ਸਾਉਣੀ ਦੀਆਂ ਫ਼ਸਲਾਂ ਵਿਚੋਂ ਨਦੀਨਾਂ ਦੀ ਸਰਵਪੱਖੀ ਰੋਕਥਾਮ
ਸਾਉਣੀ ਦੀਆਂ ਮੁੱਖ ਫ਼ਸਲਾਂ ਜਿਵੇਂ ਕਿ ਝੋਨਾ, ਬਾਸਮਤੀ, ਮੱਕੀ ਅਤੇ ਨਰਮਾ-ਕਪਾਅ ਆਦਿ ਵਿਚ ਕਈ ਤਰ੍ਹਾਂ ਦੇ ਮੌਸਮੀ ਘਾਹ, ਚੌੜੇ ਪੱਤਿਆਂ ਵਾਲੇ ਨਦੀਨ ਅਤੇ ਮੋਥਿਆਂ ਆਦਿ ਨਦੀਨਾਂ ਦੀ ਭਰਮਾਰ ਪਾਈ ਜਾਂਦੀ ਹੈ ਜਿਸ ਨਾਲ ਫ਼ਸਲ ਦੇ ਵਾਧੇ ਅਤੇ ਝਾੜ ‘ਤੇ ਬੁਰਾ ਅਸਰ ਪੈਂਦਾ ਹੈ ਅਤੇ ਮਿਆਰੀ ਗੁਣ ਵੀ ਘਟ ਜਾਂਦੇ ਹਨ ਅਸਿੱਧੇ ਤੌਰ ‘ਤੇ ਨਦੀਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਅਤੇ ਕੀੜੇ ਮਕੌੜਿਆਂ ਦੇ ਵਾਧੇ ਵਿਚ ਵੀ ਸਹਾਈ ਹੁੰਦੇ ਹਨ ਬਰਸਾਤੀ ਮਹੀਨਿਆਂ ਵਿਚ ਆਉਣ ਕਰਕੇ ਇਨ੍ਹਾਂ ਫ਼ਸਲਾਂ ਵਿਚ ਨਦੀਨਾਂ ਦੀ ਸਮੱਸਿਆ ਬਹੁਤ ਵਧ ਜਾਂਦੀ ਹੈ ਨਦੀਨਾਂ ਦੇ ਫ਼ਸਲਾਂ ‘ਤੇ ਦੁਰਪ੍ਰਭਾਵ ਦੇ ਨਤੀਜੇ ਫ਼ਸਲ ਦੀ ਵਾਢੀ ‘ਤੇ ਹੀ ਨਜ਼ਰ ਆਉਂਦੇ ਹਨ,
ਇਸ ਲਈ ਕਈ ਵਾਰ ਇਨ੍ਹਾਂ ਦੀ ਸਮੇਂ ਸਿਰ ਅਤੇ ਸੁਚੱਜੀ ਰੋਕਥਾਮ ਵਿਚ ਅਵੇਸਲਾਪਣ ਦੇਖਿਆ ਜਾਂਦਾ ਹੈ ਫ਼ਸਲ ਦਾ ਮਿਆਰੀ ਝਾੜ ਲੈਣ ਲਈ ਇਨ੍ਹਾਂ ਨਦੀਨਾਂ ਦੀ ਸਮੇਂ ਸਿਰ ਰੋਕਥਾਮ ਕਰਨੀ ਬਹੁਤ ਜ਼ਰੂਰੀ ਹੈ ਨਦੀਨਾਂ ਦੀ ਸਰਵਪੱਖੀ ਰੋਕਥਾਮ ਵਿਚ ਨਦੀਨ ਪ੍ਰਬੰਧ ਦੀਆਂ ਵੱਖ-ਵੱਖ ਤਕਨੀਕਾਂ ਨੂੰ ਵਰਤਿਆ ਜਾਂਦਾ ਹੈ ਤਾਂ ਕਿ ਫ਼ਸਲ ਨੂੰ ਨਦੀਨਾਂ ਦੇ ਮੁਕਾਬਲੇ ਜ਼ਿਆਦਾ ਫਾਇਦਾ ਹੋਵੇ ਇਸ ਨਾਲ ਨਦੀਨਾਂ ਦੀ ਸੰਖਿਆ ਨੂੰ ਕਾਬੂ ਕੀਤਾ ਜਾ ਸਕਦਾ ਹੈ, ਨਦੀਨਨਾਸ਼ਕਾਂ ਦੀ ਵਰਤੋਂ ਘਟਾਈ ਜਾ ਸਕਦੀ ਹੈ ਅਤੇ ਜ਼ਮੀਨ ਵਿਚ ਜਮ੍ਹਾ ਨਦੀਨਾਂ ਦੇ ਬੀਜਾਂ ਨੂੰ ਘਟਾਇਆ ਜਾ ਸਕਦਾ ਹੈ ਸਾਉਣੀ ਰੁੱਤ ਦੀਆਂ ਮੁੱਖ ਫ਼ਸਲਾਂ ਵਿਚ ਨਦੀਨਾਂ ਦੀ ਸਰਵਪੱਖੀ ਰੋਕਥਾਮ ਦੇ ਢੰਗ ਹੇਠਾਂ ਦਿੱਤੇ ਗਏ ਹਨ
1. ਝੋਨਾ/ਬਾਸਮਤੀ:
ਪੰਜਾਬੀ ਦੀ ਸਾਉਣੀ ਦੀ ਮੁੱਖ ਫ਼ਸਲ ਝੋਨਾ ਹੈ ਜਿਹੜੀ ਕਿ ਲਗਭਗ 31 ਲੱਖ ਹੈਕਟੇਅਰ ਰਕਬੇ ਉੱਪਰ ਬੀਜੀ ਜਾਂਦੀ ਹੈ ਵੱਖ-ਵੱਖ ਤਰ੍ਹਾਂ ਦੇ ਘਾਹ, ਝੌੜੀ ਪੱਤੀ ਅਤੇ ਮੋਥੇ ਇਸ ਫ਼ਸਲ ਦੇ ਝਾੜ ਦਾ ਚੋਖਾ ਨੁਕਸਾਨ ਕਰਦੇ ਹਨ ਪੰਜਾਬ ਵਿਚ ਝੋਨੇ ਦੀ ਕਾਸ਼ ਲਈ ਦੋ ਕਾਸ਼ਤਕਾਰੀ ਤਕਨੀਕਾਂ ਅਪਣਾਈਆਂ ਜਾਂਦੀਆਂ ਹਨ-ਕੱਦੂ ਕੀਤੇ ਖੇਤ ਵਿਚ ਪਨੀਰੀ ਦੀ ਲੁਆਈ ਕਰਕੇ ਅਤੇ ਸਿੱਧੀ ਬਿਜਾਈ ਨਾਲ ਕਾਸ਼ਤਕਾਰੀ ਤਕਨੀਕਾਂ ਦਾ ਨਦੀਨਾਂ ਦੀ ਕਿਸਮ ਅਤੇ ਘਣਤਾ ਉੱਤੇ ਅਸਰ ਪੈਂਦਾ ਹੈ ਕੱਦੂ ਕੀਤੇ ਖੇਤ ਵਿਚ ਸਵਾਂਕੀ, ਸਵਾਂਕ, ਕਣਕੀ, ਲੈਪਟੋਕਲੋਆ ਘਾਹ, ਅਮਾਨੀਆਂ, ਜਲਭੰਗੜਾ, ਸੜੀ, ਛੱਤਰੀ ਵਾਲੇ ਮੋਥੇ ਆਦਿ ਨਦੀਨਾਂ ਦੀ ਭਰਮਾਰ ਮਿਲਦੀ ਹੈ ਜਦਕਿ ਸਿੱਧੀ ਬਿਜਾਈ ਵਾਲੇ ਖੇਤਾਂ ਵਿਚ ਇਨ੍ਹਾਂ ਨਦੀਨਾਂ ਤੋਂ ਇਲਾਵਾ ਮਧਾਣਾ, ਮੱਕੜਾ, ਤੱਕੜੀ ਘਾਹ, ਅਰੈਕਨੀ ਘਾਹ, ਤਾਂਦਲਾ, ਇਟਸਿੱਟ ਆਦਿ ਨਦੀਨ ਵੀ ਪਾਏ ਜਾਂਦੇ ਹਨ
ਇਨ੍ਹਾਂ ਨਦੀਨਾਂ ਦੀ ਰੋਕਥਾਮ ਗੋਡੀਆਂ ਕਰਕੇ ਕੀਤੀ ਜਾ ਸਕਦੀ ਹੈ ਪਰ ਇਹ ਇੱਕ ਮਹਿੰਗਾ ਅਤੇ ਮੁਸ਼ਕਿਲ ਤਰੀਕਾ ਹੈ ਕਈ ਵਾਰ ਤਾਂ ਪਨੀਰੀ ਰਾਹੀਂ ਸਵਾਂਕ ਦੇ ਬੂਟੇ ਨਰਸਰੀ ਲਾਉਣ ਸਮੇਂ ਹੀ ਫ਼ਸਲ ਦੇ ਨਾਲ ਖੇਤ ਵਿਚ ਆ ਜਾਂਦੇ ਹਨ ਇਸ ਲਈ ਪਨੀਰੀ ਵਿਚ ਨਦੀਨਾਂ ਦੀ ਰੋਕਥਾਮ ਕਰਨੀ ਬਹੁਤ ਜ਼ਰੂਰੀ ਹੈ ਲੇਜ਼ਰ ਕਰਾਹੇ ਤੋਂ ਬਾਅਦ ਖੇਤ ਨੂੰ ਰੌਣੀ ਕਰ ਦਿਓ ਨਦੀਨ ਉੱਗ ਪੈਣ ਉਪਰੰਤ ਖੇਤ ਨੂੰ ਦੋ ਵਾਰ ਵਾਹ ਕੇ ਤਿਆਰ ਕਰ ਲਵੋ ਤਾਂ ਜੋ ਖੇਤ ਵਿਚ ਨਦੀਨ ਅਤੇ ਝੋਨੇ ਦੇ ਆਪ-ਮੁਹਾਰੇ ਉੰਗੇ ਬੂਟਿਆਂ (ਵਲੰਟੀਅਰ ਝੋਨਾ) ਦੀ ਸ਼ਿਕਾਇਤ ਘੱਟ ਹੋਵੇ
ਕੱਦੂ ਕੀਤੇ ਝੋਨੇ/ਬਾਸਮਤੀ ਦੀ ਫ਼ਸਲ ਵਿਚ ਨਦੀਨਾਂ ਦੀ ਰੋਕਥਾਮ: ਫ਼ਸਲ ਦੀ ਲੁਆਈ ਸਮੇਂ, 10-12 ਦਿਨਾਂ ਦੀ ਖੜ੍ਹੀ ਫ਼ਸਲ ਵਿਚ ਜਾਂ 20-25 ਦਿਨਾਂ ਦੀ ਖੜ੍ਹੀ ਫ਼ਸਲ ਵਿਚ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ:-
