ਟੁੱਟਦੇ ਰਿਸ਼ਤਿਆਂ ਤੇ ਪਰਿਵਾਰਾਂ ਨੂੰ ਕਿਵੇਂ ਰੋਕੀਏ?

Relationships

ਆਪਣੇ ਚਿਹਰੇ ‘ਤੇ ਮੁਸਕਰਾਹਟ ਲਿਆਉਣ ਦੀ ਕੋਸ਼ਿਸ਼ ਕਰਦੇ ਹੋਏ ਦੀਨੇ ਨੇ ਮੈਨੂੰ ਕਿਹਾ,  ”ਆ ਯਾਰ, ਅੱਜ ਤੂੰ ਮੈਨੂੰ ਬਹੁਤ ਯਾਦ ਆ ਰਿਹਾ ਸੀ। ਬੜੇ ਦਿਨਾਂ ਬਾਅਦ ਆਇਆ ਏਂ, ਕੀ ਗੱਲ ਸੀ? ਮੈਂ ਸੋਚਿਆ ਸ਼ਾਇਦ, ਰਾਮਾ ਵੀ ਇਸ ਸਮਾਜ ਦੇ ਮਤਲਬੀ ਲੋਕਾਂ ਦੀ ਦੁਨੀਆਂ ਵਿਚ ਗੁਆਚ ਗਿਆ ਏ?”?”ਨਹੀਂ-ਨਹੀਂ, ਐਸੀ ਤਾਂ ਕੋਈ ਗੱਲ ਨਹੀਂ। ਬੱਸ ਆ ਹੀ ਨਹੀਂ ਸਕਿਆ। ਕੀ ਗੱਲ ਸੀ, ਕਿਉਂ ਯਾਦ ਕਰਦਾ ਸੀ ਅੱਜ ਤੂੰ ਮੈਨੂੰ?” ਰਾਮੇ ਨੇ ਪੁੱਛਿਆ। (Relationships)

”ਯਾਰ ਸਾਰੀ ਰਾਤ ਮੈਂ ਬਹੁਤ ਬੇਚੈਨ ਰਿਹਾ। ਰਾਤ ਨੂੰ ਸੁਪਨੇ ਵਿੱਚ ਭਾਨੋ ਬਹੁਤ ਆ ਰਹੀ ਸੀ। ਇੱਕ-ਦੋ ਵਾਰ ਉੱਠਿਆ। ਜਦੋਂ ਫਿਰ ਅੱਖ ਲੱਗਦੀ ਤਾਂ ਉਹ ਵਾਰ-ਵਾਰ ਮੈਨੂੰ ਇਹੋ ਕਹਿੰਦੀ, ਰਾਣੋ ਦੇ ਬਾਪੂ, ਇਕੱਲਾ ਇੱਥੇ ਪਿਆ ਕੀ ਕਰਦਾ ਏਂ? ਸਾਰਾ ਦਿਨ ਸੋਚਾਂ ਵਿਚ ਡੁੱਬਿਆ ਰਹਿੰਦਾ ਏਂ। ਤੂੰ ਹੁਣ ਮੇਰੇ ਕੋਲ ਹੀ ਆਜਾ। ਇਹ ਦੁਨੀਆ ਬੜੀ ਚੰਗੀ ਹੈ। ਇੱਥੇ ਨਾ ਕਿਸੇ ਨਾਲ ਈਰਖਾ ਨਾ ਵੈਰ-ਵਿਰੋਧ। ਆਪਾਂ ਦੋਵੇਂ ਮਿਲ ਕੇ ਧਰਤੀ ‘ਤੇ ਬਿਤਾਏ ਦਿਨਾਂ ਦੀਆਂ ਯਾਦਾਂ ਦੀ ਪਟਾਰੀ ਵਿੱਚੋਂ ਕੁਝ ਪਲ ਸਾਂਝੇ ਕਰ ਕੇ ਸਮਾਂ ਬਿਤਾਇਆ ਕਰਾਂਗੇ।” (Relationships)

