ਵੱਖ-ਵੱਖ ਨੌਕਰੀਆਂ ਲਈ ਇੱਕ ਹੀ ਪ੍ਰੀਖਿਆ ਹੋਵੇਗੀ

ਕੈਬਨਿਟ ਦਾ ਵੱਡਾ ਫੈਸਲਾ : ਐਸ. ਐਸ. ਸੀ., ਬੈਂਕਿੰਗ ਤੇ ਰੇਲਵੇ ਲਈ ਨਹੀਂ ਹੋਣਗੀਆਂ ਵੱਖਰੀਆਂ ਪ੍ਰੀਖਿਆਵਾਂ
ਭਰਤੀ, ਚੋਣ ਪ੍ਰਕਿਰਿਆ ਤੇ ਪਲੇਸਮੈਂਟ ਦੀ ਪ੍ਰਕਿਰਿਆ ਹੋਵੇਗੀ ਸੌਖੀ

ਨਵੀਂ ਦਿੱਲੀ। ਸਰਕਾਰੀ ਨੌਕਰੀ ਦੇ ਚਾਹਵਾਨ ਉਮੀਦਵਾਰਾਂ ਨੂੰ ਹੁਣ ਵੱਖ-ਵੱਖ ਪ੍ਰੀਖਿਆ ਨਹੀਂ ਦੇਣੀ ਪਵੇਗੀ ਸਰਕਾਰ ਨੇ ਗੈਰ ਗਜਟਿਡ ਅਹੁਦਿਆਂ ਤੇ ਬੈਂਕਾਂ ਲਈ ਸਾਂਝੀ ਪ੍ਰਵੇਸ਼ ਪ੍ਰੀਖਿਆ ਕਰਵਾਉਣ ਦੇ ਮਕਸਦ ਨਾਲ ਕੌਮੀ ਭਰਤੀ ਏਜੰਸੀ ਦੇ ਗਠਨ ਦਾ ਫੈਸਲਾ ਕੀਤਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਅੱਜ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ‘ਚ ਇਸ ਨੂੰ ਮਨਜ਼ੂਰੀ ਦਿੱਤੀ ਗਈ ਹੈ ਕੇਂਦਰੀ ਕਿਰਤ ਤੇ ਪੈਨਸ਼ਨ ਮਾਮਲਿਆਂ ਦੇ ਮੰਤਰੀ ਡਾ. ਜਤਿੰਦਰ ਸਿੰਘ ਨੇ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ‘ਚ ਕਿਹਾ ਕਿ ਸਰਕਾਰ ਨੇ ਰੁਜ਼ਗਾਰ ਦੇ ਚਾਹਵਾਨ ਉਮੀਦਵਾਰਾਂ ਦੀ ਸਹੂਲਤ ਲਈ ਕ੍ਰਾਂਤੀਕਾਰੀ ਤੇ ਰੁਜ਼ਗਾਰ ਦੇ ਖੇਤਰ ‘ਚ ਇਤਿਹਾਸਕ ਸੁਧਾਰ ਕੀਤਾ ਹੈ। ਇਸ ਨਾਲ ਭਰਤੀ, ਚੋਣ ਪ੍ਰਕਿਰਿਆ ਤੇ ਪਲੇਸਮੈਂਟ ਦੀ ਪ੍ਰਕਿਰਿਆ ਬੇਹੱਦ ਸੌਖੀ ਹੋ ਜਾਵੇਗੀ ਉਨ੍ਹਾਂ ਕਿਹਾ ਕਿ ਇਸ ਨਾਲ ਹੇਠਲੇ ਵਰਗ ਦੇ ਉਮੀਦਵਾਰਾਂ ਨੂੰ ਵਿਸ਼ੇਸ਼ ਤੌਰ ‘ਤੇ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਹਾਲੇ ਐਸ. ਐਸ. ਸੀ., ਆਈਬੀਪੀਐਸ ਤੇ ਆਰ ਆਰਬੀ ਸਿਰਫ਼ ਤਿੰਨ ਏਜੰਸੀਆਂ ਨੂੰ ਇਸ ਦੇ ਦਾਇਰੇ ‘ਚ ਲਿਆਂਦਾ ਗਿਆ ਹੈ ਬਾਅਦ ‘ਚ ਇਸ ‘ਚ ਹੋਰ ਭਰਤੀ ਏਜੰਸੀਆਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ।

