿਛਲੇ ਹਫਤੇ ਏਐੱਸਆਈ ਹਰਦੇਵ ਸਿੰਘ ਨੂੰ ਦੇਕੇ ਆਇਆ ਹੈ (ASI)
ਪਤਾ ਲੱਗਾ ਹੈ ਕਿ ਆਈਜੀ ਬਠਿੰਡਾ ਜੋਨ ਦੇ ਆਦੇਸ਼ਾਂ ‘ਤੇ ਇਨ੍ਹਾਂ ਦੋਸ਼ਾਂ ਦੀ ਪੜਤਾਲ ਕੀਤੀ ਗਈ ਤਾਂ ਸੱਚ ਸਾਹਮਣੇ ਆ ਗਿਆ ਪੜਤਾਲੀਆ ਰਿਪੋਰਟ ਦੇ ਆਧਾਰ ‘ਤੇ ਆਈਜੀ ਵੱਲੋਂ ਸੀਨੀਅਰ ਕਪਤਾਨ ਪੁਲਿਸ ਫਿਰੋਜ਼ਪੁਰ ਨੂੰ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਗਏ ਸਨ ਉਸ ਉਪਰੰਤ ਥਾਣਾ ਕੈਂਟ ਫਿਰੋਜ਼ਪੁਰ ਵਿਖੇ ਐਂਟੀ ਨਾਰਕੋਟਿਕ ਸੈੱਲ ਫਿਰੋਜ਼ਪੁਰ ਦੇ ਸਹਾਇਕ ਥਾਣੇਦਾਰ ਹਰਦੇਵ ਸਿੰਘ ਖਿਲਾਫ ਧਾਰਾ 342, 7/3/1988 ਐਟੀਂ ਕੁਰੱਪਸ਼ਨ ਐਕਟ ਤਹਿਤ ਮੁਕੱਦਮਾ ਨੰਬਰ 29 ਦਰਜ ਕੀਤਾ ਗਿਆ ਹੈ ਬਠਿੰਡਾ ਜੋਨ ਦੇ ਆਈਜੀ ਮੁਖਵਿੰਦਰ ਸਿੰਘ ਛੀਨਾ ਨੇ ਏ ਐੱਸ ਆਈ ਹਰਦੇਵ ਸਿੰਘ ਖਿਲਾਫ ਕੇਸ ਦਰਜ ਕਰਨ ਦੀ ਪੁਸ਼ਟੀ ਕੀਤੀ ਹੈ (ASI)