À) ਲੁਆਈ ਸਮੇਂ: ਨਦੀਨਾਂ ਦੀ ਰੋਕਥਾਮ ਲਈ ਪਨੀਰੀ ਪੁੱਟ ਕੇ ਲਾਉਣ ਤੋਂ 2-3 ਦਿਨਾਂ ਦੇ ਅੰਦਰ ਨਦੀਨਨਾਸ਼ਕ ਨੂੰ 60 ਕਿਲੋ ਰੇਤ ਪ੍ਰਤੀ ਏਕੜ ਵਿਚ ਮਿਲਾ ਕੇ 4-5 ਸੈਂਟੀਮੀਟਰ ਖੜ੍ਹੇ ਪਾਣੀ ਵਿਚ ਇੱਕਸਾਰ ਛੱਟਾ ਦੇਣਾ ਚਾਹੀਦਾ ਹੈ ਇਨ੍ਹਾਂ ਨਦੀਨਨਾਸ਼ਕਾਂ ਤੋਂ ਪੂਰਾ ਫਾਇਦਾ ਲੈਣ ਲਈ ਖੇਤ ਵਿਚ ਦੋ ਹਫ਼ਤੇ ਲਗਾਤਾਰ ਪਾਣੀ ਖੜ੍ਹਾ ਹੋਣਾ ਬਹੁਤ ਜ਼ਰੂਰੀ ਹੈ ਘਾਹ ਵਾਲੇ ਨਦੀਨ ਜਿਵੇਂ ਕਿ ਸਵਾਂਕ/ਸਵਾਂਕੀ ਦੀ ਰੋਕਥਾਮ ਲਈ 1200 ਮਿ.ਲੀ. ਪ੍ਰਤੀ ਏਕੜ ਬੂਟਾਕਲੋਰ 50 ਈ ਸੀ (ਮਚੈਟੀ/ਡੈਲਕਲੋਰ/ਰਸਾਇਣਕਲੋਰ/ਪੰਚ/ਹਿਲਟਾਕਲੋਰ/ਥੰਡਰ/ਤੀਰ/ਕੈਪਕਲੋਰ/ਟਰੈਪ/ਮਿਲਕਲੋਰ/ਨਰਮਦਾਕਲੋਰ/ਫਾਈਕਲੋਰ/ਐਰੋਕਲੋਰ/ਬੂਟਾਕਲੋਰ-ਸਨਬੀਮ/ਮਾਰਕਕਲੋਰ/ਪਾਕਲੋਰ/ਬੈਨਵੀਡ/ਬੂਟਾਵੀਡ/ਜੈਬੂਟਾਕਲੋਰ) ਜਾਂ ਬੂਟਾਕਲੋਰ 50 ਈ ਸੀ ਡਬਲਯੂ (ਫਾਸਟ ਮਿਕਸ)
ਜਾਂ 500 ਮਿ.ਲੀ ਪ੍ਰਤੀ ਏਕੜ ਪ੍ਰੈਟੀਕਲੋਰ 50 ਈ ਸੀ (ਰਿਫ਼ਿਟ/ ਇਰੇਜ਼/ਮਾਰਕਪ੍ਰੈਟੀਲਾ/ ਰਿਵੈਂਜ/ਮਿਫ਼ਪ੍ਰੈਟੀਲਾ/ਸਾਕੂਸਾਈ) ਜਾਂ 750 ਮਿ. ਲੀ. ਪ੍ਰਤੀ ਏਕੜ ਲੀਟਰ ਪ੍ਰੈਟੀਲਾਕਲੋਰ 37 ਈ ਡਬਲਯੂ (ਰਿਫਿਟ ਪਲੱਸ) ਜਾਂ 45 ਗ੍ਰਾਮ ਪ੍ਰਤੀ ਏਕੜ ਓਕਸਾਡਾਇਰਗਿਲ 80 ਡਬਲਯੂ ਪੀ (ਟੌਪਸਟਾਰ) ਦੀ ਵਰਤੋਂ ਕਰੋ ਕਣਕੀ ਦੀ ਰੋਕਥਾਮ ਲਈ 850 ਮਿ.ਲੀ. ਪ੍ਰਤੀ ਏਕੜ ਅਨਿਲੋਫੋਸ 18 ਈ ਸੀ (ਐਰੋਜ਼ਿਨ) ਜਾਂ 500 ਮਿ. ਲੀ. ਪ੍ਰਤੀ ਏਕੜ ਅਨਿਲੋਫੋਸ 30 ਈ ਸੀ (ਐਰੋਜ਼ਿਨ/ਅਨੀਲੋਗਾਰਡ/ਲਿਬਰਾ/ਕੰਟਰੋਲ-ਐਚ-30/ਪੈਸਟੋਅਨਿਲੋਫੋਸ/ਮਾਰਕਨਿਕ/ਜੈਫ਼ਾਸ/ਹਾਰਐਗਰੋ-ਅਨਿਲਫਾਸ/ਪੈਡੀਗਾਰਡ) ਦੀ ਵਰਤੋਂ ਕਰੋ
ਜੇਕਰ ਖੇਤ ਵਿਚ ਝੋਨੇ ਦੇ ਮੋਥਿਆਂ ਦੀ ਸਮੱਸਿਆ ਹੋਵੇ ਤਾਂ 60 ਗ੍ਰਾਮ ਪ੍ਰਤੀ ਏਕੜਾ ਪਾਈਰੈਜ਼ੋਸਲਫੂਰਾਨ 10 ਡਬਲਯੂ ਪੀ (ਸਾਥੀ) ਦੀ ਵਰਤੋਂ ਕਰਨੀ ਚਾਹੀਦੀ ਹੈ ਮੌਸਮੀ ਘਾਹ ਦੀ ਰੋਕਥਾਮ ਲਈ 1000 ਮਿ.ਲੀ. ਪ੍ਰਤੀ ਏਕੜ ਪੈਂਡੀਮੈਥਾਲਿਨ 30 ਈ ਸੀ (ਸਟੌਂਪ) ਹਲਕੀਆਂ ਜ਼ਮੀਨਾਂ ਵਿਚ ਅਤੇ 1200 ਮਿ.ਲੀ. ਪ੍ਰਤੀ ਏਕੜ ਭਾਰੀਆਂ ਜ਼ਮੀਨਾ ਲਈ ਵਰਤੋਂ ਕਰ ਸਕਦੇ ਹਾਂ ਨਦੀਨਾਸ਼ਕਾਂ ਦੀ ਵਰਤੋਂ ਕਰਨ ਸਮੇਂ ਦਸਤਾਨੇ ਜ਼ਰੂਰ ਪਾਉਣੇ ਚਾਹੀਦੇ ਹਨ
