ਚੀਨੀ ਰਣਨੀਤੀ ਦੀ ਹਕੀਕਤ ‘ਤੇ ਪਰਦਾ ਪਾਉਣਾ ਸੰਭਵ ਨਹੀਂ : ਰਾਹੁਲ
ਨਵੀਂ ਦਿੱਲੀ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਸਰਹੱਦ ‘ਤੇ ਚੀਨ ਦੀ ਰਣਨੀਤਿਕ ਤਿਆਰੀ ਦੀ ਹਕੀਕਤ ਨੂੰ ਮੀਡੀਆ ਰਣਨੀਤੀ ਰਾਹੀਂ ਪਰਦਾ ਪਾ ਕੇ ਘੱਟ ਨਹੀਂ ਕੀਤਾ ਜਾ ਸਕਦਾ।
ਗਾਂਧੀ ਨੇ ਟਵੀਟ ਕੀਤਾ, ਚੀਨ ਦੀ ਭੂ ਰਾਜਨੀਤਿਕ ਰਣਨੀਤੀ ਦੀ ਹਕੀਕਤ ਦਾ ਮੁਕਾਬਲਾ ਪੀਆਰ ਸੰਚਾਲਿਤ ਮੀਡੀਆ ਰਣਨੀਤੀ ਤੋਂ ਨਹੀਂ ਕੀਤਾ ਜਾ ਸਕਦਾ ਹੈ। ਇਹ ਸਾਧਾਰਨ ਗੱਲ ਭਾਰਤ ਸਰਕਾਰ ਦਾ ਸੰਚਾਲਨ ਕਰਨ ਵਾਲਿਆਂ ਦੀ ਸਮਝ ਨਹੀਂ ਆ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਡੋਕਲਾਮ ਇਲਾਕੇ ‘ਚ ਚੀਨੀ ਫੌਜ ਦੇ ਨਿਰਮਾਣ ਕਾਰਜ ਦੀ ਇੱਕ ਸੈਟੇਲਾਈਟ ਤਸਵੀਰ ਵੀ ਪੋਸਟ ਕੀਤੀ ਹੈ ਤੇ ਕਿਹਾ ਕਿ ਚੀਨ ਦੀ ਇਹ ਰਣਨੀਤੀ ਭਾਰਤ ਲਈ ਖਤਰਾ ਹੈ ਤੇ ਠੋਸ ਰਣਨੀਤੀ ਤੋਂ ਬਿਨਾ ਘੱਟ ਨਹੀਂ ਕੀਤਾ ਜਾ ਸਕਦਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.