ਨੈਨੀਤਾਲ (ਸੱਚ ਕਹੂੰ ਨਿਊਜ਼)। ਉੱਤਰਾਖੰਡ ਦੇ ਰਾਮਨਗਰ ‘ਚ ਵੱਡਾ ਸੜਕ ਹਾਦਸਾ ਟਲ ਗਿਆ। ਸਵਾਰੀਆਂ ਨਾਲ ਭਰੀ ਉਤਰਾਖੰਡ ਰੋਡਵੇਜ਼ ਦੀ ਬੱਸ ਵਾਹਨ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਪੁਲ ਤੋਂ ਹੇਠਾਂ ਡਿੱਗ ਗਈ ਅਤੇ ਪਲਟ ਗਈ। (Accident) ਹਾਦਸੇ ‘ਚ ਡਰਾਈਵਰ ਦੀ ਮੌਤ ਹੋ ਗਈ ਜਦੋਂਕਿ 6 ਸਵਾਰੀਆਂ ਜ਼ਖਮੀ ਹੋ ਗਈਆਂ ਹਨ।
ਇਹ ਵੀ ਪੜ੍ਹੋ : ਔਰਤ ਨੂੰ ਨਹਿਰ ‘ਚ ਦਿੱਤਾ ਧੱਕਾ, ਆਸਪਾਸ ਦੇ ਲੋਕਾਂ ਨੇ ਬਚਾਈ ਜਾਨ
ਪ੍ਰਾਪਤ ਜਾਣਕਾਰੀ ਅਨੁਸਾਰ ਬੱਸ ਨੰਬਰ ਯੂਕੇ 07 ਪੀਏ 2487 ਹਲਦਵਾਨੀ ਤੋਂ ਰਾਮਨਗਰ ਆ ਰਹੀ ਸੀ। ਜਿਵੇਂ ਹੀ ਬੱਸ ਰਾਮਨਗਰ ਬਾਈਪਾਸ ‘ਤੇ ਬਣੇ ਨਵੇਂ ਪੁਲ ‘ਤੇ ਪੁੱਜੀ ਤਾਂ ਦੂਜੇ ਪਾਸਿਓਂ ਤੇਜ਼ ਰਫਤਾਰ ਨਾਲ ਆ ਰਹੀ ਟਾਟਾ 407 (ਛੋਟਾ ਹਾਥੀ) ਨੂੰ ਬਚਾਉਣ ਲਈ ਪੁਲ ਤੋਂ ਹੇਠਾਂ ਡਿੱਗ ਕੇ ਪਲਟ ਗਈ।
ਕਿਵੇਂ ਵਾਪਰਿਆ ਹਾਦਸਾ (Accident)
ਬੱਸ ਵਿੱਚ 16 ਯਾਤਰੀ ਸਵਾਰ ਸਨ। ਇਸ ਹਾਦਸੇ ਵਿੱਚ ਇੱਕ ਵੀ ਯਾਤਰੀ ਦੀ ਜਾਨ ਨਹੀਂ ਗਈ। ਡਰਾਈਵਰ ਗੁਲਬਦਨ ਸਿੰਘ ਵਾਸੀ ਪਿੰਡ ਕਾਲੂਵਾਲਾ, ਰੇਹੜ, ਬਿਜਨੌਰ, ਯੂਪੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂਕਿ ਪੰਜ ਜਖਮੀ ਹੋ ਗਏ ਹਨ। ਇਨ੍ਹਾਂ ਵਿੱਚੋਂ ਦੋ ਔਰਤਾਂ ਗੰਭੀਰ ਜ਼ਖ਼ਮੀ ਹਨ। ਮੌਕੇ ‘ਤੇ ਰੌਲਾ ਪੈ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਰਾਮਨਗਰ ਪੁਲਿਸ ਅਤੇ ਆਸ-ਪਾਸ ਦੇ ਲੋਕ ਮੌਕੇ ‘ਤੇ ਇਕੱਠੇ ਹੋ ਗਏ। ਤੁਰੰਤ ਰਾਹਤ ਅਤੇ ਬਚਾਅ ਕੰਮ ਸ਼ੁਰੂ ਕਰ ਦਿੱਤਾ ਗਿਆ। (Accident)
ਬੱਸ ਦੇ ਸ਼ੀਸ਼ੇ ਤੋੜ ਕੇ ਜ਼ਖਮੀਆਂ ਨੂੰ ਬਾਹਰ ਕੱਢਿਆ ਗਿਆ ਅਤੇ ਰਾਮਨਗਰ ਹਸਪਤਾਲ ਪਹੁੰਚਾਇਆ ਗਿਆ। ਕਰੇਨ ਦੀ ਮੱਦਦ ਨਾਲ ਬੱਸ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਦਸਾਗ੍ਰਸਤ ਟਾਟਾ 407 ਵੀ ਟਕਰਾਉਣ ਤੋਂ ਬਾਅਦ ਕੁਝ ਦੂਰੀ ‘ਤੇ ਪਲਟ ਗਿਆ। ਇਸ ਦਾ ਡਰਾਈਵਰ ਭੱਜਣ ਵਿੱਚ ਕਾਮਯਾਬ ਹੋ ਗਿਆ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।