ਸਾਡੇ ਨਾਲ ਸ਼ਾਮਲ

Follow us

12.7 C
Chandigarh
Tuesday, February 17, 2026
More
    Home Breaking News ਬਲਾਕ ਲਹਿਰਾਗਾਗ...

    ਬਲਾਕ ਲਹਿਰਾਗਾਗਾ ਦੇ ਪਿੰਡ ਖੰਡੇਬਾਦ ਦੇ ਪਹਿਲੇ ਸਰੀਰ ਦਾਨੀ ਬਣੇ ਗਮਦੂਰ ਸਿੰਘ ਇੰਸਾਂ

    ਪਰਿਵਾਰ ਵੱਲੋਂ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ

    ਲਹਿਰਾਗਾਗਾ , (ਰਾਜ ਸਿੰਗਲਾ) ਜਿਲ੍ਹਾ ਸੰਗਰੂਰ ਦੇ ਬਲਾਕ ਲਹਿਰਾਗਾਗਾ ਦੇ ਪਿੰਡ ਖੰਡੇਬਾਦ ਦੇ ਗਮਦੂਰ ਸਿੰਘ ਇੰਸਾਂ ਪਿੰਡ ਦੇ ਪਹਿਲੇ ਸਰੀਰਦਾਨੀ ਬਣ ਗਏ ਹਨ ਡੇਰਾ ਸੱਚਾ ਸੌਦਾ ਦੀਆਂ ਸਿੱਖਿਆਵਾਂ ‘ਤੇ ਚੱਲਦੇ ਹੋਏ ਪਰਿਵਾਰ ਵੱਲੋਂ ਗਮਦੂਰ ਸਿੰਘ ਇੰਸਾਂ ਦੇ ਦੇਹਾਂਤ ਤੋਂ ਬਾਅਦ ਉਹਨਾਂ ਦੀ ਮ੍ਰਿਤਕ ਦੇਹ ਮਾਨਵਤਾ ਭਲਾਈ ਕਾਰਜਾਂ ਤਹਿਤ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤੀ ਗਈ ਲੋਕਾਂ ਲਈ ਮਿਸਾਲ ਬਣੇ ਗਮਦੂਰ ਸਿੰਘ ਇੰਸਾਂ ਦਾ ਸਾਰਾ ਪਰਿਵਾਰ ਸੇਵਾ ਭਾਵਨਾ ਨਾਲ ਹਮੇਸ਼ਾ ਮਾਨਵਤਾ ਦੀ ਸੇਵਾ ਵਿੱਚ ਲੱਗਿਆ ਰਹਿੰਦਾ ਹੈ ਤੇ ਹੁਣ ਆਪਣੇ ਪਰਿਵਾਰਕ ਮੈਂਬਰ ਦੇ ਸਰੀਰਦਾਨ ਕਰਨ ਨਾਲ ਪਰਿਵਾਰ ਨੇ ਪਿੰਡ ‘ਚ ਇੱਕ ਵੱਖਰੀ ਮਿਸਾਲ ਕਾਇਮ ਕੀਤੀ ਹੈ

    ਇਸ ਮੌਕੇ ਇਸ ਮੌਕੇ ਸਰੀਰਦਾਨੀ ਗਮਦੂਰ ਸਿੰਘ ਇੰਸਾਂ ਦੇ ਬੇਟੇ ਚਮਕੌਰ ਸਿੰਘ, ਹਰਮੇਸ਼ ਸਿੰਘ ਸੀ ਅਤੇ ਬੇਟੀਆਂ ਤੇ ਹੋਰ ਪਰਿਵਾਰਕ ਮੈਂਬਰਾਂ ਨੇ ਆਖਿਆ ਕਿ ਜਿਉਂਦੇ ਜੀਅ ਗੁਰਦਾ ਦਾਨ, ਮਰਨ ਉਪਰੰਤ ਸਰੀਰ ਦਾਨ ਕਰਨਾ ਹੀ ਸਾਡੇ ਗੁਰੂ ਨੇ ਸਿਖਾਇਆ ਹੈ ਤੇ ਉਨ੍ਹਾਂ ਦੇ ਬਚਨਾਂ ‘ਤੇ ਅਮਲ ਕਰਦਿਆਂ ਹੋਇਆਂ ਹੀ ਅੱਜ ਅਸੀਂ ਇਹ ਕਾਰਜ ਕੀਤਾ ਹੈ ਇਸ ਮੌਕੇ ਗਮਦੂਰ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਨੈਸ਼ਨਲ ਮੈਡੀਕਲ ਕਾਲਜ ਹਾਪਰਾ ਯੂਪੀ  ਨੂੰ ਮੈਡੀਕਲ ਖੋਜਾਂ ਲਈ ਪਵਿੱਤਰ ਨਾਅਰਾ ਲਗਾ ਕੇ ਰਵਾਨਾ ਕੀਤੀ ਗਈ  ਮ੍ਰਿਤਕ ਦੇਹ ਨੂੰ ਐਂਬੂਲੈਂਸ ਰਾਹੀਂ ਪਿੰਡ ਦੇ ਸਾਬਕਾ ਪੰਚ ਸੁਰਜੀਤ ਸਿੰਘ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ

    ਇਸ ਤੋਂ ਪਹਿਲਾਂ ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ‘ਤੇ ਚੱਲਦੇ ਹੋਏ ਸਰੀਰਦਾਨੀ ਦੀਆਂ ਪੋਤੀਆਂ ਨੇ ਅਰਥੀ ਨੂੰ ਮੋਢਾ ਦਿੱਤਾ  25 ਮੈਂਬਰ ਓਮ ਪ੍ਰਕਾਸ਼ ਮੀਣਾ, ਗੁਲਜ਼ਾਰੀ ਲਾਲ ਕਾਕਾ , ਮਲਕੀਤ ਸਿੰਘ ਜੇਈ, ਅਮਰੀਕ ਸਿੰਘ , ਗੁਰਦੀਪ ਸਿੰਘ  (ਸਾਰੇ 15 ਮੈਂਬਰ), ਬਲਵੰਤ ਸਿੰਘ ਬਲਾਕ ਭੰਗੀਦਾਸ  ,ਸੁਖਪਾਲ ਸਿੰਘ  ,ਜਿੰਮੀ ਇੰਸਾਂ,  ਸੋਹਨ ਲਾਲ ਕਾਕਾ , ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਤੋਂ ਇਲਾਵਾ ਸਾਧ-ਸੰਗਤ ਵੀ ਹਾਜ਼ਰ ਸੀ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.