ਸਾਲ 2020 ਦੌਰਾਨ 19082 ਧੀਆਂ ਨੂੰ ਵਿਆਹ ਮੌਕੇ ਦਿੱਤੀ ਵਿੱਤੀ ਸਹਾਇਤਾ
ਫ਼ਤਹਿਗੜ ਸਾਹਿਬ, (ਅਨਿਲ ਲੁਟਾਵਾ)। ਪੰਜਾਬ ਸਰਕਾਰ ਨੇ ਸਾਲ 2020 ਦੌਰਾਨ ਸੂਬੇ ਦੀਆਂ ਆਰਥਿਕ ਤੌਰ ’ਤੇ ਕਮਜ਼ੋਰ 19082 ਧੀਆਂ ਨੂੰ ਉਨ੍ਹਾਂ ਦੇ ਵਿਆਹ ਮੌਕੇ 39 ਕਰੋੜ ਰੁਪਏ ਦਾ ‘ਆਸ਼ੀਰਵਾਦ’ ਦਿੱਤਾ ਹੈ। ਪੰਜਾਬ ਦੇ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਦੱਸਿਆ ਕਿ ਸਾਲ 2020 ਦੌਰਾਨ ਆਸ਼ੀਰਵਾਦ ਸਕੀਮ ਤਹਿਤ ਅਨੁਸੂਚਿਤ ਜਾਤੀਆਂ ਦੀਆਂ 10873 ਧੀਆਂ ਨੂੰ 22 ਕਰੋੜ ਰੁਪਏ ਜਦਕਿ ਪੱਛੜੀਆਂ ਸ੍ਰੇਣੀਆਂ/ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਦੀਆਂ 8209 ਧੀਆਂ ਨੂੰ 17 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਉਨ੍ਹਾਂ ਦੇ ਵਿਆਹ ਮੌਕੇ ਪ੍ਰਦਾਨ ਕੀਤੀ ਗਈ।
ਮੰਤਰੀ ਨੇ ਦੱਸਿਆ ਕਿ ਚਾਲੂ ਸਾਲ ਦੌਰਾਨ ਸੂਬਾ ਸਰਕਾਰ ਨੇ ਆਪਣੇ ਪੱਧਰ ’ਤੇ ਨਵੀਂ ਡਾ. ਬੀ.ਆਰ.ਅੰਬੇਦਕਰ ਐਸ.ਸੀ. ਪੋਸਟ ਮੈਟਿ੍ਰਕ ਸਕਾਲਰਸ਼ਿਪ ਸਕੀਮ 27 ਅਕਤੂਬਰ, 2020 ਨੂੰ ਅਧਿਸੂਚਿਤ ਕੀਤੀ ਜੋ ਅਕਾਦਮਿਕ ਸੈਸ਼ਨ 2020-21 ਤੋਂ ਲਾਗੂ ਹੋ ਗਈ ਹੈ। ਇਹ ਸਕੀਮ ਪੰਜਾਬ ਰਾਜ ਦੇ ਵਸਨੀਕ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਵਰਗ, ਜਿਨ੍ਹਾਂ ਨੇ ਪੰਜਾਬ ਰਾਜ ਅਤੇ ਚੰਡੀਗੜ ਤੋਂ ਮੈਟਿ੍ਰਕ ਪਾਸ ਕੀਤੀ ਹੋਵੇ, ਲਈ ਲਾਗੂ ਹੋਵੇਗੀ। ਇਸ ਸਕੀਮ ਤਹਿਤ ਲਾਭ ਲੈਣ ਲਈ ਆਮਦਨ ਸੀਮਾ (ਮਾਤਾ-ਪਿਤਾ ਦੋਵਾਂ ਦੀ ਆਮਦਨ) 2.50 ਲੱਖ ਰੁਪਏ ਤੋਂ ਵਧਾ ਕੇ 4 ਲੱਖ ਰੁਪਏ ਕਰ ਦਿੱਤੀ ਗਈ ਹੈ। ਇਸ ਸਕੀਮ ਤਹਿਤ ਲਾਭ ਦੇਣ ਦਾ ਦਾਇਰਾ ਪੰਜਾਬ ਅਤੇ ਚੰਡੀਗੜ੍ਹ ਦੇ ਕੇਂਦਰੀ ਅਤੇ ਸੂਬਾ ਪੱਧਰੀ ਸਰਕਾਰੀ ਉੱਚ ਸਿੱਖਿਆ ਸੰਸਥਾਵਾਂ ਤੱਕ ਵਧਾ ਦਿੱਤਾ ਗਿਆ ਹੈ।
ਇਸੇ ਤਰ੍ਹਾਂ ਸਾਲ 2020 ਦੌਰਾਨ ਕੇਂਦਰ ਸਰਕਾਰ ਵੱਲੋਂ ਬੰਦ ਕੀਤੀ ਪੋਸਟ ਮੈਟਿ੍ਰਕ ਸਕਾਲਰਸ਼ਿਪ ਫਾਰ ਐਸ ਸੀ ਸਕੀਮ ਤਹਿਤ 309.21 ਕਰੋੜ ਰੁਪਏ 2016-17 ਤੱਕ ਦਾ ਬੈਕਲਾਗ ਕਲੀਅਰ ਕਰਨ ਲਈ ਪ੍ਰਾਪਤ ਹੋਏ ਸਨ। ਇਹ ਰਾਸ਼ੀ ਵੰਡਣ ਦਾ ਕੰਮ ਪ੍ਰਗਤੀ ਅਧੀਨ ਹੈ, ਜੋ ਛੇਤੀ ਹੀ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਦੀ ਸਹਾਇਤਾ ਨਾਲ ਘੱਟ ਗਿਣਤੀ ਦੇ ਵਰਗ ਨਾਲ ਸਬੰਧਤ ਵਿਦਿਆਰਥੀਆਂ ਨੂੰ ਲਾਭ ਦੇਣ ਲਈ ਤਿੰਨ ਸਕੀਮਾਂ ਪ੍ਰ੍ਰੀ ਮੈਟਿ੍ਰਕ ਸਕਾਲਰਸ਼ਿਪ ਸਕੀਮ, ਪੋੋਸਟ ਮੈਟਿ੍ਰਕ ਸਕਾਲਰਸ਼ਿਪ ਸਕੀਮ ਅਤੇ ਮੈਰਿਟ ਕਮ ਮੀਨਸ ਬੇਸਡ ਸਕਾਲਰਸ਼ਿਪ ਆਦਿ ਚਲਾਈਆਂ ਜਾ ਰਹੀਆਂ ਹਨ।
ਸਾਲ 2020 ਦੌਰਾਨ ਪ੍ਰੀ-ਮੈਟਿ੍ਰਕ ਸਕਾਲਰਸ਼ਿਪ ਸਕੀਮ ਫ਼ਾਰ ਮਨਿਊਰਿਟੀ ਤਹਿਤ 4,68,622 ਵਿਦਿਆਰਥੀਆਂ ਨੂੰ 76.14 ਕਰੋੜ ਰੁਪਏ, ਪੋਸਟ ਮੈਟਿ੍ਰਕ ਸਕਾਲਰਸ਼ਿਪ ਫਾਰ ਮਨਿਉਰਿਟੀ ਸਕੀਮ ਤਹਿਤ 56,664 ਵਿਦਿਆਰਥੀਆਂ ਨੂੰ 30.18 ਕਰੋੜ ਰੁਪਏ ਅਤੇ ਮੈਰਿਟ ਕਮ ਮੀਨਸ ਬੇਸਡ ਸਕਾਲਰਸ਼ਿਪ ਸਕੀਮ ਤਹਿਤ 2404 ਵਿਦਿਆਰਥੀਆਂ ਨੂੰ 6.45 ਕਰੋੜ ਰੁਪਏ ਦੀ ਵਜੀਫਾ ਰਾਸ਼ੀ ਡੀ.ਬੀ.ਟੀ. ਮੋਡ ਰਾਹੀਂ ਅਦਾ ਕੀਤੀ ਗਈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.