ਅਚਾਨਕ ਮੇਰਾ ਹੱਥ ਉਸ ਦੀ ਬਾਂਹ ਨੂੰ ਲੱਗ ਗਿਆ। ਉਹ ਠੰਢਾ ਸੀਤ ਸੀ। ਮੈਂ ਕਿਹਾ, ”ਚਾਹ ਪਿਆਵਾਂ?” ਦੀਨਾ ਮੇਰੇ ਵੱਲ ਮਜ਼ਬੂਰ ਅੱਖਾਂ ਨਾਲ ਵੇਖ ਰਿਹਾ ਸੀ ਜਿਵੇਂ ”ਹਾਂ” ਕਹਿ ਰਿਹਾ ਹੋਵੇ। ਚਾਹ ਪੀ ਕੇ ਜਿਵੇਂ ਉਸ ਦੇ ਸਰੀਰ ਵਿਚ ਤਾਕਤ ਆ ਗਈ ਹੋਵੇ। ਉਹ ਕਹਿਣ ਲੱਗਾ, ”ਰਾਮੇ, ਕੀ ਇਮਾਨਦਾਰੀ ਦੀ ਜ਼ਿੰਦਗੀ ਬਤੀਤ ਕਰਨ ਕਾਰਨ ਗਰੀਬ ਹੋਣਾ ਰੱਬ ਦੀ ਨਿਗਾਹ ਵਿੱਚ ਕੋਈ ਜ਼ੁਰਮ ਹੈ?” ਮੈਂ ਉਸ ਦੀ ਪਾਟੀ ਬਣੈਨ ਦੇ ਅਨੇਕਾਂ ਛੇਕਾਂ ਵਿਚੋਂ ਉਸ ਦੇ ਸਰੀਰ ਦੇ ਹਰ ਅੰਗ ਨੂੰ ਉਸ ਦੀ ਗਰੀਬੀ ਦਾ ਮਜ਼ਾਕ ਉਡਾਉਂਦੇ ਹੋਏ ਮਹਿਸੂਸ ਕਰ ਰਿਹਾ ਸੀ।

‘ਇਸੇ ਦਾ ਨਾਂਅ ਦੁਨੀਆ ਹੈ | Relationships

”ਤੂੰ ਹੀ ਇੱਕ ਮੇਰਾ ਯਾਰ ਏਂ ਜੋ ਕਦੇ-ਕਦਾਈਂ ਮੈਨੂੰ ਮਿਲਣ ਆ ਜਾਂਦਾ ਏਂ ਜਦੋਂ ਕਿ ਤੂੰ ਕਦੇ ਵੀ ਮੈਨੂੰ ਕੋਈ ਕੰਮ ਨਹੀਂ ਸੀ ਕਿਹਾ। ਉਹ ਲੋਕ ਜੋ ਅਕਸਰ ਮੇਰੇ ਕੋਲ ਆਪਣੇ ਕੰਮਾਂ ਲਈ ਆਉਂਦੇ ਸਨ ਤੇ ਨਜ਼ਦੀਕੀ ਰਿਸ਼ਤੇਦਾਰ ਹੋਣ ਦਾ ਦਾਅਵਾ ਕਰਦੇ ਸਨ, ਅੱਜ ਮੇਰੇ ਲਾਗਿਓਂ ਇਸ ਤਰ੍ਹਾਂ ਪਾਸਾ ਵੱਟ ਕੇ ਨਿੱਕਲ ਜਾਂਦੇ ਨੇ ਜਿਵੇਂ ਮੈਨੂੰ ਕੋਈ ਛੂਤ ਦੀ ਬਿਮਾਰੀ ਲੱਗੀ ਹੋਵੇ।” ”ਇਸੇ ਦਾ ਨਾਂਅ ਦੁਨੀਆ ਹੈ, ਦੀਨਿਆਂ। ਇਸ ਸਮਾਜ ਵਿੱਚ ਬਹੁਤੇ ਲੋਕ ਵਿਅਕਤੀ ਦੀ ਨਹੀਂ, ਸਿਰਫ਼ ਉਸ ਦੇ ਪੈਸੇ ਜਾਂ ਰੁਤਬੇ ਦੀ ਹੀ ਕਦਰ ਕਰਦੇ ਹਨ। ਜਦੋਂ ਇਹ ਵਿਅਕਤੀ ਕੋਲੋਂ ਖੁੱਸ ਜਾਂਦੇ ਹਨ ਤਾਂ ਕੋਈ ਕਦਰ ਨਹੀਂ ਕਰਦਾ। ਗਰੀਬ ਰਿਸ਼ਤੇਦਾਰ ਨੂੰ ਕੋਈ ਨਹੀਂ ਪੁੱਛਦਾ।” ਮੈਂ ਉਸ ਨੂੰ ਦਿਲਾਸਾ ਦਿੰਦੇ ਹੋਏ ਕਿਹਾ।

