ਮਠਿਆਈ ਦੇ ਡੱਬੇ ‘ਚ ਵੋਟਰਾਂ ਨੂੰ ਪੈਸੇ ਦਿੰਦੇ ਸਰਪੰਚ ਉਮੀਦਵਾਰ ਦੇ ਪਤੀ ‘ਤੇ ਮਾਮਲਾ ਦਰਜ

 registered, against, husband, Sarpanch, candidate, money, sweets, box

ਮੇਰੀ ਪੈਸੇ ਵੰਡਣ ਦੀ ਸਮਰੱਥਾ ਹੀ ਨਹੀਂ : ਮਲਕੀਤ ਸਿੰਘ | Crime News

ਪਟਿਆਲਾ, (ਸੱਚ ਕਹੂੰ ਨਿਊਜ਼)। ਪਟਿਆਲਾ ਪੁਲਿਸ ਵੱਲੋਂ ਸਰਪੰਚੀ ਦੀਆਂ ਚੋਣਾਂ ਦੌਰਾਨ ਇੱਕ ਉਮੀਦਵਾਰ ਦੇ ਪਤੀ ਨੂੰ ਵੋਟਰਾਂ ਨੂੰ ਮਠਿਆਈ ਦੇ ਡੱਬਿਆਂ ਵਿੱਚ ਪੈਸੇ ਪਾ ਕੇ ਦੇਣ ਦੇ ਮਾਮਲੇ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ ਜਾਣਕਾਰੀ ਅਨੁਸਾਰ ਹੌਲਦਾਰ ਬਗੀਚਾ ਸਿੰਘ ਸਮੇਤ ਪੁਲਿਸ ਪਾਰਟੀ ਪਿੰਡ ਫੱਗਣਮਾਜਰਾ ਵਿਖੇ ਮੌਜੂਦ ਸੀ ਤਾਂ ਉਨ੍ਹਾਂ ਨੂੰ ਇਤਲਾਹ ਮਿਲੀ ਕਿ ਇੱਕ ਉਮੀਦਵਾਰ ਮਠਿਆਈ ਦੇ ਡੱਬਿਆਂ ਵਿੱਚ ਵੋਟਰਾਂ ਨੂੰ ਪੈਸੇ ਪਾ ਕੇ ਦੇ ਰਿਹਾ ਹੈ ਇਸ ਸਬੰਧੀ ਪੁਲਿਸ ਵੱਲੋਂ ਛੇ ਹਜ਼ਾਰ ਰੁਪਏ ਅਤੇ ਨੌਂ ਮਠਿਆਈ ਦੇ ਡੱਬੇ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ ਪੰਜ-ਪੰਜ ਸੌ ਦੇ ਨੋਟ ਮੌਜੂਦ ਸਨ  ਇਸ ਸਬੰਧੀ ਥਾਣਾ ਫੱਗਣ ਮਾਜਰਾ ਚੌਕੀ ਦੇ ਇੰਚਾਰਜ ਗੁਰਮੇਲ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ। (Crime News)

ਉਧਰ ਮਲਕੀਤ ਸਿੰਘ ਨੇ ਕਿਹਾ ਕਿ ਉਸ ਦੀ ਪੈਸੇ ਵੰਡਣ ਦੀ ਸਮਰੱਥਾ ਨਹੀਂ ਹੈ ਪੰਦਰਾਂ ਦਿਨ ਪਹਿਲਾਂ ਵੀ ਚੌਕੀ ਬੁਲਾ ਕੇ ਉਸ ਨੂੰ ਧਮਕਾਇਆ ਗਿਆ ਸੀ ਕਿ ਪਤਨੀ ਨੂੰ ਚੋਣ ਨਾ ਲੜਾਵੇ, ਨਹੀਂ ਤਾਂ ਕੇਸ ਦਰਜ ਕਰ ਦਿੱਤਾ ਜਾਵੇਗਾ ਉਹ ਅਨਪੜ੍ਹ ਹੈ ਤੇ ਕੱਲ੍ਹ ਚੌਕੀ ਫੱਗਣਮਾਜਰਾ ਵਿਖੇ ਬੁਲਾ ਕੇ ਉਸ ਦੇ ਕਾਗ਼ਜ਼ਾਂ ‘ਤੇ ਦਸਤਖ਼ਤ ਕਰਵਾਉਣ ਉਪਰੰਤ ਭੇਜ ਦਿੱਤਾ ਗਿਆ, ਬਾਅਦ ‘ਚ ਪਤਾ ਲੱਗਾ ਕਿ ਕੇਸ ਦਰਜ ਕੀਤਾ ਗਿਆ ਹੈ ਦੂਜੇ ਪਾਸੇ ਕੇਸ ਨੂੰ ਝੂਠਾ ਕਰਾਰ ਦਿੰਦਿਆਂ ਸਾਬਕਾ ਸਰਪੰਚ ਗੁਰਮੀਤ ਸਿੰਘ ਫੱਗਣਮਾਜਰਾ ਨੇ ਵੀ ਕਿਹਾ ਕਿ ਮਲਕੀਤ ਸਿੰਘ ਪੈਸੇ ਵੰਡਣ ਦੀ ਸਮਰੱਥਾ ਹੀ ਨਹੀਂ ਰੱਖਦਾ ਪਹਿਲਾਂ ਸੱਤਾਧਾਰੀ ਧਿਰ ਨੇ ਉਸ (ਗੁਰਮੀਤ ਸਿੰਘ) ਦੇ ਵੀ ਸਰਪੰਚੀ ਦੇ ਉਮੀਦਵਾਰ ਵਜੋਂ ਕਾਗ਼ਜ਼ ਰੱਦ ਕਰਵਾ ਦਿੱਤੇ, ਜਿਸ ਕਰਕੇ ਕਵਰਿੰਗ ਉਮੀਦਵਾਰ ਬਣਿਆ ਉਸ ਦਾ ਭਤੀਜਾ ਜਸਬੀਰ ਸਿੰਘ ਹੁਣ ਸਰਪੰਚੀ ਦੀ ਚੋਣ ਲੜ ਰਿਹਾ ਹੈ। (Crime News)