Story: ਇੱਕ ਦਿਨ ਬੀਰਬਲ ਦਰਬਾਰ ‘ਚ ਦੇਰ ਨਾਲ ਪਹੁੰਚਿਆ ਜਦੋਂ ਬਾਦਸ਼ਾਹ ਨੇ ਦੇਰੀ ਦਾ ਕਾਰਨ ਪੁੱਛਿਆ ਤਾਂ ਉਹ ਬੋਲਿਆ, ‘ਕੀ ਕਰਦਾ ਹਜ਼ੂਰ! ਮੇਰੇ ਬੱਚੇ ਅੱਜ ਜ਼ੋਰ-ਜ਼ੋਰ ਨਾਲ ਰੋ ਕੇ ਕਹਿਣ ਲੱਗੇ ਕਿ ਦਰਬਾਰ ‘ਚ ਨਾ ਜਾਓ ਕਿਸੇ ਤਰ੍ਹਾਂ ਉਨ੍ਹਾਂ ਨੂੰ ਬਹੁਤ ਮੁਸ਼ਕਲ ਨਾਲ ਸਮਝਾ ਸਕਿਆ ਕਿ ਮੇਰਾ ਦਰਬਾਰ ‘ਚ ਹਾਜ਼ਰ ਹੋਣਾ ਕਿੰਨਾ ਜ਼ਰੂਰੀ ਹੈ ਇਸੇ ‘ਚ ਮੈਨੂੰ ਕਾਫੀ ਸਮਾਂ ਲੱਗ ਗਿਆ ਅਤੇ ਇਸ ਲਈ ਮੈਨੂੰ ਆਉਣ ‘ਚ ਦੇਰ ਹੋ ਗਈ’ ਬਾਦਸ਼ਾਹ ਨੂੰ ਲੱਗਾ ਕਿ ਬੀਰਬਲ ਬਹਾਨੇਬਾਜ਼ੀ ਕਰ ਰਿਹਾ ਹੈ ਬੀਰਬਲ ਦੇ ਇਸ ਜਵਾਬ ਨਾਲ ਬਾਦਸ਼ਾਹ ਨੂੰ ਤਸੱਲੀ ਨਾ ਹੋਈ ਉਹ ਬੋਲੇ, ‘ਮੈਂ ਤੁਹਾਡੇ ਨਾਲ ਸਹਿਮਤ ਨਹੀਂ ਹਾਂ ਕਿਸੇ ਵੀ ਬੱਚੇ ਨੂੰ ਸਮਝਾਉਣਾ ਇੰਨਾ ਮੁਸ਼ਕਲ ਨਹੀਂ ਜਿੰਨਾ ਤੁਸੀਂ ਦੱਸਿਆ ਇਸ ‘ਚ ਇੰਨੀ ਦੇਰ ਤਾਂ ਲੱਗ ਹੀ ਨਹੀਂ ਸਕਦੀ’ ਬੀਰਬਲ ਹੱਸਦਾ ਹੋਇਆ ਬੋਲਿਆ, ‘ਹਜ਼ੂਰ ਬੱਚੇ ‘ਤੇ ਗੁੱਸਾ ਕਰਨਾ ਜਾਂ ਝਿੜਕਣਾ ਤਾਂ ਬਹੁਤ ਸੌਖਾ ਹੈ
ਪਰ ਕਿਸੇ ਗੱਲ ਨੂੰ ਵਿਸਥਾਰ ਨਾਲ ਸਮਝਾ ਸਕਣਾ ਬੇਹੱਦ ਮੁਸ਼ਕਲ’ ਅਕਬਰ ਬੋਲਿਆ, ‘ਮੂਰਖਾਂ ਵਰਗੀ ਗੱਲਾਂ ਨਾ ਕਰੋ ਮੇਰੇ ਕੋਲ ਕੋਈ ਵੀ ਬੱਚਾ ਲੈ ਕੇ ਆਓ ਮੈਂ ਤੁਹਾਨੂੰ ਵਿਖਾਉਂਦਾ ਹਾਂ ਕਿ ਕਿੰਨਾ ਸੌਖਾ ਹੈ ਇਹ ਕੰਮ’ ‘ਠੀਕ ਹੈ ਜਹਾਂ-ਪਨਾਹ’ ਬੀਰਬਲ ਬੋਲਿਆ, ‘ਮੈਂ ਖੁਦ ਹੀ ਬੱਚਾ ਬਣ ਜਾਂਦਾ ਹਾਂ ਅਤੇ ਉਂਜ ਹੀ ਵਿਹਾਰ ਕਰਦਾ ਹਾਂ, ਤੇ ਤੁਸੀਂ ਇੱਕ ਪਿਤਾ ਵਾਂਗ ਮੈਨੂੰ ਸੰਤੁਸ਼ਟ ਕਰਕੇ ਵਿਖਾਓ’ ਫਿਰ ਬੀਰਬਲ ਨੇ ਛੋਟੇ ਬੱਚੇ ਵਾਂਗ ਵਰਤਾਓ ਕਰਨਾ ਸ਼ੁਰੂ ਕਰ ਦਿੱਤਾ Story
ਬਾਲ ਕਹਾਣੀ : ਬੱਚਿਆਂ ਦੀ ਜਿਦ | Story