ਅ) ਲੁਆਈ ਤੋਂ 10-12 ਦਿਨਾਂ ਦੀ ਖੜ੍ਹੀ ਫ਼ਸਲ ਵਿਚ: ਕਈ ਵਾਰ ਗਰਮੀ ਦਾ ਮੌਸਮ ਹੋਣ ਕਾਰਨ ਅਤੇ ਬਿਜਲੀ ਦੀ ਘਾਟ ਕਾਰਨ ਜੂਨ ਦੇ ਮਹੀਨੇ ਵਿਚ ਝੋਨੇ ਦੀ ਲੁਆਈ ਲਈ ਖੇਤ ਨੂੰ ਕੱਦੂ ਕਰਨ ਲਈ ਪਾਣੀ ਪੂਰਾਨਹੀਂ ਮਿਲਦਾ ਅਤੇ ਝੋਨੇ ਦੀ ਲੁਆਈ ਤੋਂ ਬਾਅਦ ਖੇਤ ਵਿਚ ਪਾਣੀ ਖੜ੍ਹਾ ਕਰਨ ਦੀ ਸਮੱਸਿਆ ਆ ਜਾਂਦੀ ਹੈ ਜਿਸ ਕਰਕੇ ਉਪਰੋਕਤ ਨਦੀਨਨਾਸ਼ਕਾਂ ਦਾ ਪੂਰਾ ਫਾਇਦਾ ਨਹੀਂ ਹੁੰਦਾ ਅਤੇ ਨਤੀਜੇ ਵਜੋਂ ਲੁਆਈ ਤੋਂ 10-12 ਦਿਨਾਂ ‘ਤੇ ਨਦੀਨ ਉੱਗਣੇ ਸ਼ੁਰੂ ਹੋ ਜਾਂਦੇ ਹਨ
ਇਨ੍ਹਾਂ ਉੱਗ ਰਹੇ ਮੌਸਮੀ ਘਾਹ, ਝੋਨੇ ਦੇ ਮੋਥੇ ਅਤੇ ਚੌੜੀ ਪੱਤੀ ਵਾਲੇ ਨਦੀਨਾਂ ਦੀ ਰੋਕਥਾਮ ਲਈ ਸਿੱਲ੍ਹੇ ਖੇਤ ਵਿਚ 40 ਮਿ.ਲੀ. ਪ੍ਰਤੀ ਏਕੜ ਪੀਨੌਕਸੁਲਮ 240 ਐਸ ਸੀ (ਗਰੈਨਿਟ) ਨੂੰ 150 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ ਨਦੀਨ ਨਾਸ਼ਕ ਵਰਤਣ ਤੋਂ ਪਹਿਲਾਂ ਖੜ੍ਹੇ ਪਾਣੀ ਨੂੰ ਖੇਤ ਵਿਚੋਂ ਕੱਢ ਦੇਣਾ ਚਾਹੀਦਾ ਹੈ ਅਤੇ ਛਿੜਕਾਅ ਤੋਂ ਅਗਲੇ ਦਿਨ ਹੀ ਪਾਣੀ ਲਾਉਣਾ ਚਾਹੀਦਾ ਹੈ
Â) ਲੁਆਈ ਤੋਂ 20-25 ਦਿਨਾਂ ਦੀ ਖੜ੍ਹੀ ਫ਼ਸਲ ਵਿਚ ਨਦੀਨਾਂ ਦੀ ਰੋਕਥਾਮ: ਸਵਾਂਕ ਅਤੇ ਝੋਨੇ ਦੇ ਮੋਥਿਆਂ ਦੀ ਰੋਕਥਾਮ ਲਈ 100 ਮਿ.ਲੀ./ਏਕੜ ਬਿਸਪਾਇਰੀਬੈਕ 10 ਐਸ ਸੀ (ਨੌਮਿਨੀ ਗੋਲਡ/ਤਾਰਕ/ਵਾਸ਼ ਆਊਟ/ਮਾਚੋ) ਨੂੰ 150 ਲੀਟਰ ਪਾਣੀ ਵਿਚ ਘੋਲ ਕੇ ਝੋਨੇ ਦੀ ਲੁਆਈ ਕਰਨ ਦੇ 20-25 ਦਿਨਾਂ ‘ਤੇ ਛਿੜਕਾਅ ਕਰਨਾ ਚਾਹੀਦਾ ਹੈ