ਏਜੰਸੀ 12 ਭਾਸ਼ਾਵਾਂ ‘ਚ ਪ੍ਰੀਖਿਆਵਾਂ ਕਰਵਾਏਗੀ

ਇਸ ਏਜੰਸੀ ਦਾ ਮਕਸਦ ਉਮੀਦਵਾਰਾਂ ਨੂੰ ਵੱਖ-ਵੱਖ ਪ੍ਰਿਖਆਵਾਂ ਦੇ ਜਾਲ ਤੋਂ ਛੁਟਕਾਰਾ ਦਿਵਾਉਣਾ ਤੇ ਭਰਤੀ ਪ੍ਰਕਿਰਿਆ ਨੂੰ ਸੌਖਾ ਬਣਾਉਣਾ ਹੈ। ਕਿਰਤ ਸਕੱਤਰ ਸੀ. ਚੰਦਰਮੌਲੀ ਨੇ ਦੱਸਿਆ ਕਿ ਇਸ ਭਰਤੀ ਏਜੰਸੀ ਦਾ ਗਠਨ ਸੁਸਾਇਟੀ ਐਕਟ ਤਹਿਤ ਕੀਤਾ ਗਿਆ ਹੈ ਤੇ ਇਹ ਇੱਕ ਸਵਾਯਰਤ ਸੰਸਥਾਨ ਹੋਵੇਗਾ। ਇਹ ਏਜੰਸੀ 12 ਭਾਸ਼ਾਵਾਂ ‘ਚ ਪ੍ਰੀਖਿਆਵਾਂ ਕਰਵਾਏਗੀ ਤੇ ਇਸ ਦਾ ਸਕੋਰ ਤਿੰਨ ਸਾਲਾਂ ਤੱਕ ਮਾਨਯ ਰਹੇਗਾ ਇਸ ਦਰਮਿਆਨ ਉਮੀਦਵਾਰ ਆਪਣੇ ਸਕੋਰ ‘ਚ ਸੁਧਾਰ ਲਈ ਆਉਂਦੀ ਪੀ੍ਰਖਿਆਵਾਂ ‘ਚ ਵੀ ਬੈਠ ਸਕੇਗਾ। ਪ੍ਰੀਖਿਆ ਦੇ ਸਵਾਲ ਇੱਕ ਸੰਯੁਕਤ ਪ੍ਰਸ਼ਨ ਬੈਂਕ ਤੋਂ ਲਏ ਜਾਣਗੇ ਪ੍ਰੀਖਿਆ ਲਈ ਦੇਸ਼ ਭਰ ਦੇ ਹਰ ਇੱਕ ਜ਼ਿਲ੍ਹੇ ‘ਚ ਘੱਟ ਤੋਂ ਘੱਟ ਇੱਕ ਪ੍ਰੀਖਿਆ ਕੇਂਦਰ ਦਾ ਗਠਨ ਕੀਤਾ ਜਾਵੇਗਾ ਇਸ ਨਾਲ ਉਮੀਦਵਾਰਾਂ ਨੂੰ ਪ੍ਰੀਖਿਆ ‘ਚ ਬੈਠਣ ਲਈ ਲੰਮੀ ਦੂਰੀ ਤੈਅ ਨਹੀਂ ਕਰਨੀ ਪਵੇਗੀ।

ਕਿਸਾਨਾਂ ਲਈ ਖੁਸ਼ਖਬਰੀ: ਗੰਨੇ ਦਾ ਭਾਅ 285 ਰੁਪਏ ਪ੍ਰਤੀ ਕੁਇੰਟਲ ਤੈਅ

ਨਵੀਂ ਦਿੱਲੀ ਕੇਂਦਰ ਸਰਕਾਰ ਨੇ ਸਾਲ 2020-21 ਲਈ ਗੰਨੇ ਦਾ ਮੁੱਲ 285 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਹੈ ਮੰਤਰੀ ਮੰਡਲ ਨੇ ਅੱਜ 10 ਫੀਸਦੀ ਤੱਕ ਖੰਡ ਤਿਆਰ ਕਰਨ ਵਾਲੇ ਗੰਨੇ ਦਾ (ਰਿਕਵਰੀ ਰੇਟ) ਲਾਭਕਾਰੀ ਮੁੱਲ 285 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਗਿਆ ਹੈ।

ਜਿਸ ਗੰਨੇ ਨਾਲ 9.5 ਫੀਸਦੀ ਖੰਡ ਤਿਆਰ ਹੋਵੇਗੀ ਉਸਦਾ ਮੁੱਲ 270 ਰੁਪਏ ਪ੍ਰਤੀ ਕੁਇੰਟਲ ਹੋਵੇਗਾ ਸੂਚਨਾ ਤੇ ਪ੍ਰਸਾਰਨ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਪ੍ਰੈੱਸ ਕਾਨਫਰੰਸ ‘ਚ ਮੀਟਿੰਗ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਜਿਸ ਗੰਨੇ  ਦਾ ਰਿਕਵਰੀ ਦਰ 11 ਫੀਸਦੀ ਹੋਵੇਗਾ, ਉਸਦਾ ਮੁੱਲ ਸਾਢੇ 28 ਰੁਪਏ ਪ੍ਰਤੀ ਕੁਇੰਟਲ ਵੱਧ ਹੋਵੇਗਾ ਉਨ੍ਹਾਂ ਦੱਸਿਆ ਕਿ ਲਾਭਕਾਰੀ ਗੰਨਾ ਮੁੱਲ ਐਲਾਨੇ ਜਾਣ ਦਾ ਲਾਭ ਕਰੀਬ ਇੱਕ ਕਰੋੜ ਕਿਸਾਨਾਂ ਨੂੰ ਹੋਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.