ਉਸਨੇ ਤਰ੍ਹਾਂ-ਤਰ੍ਹਾਂ ਦੇ ਮੂੰਹ ਬਣਾ ਕੇ ਅਕਬਰ ਨੂੰ ਚਿੜਾਇਆ ਅਤੇ ਕਿਸੇ ਛੋਟੇ ਬੱਚੇ ਵਾਂਗ ਦਰਬਾਰ ‘ਚ ਇੱਧਰ-Àੁੱਧਰ ਨੱਚਣ-ਟੱਪਣ ਲੱਗਾ ਉਸਨੇ ਆਪਣੀ ਪੱਗੜੀ ਜ਼ਮੀਨ ‘ਤੇ ਸੁੱਟ ਦਿੱਤੀ ਫਿਰ ਉਹ ਜਾ ਕੇ ਅਕਬਰ ਦੀ ਗੋਦ ‘ਚ ਬੈਠ ਗਿਆ ਤੇ ਲੱਗਾ ਉਨ੍ਹਾਂ ਦੀਆਂ ਮੁੱਛਾਂ ਨਾਲ ਛੇੜਛਾੜ ਕਰਨ ਬਾਦਸ਼ਾਹ ਕਹਿੰਦੇ ਹੀ ਰਹਿ ਗਏ, ‘ਨਹੀਂ… ਨਹੀਂ ਮੇਰੇ ਬੱਚੇ! ਅਜਿਹਾ ਨਾ ਕਰੋ ਤੁਸੀਂ ਤਾਂ ਬਹੁਤ ਚੰਗੇ ਬੱਚੇ ਹੋ’ ਸੁਣ ਕੇ ਬੀਰਬਲ ਨੇ ਜ਼ੋਰ-ਜ਼ੋਰ ਨਾਲ ਚਿਲਾਉਣਾ ਸ਼ੁਰੂ ਕਰ ਦਿੱਤਾ ਉਦੋਂ ਅਕਬਰ ਨੇ ਕੁਝ ਮਠਿਆਈਆਂ ਲਿਆਉਣ ਦਾ ਹੁਕਮ ਦਿੱਤਾ, ਪਰ ਬੀਰਬਲ ਜ਼ੋਰ-ਜ਼ੋਰ ਨਾਲ ਚਿਲਾਉਂਦਾ ਹੀ ਰਿਹਾ ਹੁਣ ਬਾਦਸ਼ਾਹ ਪ੍ਰੇਸ਼ਾਨ ਹੋ ਗਏ,
ਪਰ ਉਨ੍ਹਾਂ ਨੇ ਹੌਂਸਲਾ ਬਣਾਈ ਰੱਖਿਆ, ਉਹ ਬੋਲੇ, ‘ਬੇਟਾ! ਖਿਡੌਣਿਆਂ ਨਾਲ ਖੇਡੋਗੇ? ਵੇਖੋ ਕਿੰਨੇ ਸੁੰਦਰ ਖਿਡੌਣੇ ਹਨ’ ਬੀਰਬਲ ਰੋਂਦਾ ਹੋਇਆ ਬੋਲਿਆ, ‘ਨਹੀਂ ਮੈਂ ਤਾਂ ਗੰਨਾ ਖਾਵਾਂਗਾ’ ਅਕਬਰ ਮੁਸਕੁਰਾਏ ਅਤੇ ਗੰਨਾ ਲਿਆਉਣ ਦਾ ਹੁਕਮ ਦਿੱਤਾ ਥੋੜ੍ਹੀ ਹੀ ਦੇਰ ‘ਚ ਇੱਕ ਸਿਪਾਹੀ ਕੁਝ ਗੰਨੇ ਲੈ ਕੇ ਆ ਗਿਆ ਪਰ ਬੀਰਬਲ ਦਾ ਰੋਣਾ ਨਹੀਂ ਰੁਕਿਆ ਉਹ ਬੋਲਿਆ, ‘ਮੈਨੂੰ ਵੱਡਾ ਗੰਨਾ ਨਹੀਂ ਚਾਹੀਦਾ, ਛੋਟੇ-ਛੋਟੇ ਟੁਕੜਿਆਂ ‘ਚ ਕੱਟਿਆ ਗੰਨਾ ਦਿਓ’ ਅਕਬਰ ਨੇ ਇੱਕ ਸਿਪਾਹੀ ਨੂੰ ਸੱਦ ਕੇ ਕਿਹਾ ਕਿ ਉਹ ਇੱਕ ਗੰਨੇ ਦੇ ਛੋਟੇ-ਛੋਟੇ ਟੁਕੜੇ ਕਰ ਦੇਵੇ ਇਹ ਵੇਖ ਬੀਰਬਲ ਹੋਰ ਜ਼ੋਰ ਨਾਲ ਰੋਂਦਾ ਹੋਇਆ ਬੋਲਿਆ, ‘ਨਹੀਂ ਸਿਪਾਹੀ ਗੰਨਾ ਨਹੀਂ ਕੱਟੇਗਾ, ਤੁਸੀਂ ਖੁਦ ਕੱਟੋ ਇਸਨੂੰ’ ਹੁਣ ਬਾਦਸ਼ਾਹ ਦਾ ਮਿਜਾਜ ਵਿਗੜ ਗਿਆ
ਬਾਲ ਕਹਾਣੀ : ਬੱਚਿਆਂ ਦੀ ਜਿਦ
ਪਰ ਉਨ੍ਹਾਂ ਕੋਲ ਗੰਨਾ ਕੱਟਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ ਹੋਰ ਕਰਦੇ ਵੀ ਕੀ? ਖੁਦ ਆਪਣੇ ਹੀ ਵਿਛਾਏ ਜਾਲ ‘ਚ ਫਸ ਗਏ ਸਨ ਉਹ ਗੰਨੇ ਦੇ ਟੁਕੜੇ ਕਰਨ ਤੋਂ ਬਾਅਦ ਉਨ੍ਹਾਂ ਨੇ ਬੀਰਬਲ ਸਾਹਮਣੇ ਰੱਖਦਿਆਂ ਕਿਹਾ, ਲਓ ਇਸ ਨੂੰ ਖਾ ਲਓ ਬੇਟਾ’ ਹੁਣ ਬੀਰਬਲ ਨੇ ਬੱਚੇ ਵਾਂਗ ਮਚਲਦੇ ਹੋਏ ਕਿਹਾ, ‘ਨਹੀਂ ਮੈਂ ਤਾਂ ਪੂਰਾ ਗੰਨਾ ਹੀ ਖਾਵਾਂਗਾ’ ਬਾਦਸ਼ਾਹ ਨੇ ਇੱਕ ਸਾਬਤ ਗੰਨਾ ਚੁੱਕਿਆ ਤੇ ਬੀਰਬਲ ਨੂੰ ਦਿੰਦਿਆਂ ਕਿਹਾ, ‘ਲਓ ਪੂਰਾ ਗੰਨਾ ਅਤੇ ਰੋਣਾ ਬੰਦ ਕਰੋ’
ਪਰ ਬੀਰਬਲ ਰੋਂਦੇ ਹੋਏ ਹੀ ਬੋਲਿਆ, ‘ਨਹੀਂ ਮੈਨੂੰ ਤਾਂ ਇਨ੍ਹਾਂ ਛੋਟੇ ਟੁਕੜਿਆਂ ਨਾਲ ਹੀ ਸਾਬਤ ਗੰਨਾ ਬਣਾ ਕੇ ਦਿਓ ‘ਕਿਹੋ-ਜਿਹੀ ਅਜ਼ੀਬ ਗੱਲ ਕਰਦੇ ਹੋ ਤੁਸੀਂ ਇਹ ਭਲਾ ਕਿਵੇਂ ਸੰਭਵ ਹੈ?’ ਬਾਦਸ਼ਾਹ ਦੇ ਸੁਰ ‘ਚ ਕ੍ਰੋਧ ਭਰਿਆ ਸੀ ਪਰ ਬੀਰਬਲ ਰੋਂਦਾ ਹੀ ਰਿਹਾ ਬਾਦਸ਼ਾਹ ਦਾ ਹੌਂਸਲਾ ਜਵਾਬ ਦੇ ਗਿਆ ਬੋਲੇ, ‘ਜੇਕਰ ਤੂੰੰ ਰੋਣਾ ਬੰਦ ਨਾ ਕੀਤਾ ਤਾਂ ਕੁੱਟ ਪਵੇਗੀ ਹੁਣ’
ਹੁਣ ਬੱਚੇ ਦੀ ਕਲਾਕਾਰੀ ਕਰਦਾ ਬੀਰਬਲ ਉੱਠ ਖੜ੍ਹਾ ਹੋਇਆ ਤੇ ਹੱਸਦਾ ਹੋਇਆ ਬੋਲਿਆ, ‘ਨਹੀਂ… ਨਹੀਂ ਮੈਨੂੰ ਨਾ ਮਾਰੋ ਹਜ਼ੂਰ! ਹੁਣ ਤੁਹਾਨੂੰ ਪਤਾ ਲੱਗਾ ਕਿ ਬੱਚੇ ਦੀ ਬੇਤੁਕੀ ਜਿੱਦ ਨੂੰ ਸ਼ਾਂਤ ਕਰਨਾ ਕਿੰਨਾ ਮੁਸ਼ਕਲ ਕੰਮ ਹੈ?’
ਬੀਰਬਲ ਦੀ ਗੱਲ ਨਾਲ ਸਹਿਮਤ ਹੁੰਦੇ ਅਕਬਰ ਬੋਲੇ, ‘ਹਾਂ ਠੀਕ ਕਹਿੰਦੇ ਹੋ ਰੋਂਦੇ-ਚਿਲਾਉਂਦੇ ਜਿੱਦ ‘ਤੇ ਅੜੇ ਬੱਚੇ ਨੂੰ ਸਮਝਾਉਣਾ ਸੌਖੀ ਖੇਡ ਨਹੀਂ’
ਅਨੁਪਮ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