ਜੇਕਰ ਖੇਤ ਵਿਚ ਖਾਸ ਤੌਰ ‘ਤੇ ਲੈਪਟੋਕਲੌਆ (ਚੀਨੀ) ਘਾਹ, ਕਣਕੀ ਘਾਹ ਅਤੇ ਚਿੜੀਆਂ ਦਾ ਦਾਣਾ ਆਦਿ ਦੀ ਸਮੱਸਿਆ ਹੋਵੇ, ਦੀ ਰੋਕਥਾਮ ਲਈ 400 ਮਿ.ਲੀ. ਪ੍ਰਤੀ ਏਕੜ ਫਿਨੋਕਸਾਪ੍ਰੌਪ 6.7 ਈ ਸੀ (ਰਾਈਸਸਟਾਰ) ਨੂੰ 150 ਲੀਟਰ ਪਾਣੀ ਵਿਚ ਘੋਲ ਕੇ ਝੋਨੇ ਦੀ ਲੁਆਈ ਤੋਂ 20-25 ਦਿਨਾਂ ‘ਤੇ ਛਿੜਕਾਅ ਕਰਕੋ ਝੋਨੇ ਦੇ ਮੋਥੇ ਅਤੇ ਚੌੜੀ ਪੱਤੀ ਵਾਲੇ ਨਦੀਨਾਂ ਦੀ ਰੋਕਥਾਮ ਲਈ 30 ਗ੍ਰਾਮ ਪ੍ਰਤੀ ਏਕੜ ਮੈਟਸਲਫੂਰਾਨ 20 ਡਬਲਯੂ ਪੀ (ਐਲਗਰਿਪ)
ਜਾਂ 50 ਗ੍ਰਾਮ ਪ੍ਰਤੀ ਏਕੜ ਇਥੋਕਸੀਸਲਫੂਰਾਨ 15 ਡਬਲਯੂ ਡੀ ਸੀ (ਸਨਰਾਈਸ) ਜਾਂ 40 ਗ੍ਰਾਮ ਪ੍ਰਤੀ ਏਕੜ ਬੈਨਸਲਫੂਰਾਨ (ਲੌਡੈਂਕਸ) ਜਾਂ 8 ਗ੍ਰਾਮ ਪ੍ਰਤੀ ਏਕੜ ਮੈਟਸਲਫੂਰਾਨ + ਕਲੋਰਮਿਯੂਰਾਨ 20 ਡਬਲਯੂ ਪੀ (ਐਲਮਿਕਸ) ਨੂੰ 150 ਲੀਟਰ ਪਾਣੀ ਵਿਚ ਘੋਲ ਕੇ 20-25 ਦਿਨਾਂ ਦੀ ਫ਼ਸਲ ‘ਤੇ ਛਿੜਕਾਅ ਕਰਨਾ ਚਾਹੀਦਾ ਹੈ ਨਦੀਨਨਾਸ਼ਕ ਦੇ ਛਿੜਕਾਅ ਤੋਂ ਅਗਲੇ ਦਿਨ ਹੀ ਪਾਣੀ ਲਾਉਣਾ ਚਾਹੀਦਾ ਹੈ
ਸਿੱਧੀ ਬਿਜਾਈ ਵਾਲੇ ਝੋਨੇ ਵਿਚ ਨਦੀਨਾਂ ਦੀ ਰੋਕਥਾਮ: ਝੋਨੇ ਦੀ ਬਿਜਾਈ ਤੋਂ ਦੋ ਦਿਨਾਂ ਅੰਦਰ 1.0 ਲੀਟਰ ਪ੍ਰਤੀ ਏਕੜ ਪੈਂਡੀਮੈਥੇਲਿਨ 30 ਈ ਸੀ (ਸਟੌਂਪ/ਦੋਸਤ) ਨੂੰ 200 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰਨਾ ਚਾਹੀਦਾ ਹੈ ਲੱਕੀ ਸੀਡ ਡਰਿੱਲ ਦੀ ਵਰਤੋਂ ਕਰਕੇ ਬਿਜਾਈ ਦੇ ਨਾਲ ਹੀ ਸਟੌਂਪ ਦਾ ਛਿੜਕਾਅ ਕੀਤਾ ਜਾ ਸਕਦਾ ਹੈ ਇਸ ਤੋਂ ਬਾਅਦ 20-25 ਦਿਨਾਂ ਦੀ ਖੜ੍ਹੀ ਫ਼ਸਲ ਵਿਚ ਨਦੀਨਾਂ ਦੀ ਰੋਕਥਾਮ ਲਈ ਨਦੀਨਾਂ ਦੀ ਕਿਸਮ ਦੇ ਆਧਾਰ ‘ਤੇ ਹੀ ਨਦੀਨਨਾਸ਼ਕ ਦੀ ਚੋਣ ਕਰਨੀ ਚਾਹੀਦੀ ਹੈ
ਜੇਕਰ ਖੇਤ ਵਿਚ ਸਵਾਂਕ ਅਤੇ ਝੋਨੇ ਦੇ ਮੋਥੇ ਹੋਣ ਤਾਂ 100 ਮਿ.