ਇਹ ਵੀ ਪੜ੍ਹੋ : ਡੇਂਗੂ ਨੇ ਡਰਾਏ ਲੋਕ, ਸਰਕਾਰ ਕਹਿੰਦੀ ਅਸੀਂ ਪੂਰੀ ਤਰ੍ਹਾਂ ਤਿਆਰ…

”ਹੋਰ ਸੁਣਾ, ਕਦੇ ਮੁੰਡੇ ਦਾ ਫੋਨ ਆਇਆ ਈ?” ਮੇਰੇ ਇਹ ਕਹਿੰਦਿਆਂ ਹੀ ਉਹ ਮੇਰੇ ਵੱਲ ਇਸ ਤਰ੍ਹਾਂ ਅੱਖਾਂ ਕੱਢ ਕੇ ਵੇਖਣ ਲੱਗਾ ਜਿਵੇਂ ਮੈਂ ਉਸ ਦੀ ਦੁਖਦੀ ਰਗ ‘ਤੇ ਹੱਥ ਧਰ ਦਿੱਤਾ ਹੋਵੇ। ਉਸ ਦੇ ਭਰਵੱਟਿਆਂ ਦੇ ਅੱਧ ਚਿੱਟੇ ਵਾਲ ਫੜਕ ਰਹੇ ਸਨ। ਚਿਹਰੇ ਦੀਆਂ ਝੁਰੜੀਆਂ ਅਤੇ ਬੁੱਲ੍ਹਾਂ ਦੀ ਫੜਫੜਾਹਟ ਤੇਜ਼ ਹੋ ਗਈ। ਉਸ ਦੀਆਂ ਅੱਖਾਂ ਵਿਚੋਂ ਹੰਝੂ ਟਪਕਣ ਲੱਗੇ ਜਿਵੇਂ ਇਹ ਸਾਰੇ ਹੀ ਉਸ ਦੀ ਸੱਚਾਈ ਅਤੇ ਵਫਾਦਾਰੀ ਦੀ ਖਿੱਲੀ ਉਡਾ ਰਹੇ ਹੋਣ। ਉਹ ਇੱਕਦਮ ਮੇਰੀ ਝੋਲੀ ਵਿੱਚ ਡਿੱਗ ਪਿਆ ਅਤੇ ਬੱਚਿਆਂ ਵਾਂਗ ਰੋਣ ਲੱਗ ਪਿਆ। ਮੈਂ ਉਸ ਦੀ ਪਿੱਠ ‘ਤੇ ਹੱਥ ਫੇਰ ਕੇ ਹੌਂਸਲਾ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ।
ਕੁਝ ਪਲਾਂ ਬਾਅਦ ਉਸ ਦੇ ਰੋਣ ਦੀ ਆਵਾਜ਼ ਹੌਲੀ ਹੋਈ ਗਈ ਤੇ ਆਖਰਕਾਰ ਬੰਦ ਹੋ ਗਈ। ਮੈਨੂੰ ਲੱਗਾ ਜਿਵੇਂ ਖੁੱਲ੍ਹੀਆਂ ਅੱਖਾਂ ਅਤੇ ਮੂੰਹ ਰਾਹੀਂ ਉਹ ਆਪਣੇ ਟੁੱਟਦੇ ਰਿਸ਼ਤਿਆਂ ਦੀ ਦਾਸਤਾਨ ਸੁਣਾ ਰਿਹਾ ਸੀ ।

ਕੈਲਾਸ਼ ਚੰਦਰ ਸ਼ਰਮਾ,
ਰਣਜੀਤ ਐਵੀਨਿਊ, ਅੰਮ੍ਰਿਤਸਰ