ਜੀਨ ਕੈਸਟੇਕਸ ਬਣੇ ਫਰਾਂਸ ਦੇ ਨਵੇਂ ਪ੍ਰਧਾਨ ਮੰਤਰੀ

ਜੀਨ ਕੈਸਟੇਕਸ ਬਣੇ ਫਰਾਂਸ ਦੇ ਨਵੇਂ ਪ੍ਰਧਾਨ ਮੰਤਰੀ

ਪੈਰਿਸ। ਜੀਨ ਕੈਸਟੇਕਸ ਨੇ ਫਰਾਂਸ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਕੰਮਕਾਜ ਸੰਭਾਲ ਲਿਆ ਹੈ। ਸ੍ਰੀ ਕੈਸਟੇਕਸ ਉੱਚ ਸਿਵਿਲ ਸਵੈਂਟ ਤੇ ਦੱਖਣੀ ਫਰਾਂਸ ਦੇ ਸਮਾਲ ਕਮਮੂਨ ਦੇ ਮੇਅਰ ਰਹਿ ਚੁੱਕੇ ਹਨ।

ਸ੍ਰੀ ਏਡੁਆਰਡੋ ਫਿਲੀਪ ਦੀ ਜਗ੍ਹਾ ਪ੍ਰਧਾਨ ਮੰਤਰੀ ਬਣੇ ਹਨ। ਵਿਸ਼ਵ ਮਹਾਂਮਾਰੀ ਕੋਰੋਨਾ ਵਾਇਰਸ (ਕੋਵਿਡ-19) ਨਾਲ ਦੇਸ਼ ਦੀ ਸਥਿਤੀ ਵਿਗੜਨ ਕਾਰਨ ਹੋ ਰਹੀ ਆਲੋਚਨਾਵਾਂ ਦੇ ਕਾਰਨ ਸ੍ਰੀ ਫਿਲੀਪ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਕੈਸਟੇਕਸ ਸ਼ੁੱਕਰਵਾਰ ਨੂੰ ਸ੍ਰੀ ਫਿਲੀਪ ਦੇ ਵਿਦਾਈ ਸਮਾਰੋਹ ‘ਚ ਸ਼ਾਮਲ ਹੋਏ। ਇਸ ਦੌਰਾਨ ਉਨ੍ਹਾਂ ਕਿਹਾ, ਇਹ ਇੱਕ ਨਵੀਂ, ਭਾਰੀ ਤੇ ਮੁਸ਼ਕਲ ਜ਼ਿੰਮੇਵਾਰੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