ਸਾਡੇ ਨਾਲ ਸ਼ਾਮਲ

Follow us

12.4 C
Chandigarh
Sunday, February 15, 2026
More
    Home Breaking News ਰਣੀਕੇ ਪੁਲਿਸ ਨ...

    ਰਣੀਕੇ ਪੁਲਿਸ ਨੇ ਟਰੱਕ ਵਿੱਚੋਂ ਕਵਿੰਟਲ ਤੋਂ ਜ਼ਿਆਦਾ ਭੁੱਕੀ ਫੜੀ

    ਰਣੀਕੇ ਪੁਲਿਸ ਨੇ ਟਰੱਕ ਵਿੱਚੋਂ ਕਵਿੰਟਲ ਤੋਂ ਜ਼ਿਆਦਾ ਭੁੱਕੀ ਫੜੀ

    ਧੂਰੀ (ਸੁਰਿੰਦਰ ਸਿੰਘ) ਪੁਲਿਸ ਨੇ ਇੱਕ ਟਰੱਕ ਵਿੱਚੋਂ ਇੱਕ ਕਵਿੰਟਲ ਤੋਂ ਜ਼ਿਆਦਾ ਭੁੱਕੀ ਫੜਨ ਦਾ ਦਾਅਵਾ ਕੀਤਾ ਹੈ  ਚੌਂਕੀ ਇੰਚਾਰਜ਼ ਰਣੀਕੇ ਪ੍ਰਿਤਪਾਲ ਸਿੰਘ ਚਹਿਲ ਨੇ ਦੱਸਿਆ ਕਿ ਪੁਲਿਸ ਵੱਲੋਂ ਹਸਨਪੁਰ- ਰਣੀਕੇ ਲਿੰਕ ਰੋੜ ਤੇ ਨਾਕਾਬੰਦੀ ਕੀਤੀ ਹੋਈ ਸੀ। ਮੁਖਬਰ ਦੀ ਇਤਲਾਹ ਤੇ ਪੁਲਿਸ ਨੇ ਇੱਕ ਟਰੱਕ ਨੂੰ ਰੋਕਿਆ ਗਿਆ। ਤਲਾਸ਼ੀ ਲਏ ਜਾਣ ਦੌਰਾਨ ਟਰੱਕ ਵਿਚੋਂ 126 ਕਿੱਲੋ ਭੁੱਕੀ ਬਰਾਮਦ ਕੀਤੀ ਗਈ ਹੈ। ਇਹ ਮੱਧ ਪ੍ਰਦੇਸ਼ ਦੇ ਜਾਬਰਾਂ ਤੋਂ ਭੁੱਕੀ ਲਿਆ ਕੇ ਪੰਜਾਬ ਵਿੱਚ ਸੰਗਰੂਰ, ਬਰਨਾਲਾ, ਸੇਰਪੁਰ ਏਰੀਏ ਵਿੱਚ ਵੇਚਦੇ ਸਨ। ਪੁਲਿਸ ਵੱਲੋਂ ਦੋਵੇਂ ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਇਨ੍ਹਾਂ ਦੇ ਖਿਲਾਫ਼ ਐੱਨ.ਡੀ.ਪੀ.ਐੱਸ ਐਕਟ ਤਹਿਤ ਮੁਕੱਦਮਾ ਦਰਜ ਕਰਕੇ ਜਾਂਚ ਆਰੰਭ ਕਰ ਦਿੱਤੀ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here