ਲੀ. ਪ੍ਰਤੀ ਏਕੜ ਬਿਸਪਾਇਰੀਬੈਕ 10 ਐਸ ਸੀ (ਨੌਮਿਨੀ ਗੋਲਡ/ਵਾਸਆਊਟ/ਤਾਰਕ/ਮਾਚੋ) ਨੂੰ 150 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ ਜੇ ਖੇਤ ਵਿਚ ਚੌੜੇ ਪੱਤੇ ਵਾਲੇ ਨਦੀਨ ਅਤੇ ਮੋਥਿਆਂ ਦੀ ਭਰਮਾਰ ਹੋਵੇ ਤਾਂ 8 ਗਾ੍ਰਮ ਪ੍ਰਤੀ ਏਕੜ ਮੈਟਸਲਫੂਰਾਨ+ ਕਲੋਰਮਿਯੂਰਾਨ 20 ਡਬਲਯੂ ਪੀ (ਐਲਮਿਕਸ) ਨੂੰ 150 ਲੀਟਰ ਪਾਣੀ ਵਿਚ ਘੋਲ ਛਿੜਕਾਅ ਕਰਨਾ ਚਾਹੀਦਾ ਹੈ ਜੇਕਰ ਖੇਤ ਵਿਚ ਮਥਾਣਾ, ਤੱਕੜੀ ਘਾਹ, ਚਿੜੀ ਘਾਹ, ਲੈਪਟੋਕਲੋਆ ਘਾਹ ਆਦਿ ਦੀ ਸਮੱਸਿਆ ਹੋਵੇ ਤਾਂ 400 ਮਿ. ਲੀ. ਪ੍ਰਤੀ ਏਕੜ ਫਿਨੋਕਸਾਪ੍ਰੋਪ 6.7 ਈ ਸੀ (ਰਾਈਸਸਟਾਰ) ਨੂੰ 150 ਲੀਟਰ ਪਾਣੀ ਵਿਚ ਘੋਲ ਕੇ 20 ਦਿਨਾਂ ਦੀ ਖੜ੍ਹੀ ਫ਼ਸਲ ਵਿਚ ਛਿੜਕਾਅ ਕਰਨਾ ਚਾਹੀਦਾ ਹੈ ਇਸ ਤੋਂ ਬਾਅਦ ਵਿਚ ਬਚੇ ਨਦੀਨਾਂ ਨੂੰ ਹੱਥ ਨਾਲ ਪੁੱਟ ਦੇਣਾ ਚਾਹੀਦਾ ਹੈ
2. ਮੱਕੀ: ਇਸ ਫ਼ਸਲ ਨੂੰ ਚੌੜੀਆਂ ਕਤਾਰਾਂ ਵਿਚ ਬੀਜਿਆ ਜਾਂਦਾ ਹੈ ਅਤੇ ਇਸ ਦਾ ਮੁੱਢਲਾ ਵਾਧਾ ਬਹੁਤ ਹੀ ਹੌਲੀ ਹੁੰਦਾ ਹੈ ਜਿਸ ਕਰਕੇ ਨਦੀਨਾਂ ਨੂੰ ਉੱਗਣ ਅਤੇ ਵਧਣ-ਫੁੱਲਣ ਲਈ ਅਨੁਕੂਲ ਵਾਤਾਵਰਨ ਮਿਲਦਾ ਹੈ ਮੱਕੀ ਵਿਚ ਨਦੀਨਾਂ ਕਰਕੇ ਝਾੜ ਵਿਚ 40-60 ਫੀਸਦੀ ਤੱਕ ਕਮੀ ਆ ਸਕਦੀ ਹੈ ਜਿਹੜਾ ਕਿ ਇਸ ਫ਼ਸਲ ਵਿਚ ਨਦੀਨਾਂ ਦੀ ਰੋਕਥਾਮ ਕਰਨ ਦੀ ਲੋੜ ਵੱਲ ਇਸ਼ਾਰਾ ਕਰਦਾ ਹੈ ਫ਼ਸਲ ਵਿਚ ਕਈ ਤਰ੍ਹਾਂ ਦੇ ਨਦੀਨ ਜਿਵੇਂ ਕਿ ਮੌਸਮੀ ਘਾਹ ਜਿਵੇਂ ਕਿ ਗੁੜਤ, ਮਧਾਣਾ, ਮੱਕੜਾ, ਤੱਕੜੀ ਘਾਹ, ਸਵਾਂਕ, ਕਾਂ ਮੱਕੀ, ਬਾਂਸ ਪੱਤਾ, ਅਰੈਕਨੀ ਘਾਹ ਆਦਿ ਮੌਸਮੀ ਚੌੜੀ ਪੱਤੀ ਵਾਲੇ ਨਦੀਨ ਜਿਵੇਂ ਕਿ ਇਟਸਿਟ, ਚੁਲਾਈ, ਤਾਂਦਲਾ ਅਤੇ ਬਹੁਸਾਲੀ ਨਦੀਨ ਜਿਵੇਂ ਕਿ ਗੰਢੀ ਵਾਲਾ ਮੋਥਾ ਆਦਿ ਹੁੰਦੇ ਹਨ
ਨਦੀਨਾ ਦੀ ਕਾਸ਼ਤਕਾਰੀ ਤਰੀਕੇ ਨਾਲ ਰੋਕਥਾਮ ਲਈ ਫ਼ਸਲਾਂ ਦੀਆਂ ਕਤਾਰਾਂ ਵਿਚ ਇੱਕ ਜਾਂ ਦੋ ਕਤਾਰਾਂ ਰਵਾਂਹ ਦੀਆਂ ਬੀਜੋ ਅਤੇ ਇਸ ਨੂੰ ਬੀਜਣ ਤੋਂ 45 ਦਿਨਾਂ ‘ਤੇ ਚਾਰੇ ਵਾਸਤੇ ਕੱਟ ਲਓ ਨਦੀਨਨਾਸ਼ਕਾਂ ਦੀ ਮੱਦਦ ਨਾਲ ਨਦੀਨਾਂ ਦੀ ਰੋਕਥਾਮ ਸੁਖਾਲੀ ਹੋ ਜਾਂਦੀ ਹੈ ਬਿਜਾਈ ਤੋਂ 2 ਦਿਨਾਂ ਦੇ ਅੰਦਰ ਪ੍ਰਤੀ ਏਕੜ 500 ਗ੍ਰਾਮ (ਹਲਕੀਆਂ ਜ਼ਮੀਨਾਂ ਲਈ) ਤੋਂ 800 ਗ੍ਰਾਮ (ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਲਈ) ਐਟਰਾਜੀਨ 50 ਡਬਲਯੂ ਪੀ (ਐਟਰਾਟਾਫ਼/ਮਾਸਟਾਫ਼/ਐਟਰਾਗੋਲਡ/ਅਟਾਰੀ/ਟਰੈਕਸ) ਨੂੰ 200 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ ਜਾਂ ਬਿਜਾਈ ਤੋਂ 10 ਦਿਨਾਂ ‘ਤੇ ਮੱਕੀ ਦੀਆਂ ਕਤਾਰਾਂ ਉੱਪਰ 250 ਗ੍ਰਾਮ ਪ੍ਰਤੀ ਏਕੜ ਐਟਰਾਜੀਨ 50 ਡਬਲਯੂ ਪੀ (ਐਟਰਾਟਾਫ਼/ਮਾਸਟਾਫ਼/ਐਟਰਾਗੋਲਡ/ਅਟਾਰੀ/ਟਰੈਕਸ) ਦਾ ਛਿੜਕਾਅ ਕਰੋ ਅਤੇ ਕਤਾਰਾਂ ਵਿਚਕਾਰ ਗੋਡੀ ਕਰੋ
ਇਸ ਦੇ ਬਦਲ ਵਿਚ ਬਿਜਾਈ ਤੋਂ 20 ਦਿਨਾਂ ‘ਤੇ ਨਦੀਨਾਂ ਦੀ ਰੋਕਥਾਮ ਲਈ 105 ਮਿ. ਲੀ. ਪ੍ਰਤੀ ਏਕੜ ਟੈਂਬੋਟਰਾਇਨ 420 ਐਸ ਸੀ (ਲੌਡਿਸ) ਨੂੰ 150 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕੀਤਾ ਜਾ ਸਕਦਾ ਹੈ ਫ਼ਸਲ ਵਿਚ ਗੰਢੀ ਵਾਲੇ ਮੋਥੇ/ਡੀਲ਼ੇ ਦੀ ਰੋਕਥਾਮ ਲਈ 400 ਮਿ. ਲੀ. ਪ੍ਰਤੀ ਏਕੜ 2,4-ਡੀ ਅਮਾਹੀਨ ਸਾਲਟ 58 ਈ ਸੀ ਦਾ ਛਿੜਕਾਅ ਬਿਜਾਈ ਤੋਂ 20-25 ਦਿਨਾਂ ‘ਤੇ 150 ਲੀਟਰ ਪਾਣੀ ਵਿਚ ਘੋਲ ਕੇ ਕਰੋ
3. ਨਰਮਾ/ਕਪਾਹ: ਨਦੀਨਾਂ ਨਾਲ ਨਰਮੇ-ਕਪਾਹ ਦੀ ਫ਼ਸਲ ਦੇ ਝਾੜ ਵਿਚ 40-50 ਫੀਸਦੀ ਕਮੀ ਆ ਜਾਂਦੀ ਹੈ ਕਈ ਨਦੀਨ ਕੀੜੇ-ਮਕੌੜਿਆਂ ਦੇ ਬਦਲਵੇਂ ਮੇਜ਼ਬਾਨ ਦੇ ਤੌਰ ‘ਤੇ ਰੋਲ ਅਦਾ ਕਰਦੇ ਹਨ ਜਿਵੇਂਕਿ ਇਟਸਿਟ ਤੰਬਾਕੂ ਸੁੰਡੀ ਦੇ ਬਦਲਵੇਂ ਮੇਜ਼ਬਾਨ ਪੌਦੇ ਦਾ ਕੰਮ ਕਰਦੀ ਹੈ ਕਪਾਹ ਦੀ ਰੁੱਤ ਆਉਣ ਤੋਂ ਪਹਿਲਾਂ ਖੇਤਾਂ ਦੀਆਂ ਵੱਟਾਂ, ਪਾਣੀ ਦੇ ਖਾਲਿਆਂ ਅਤੇ ਬੇਕਾਰ ਪਈ ਭੂਮੀ ‘ਚੋਂ ਕੰਘੀ ਬੂਟੀ, ਪੀਲੀ ਬੂਟੀ ਨੂੰ ਨਾਸ਼ ਕਰ ਦਿਓ ਕਿਉਂਕਿ ਇਨ੍ਹਾਂ ਬੂਟਿਆਂ ਉੱਪਰ ਟੀਂਡੇ ਦੀ ਚਿਤਕਬਰੀ ਸੁੰਡੀ ਪਲ਼ਦੀ ਹੈ ਮਿਲੀਬੱਗ ਅਤੇ ਚਿੱਟੀ ਮੱਖੀ ਕੀੜੇ ਦੇ ਫੈਲਾਅ ਨੂੰ ਰੋਕਣ ਲਈ ਖਾਲੀ ਥਾਵਾਂ, ਸੜਕਾਂ ਦੇ ਕਿਨਾਰਿਆਂ ਅਤੇ ਖਾਲਿਆਂ ਦੀਆਂ ਵੱਟਾਂ ‘ਤੇ ਉੱਗੇ ਨਦੀਨ ਜਿਵੇਂ ਕੰਘੀ ਬੂਟੀ, ਪੀਲੀ ਬੂਟੀ, ਕਾਂਗਰਸ ਘਾਹ, ਪੁੱਠਕੰਡਾ, ਗੁੱਤ ਪੁੱਟਣਾ, ਭੱਖੜਾ, ਧਤੂਰਾ, ਭੰਗ, ਇਟਸਿਟ ਅਤੇ ਤਾਂਦਲੇ ਨੂੰ ਨਾਸ਼ ਕਰਨਾ ਬਹੁਤ ਜ਼ਰੂਰੀ ਹੈ
ਨਦੀਨਾਂ ਦੀ ਰੋਕਥਾਮ ਲਈ ਦੋ ਤੋਂ ਤਿੰਨ ਗੋਡੀਆਂ ਕਾਫ਼ੀ ਹਨ ਨਦੀਨਾਂ ਦੇ ਨਾਸ਼ ਲਈ ਪਹਿਲੀ ਗੋਡੀ ਪਹੀਏ ਵਾਲੀ ਤ੍ਰਿਫ਼ਾਲੀ ਨਾਲ ਪਹਿਲੇ ਪਾਣੀ ਤੋਂ ਪਹਿਲਾਂ ਕਰੋ ਛੋਟੀ ਫ਼ਸਲ ਵਿਚ ਟੀਂਡੇ ਪੈਣ ਤੋਂ ਪਹਿਲਾਂ ਟਰੈਕਟਰ ਨਾਲ ਚੱਲਣ ਵਾਲੇ ਟਿੱਲਰ ਦੀ ਵਰਤੋਂ ਕੀਤੀ ਜਾ ਸਕਦੀ ਹੈ ਇਸ ਤੋਂ ਇਲਾਵਾ ਨਦੀਨਨਾਸ਼ਕਾਂ ਨਾਲ ਨਦੀਨਾਂ ਦੀ ਰੋਕਥਾਮ ਸਸਤੀ ਅਤੇ ਸੌਖੀ ਹੁੰਦੀ ਹੈ ਬਿਜਾਈ ਦੇ 24 ਘੰਟੇ ਅੰਦਰ 1.0 ਲੀਟਰ ਪ੍ਰਤੀ ਏਕੜ ਪੈਂਡੀਮੈਥਾਲਿਨ 30 ਈ ਸੀ (ਸਟੌਂਪ) ਨੂੰ 200 ਲੀਟਰ ਪਾਣੀ ਦੀ ਵਰਤੋਂ ਕਰਕੇ ਛਿੜਕਾਅ ਕਰੋ
ਛਿੜਕਾਅ ਤੋਂ 5-6 ਹਫ਼ਤੇ ਬਾਅਦ ਨਦੀਨ ਜੰਮਣੇ ਸ਼ੁਰੂ ਹੁੰਦੇ ਹਨ ਜਿਨ੍ਹਾਂ ਨੂੰ ਪਹੀਏ ਵਾਲੀ ਤ੍ਰਿਫ਼ਾਲੀ ਨਾਲ ਗੋਡੀ ਕਰਕੇ ਖ਼ਤਮ ਕੀਤਾ ਜਾ ਸਕਦਾ ਹੈ ਜਿਨ੍ਹਾਂ ਖੇਤਾਂ ਵਿਚ ਨਦੀਨ ਪਹਿਲਾ ਪਾਣੀ ਲਾਉਣ ਪਿੱਛੋਂ ਜਾਂ ਮੀਂਹ ਪੈਣ ‘ਤੇ ਉੱਗਦੇ ਹਨ, ਉੱਥੇ 1.0 ਲੀਟਰ ਪ੍ਰਤੀ ਏਕੜ ਸਟੌਂਪ ਦਾ ਛਿੜਕਾਅ ਬਿਜਾਈ ਤੋਂ 30-35 ਦਿਨਾਂ ਪਿੱਛੋਂ ਪਾਣੀ ਲਾਉਣ ਤੋਂ ਬਾਅਦ ਚੰਗੇ ਵੱਤਰ ਵਿਚ ਕਰੋ ਜੇਕਰ ਕੁਝ ਨਦੀਨ ਪਹਿਲਾਂ ਦੇ ਉੱਗੇ ਹੋਣ ਤਾਂ ਉਨ੍ਹਾਂ ਨੂੰ ਸਟੌਂਪ ਦੇ ਛਿੜਕਾਅ ਤੋਂ ਪਹਿਲਾਂ ਗੋਡੀ ਕਰਕੇ ਕੱਢ ਦਿਓ, ਕਿਉਂਕਿ ਉੱਗੇ ਹੋਏ ਨਦੀਨਾਂ ਨੂੰ ਇਹ ਨਦੀਨਨਾਸ਼ਕ ਨਹੀਂ ਮਾਰਦੀ
ਗੋਡੀ ਦੇ ਬਦਲ ਵਿਚ ਫ਼ਸਲ ਵਿਚ ਪਹਿਲੇ ਪਾਣੀ ਤੋਂ ਬਾਅਦ ਖੇਤ ਵਿਚ ਵੱਤਰ ਆਉਣ ‘ਤੇ 500 ਮਿ. ਲੀ. ਪ੍ਰਤੀ ਏਕੜ ਪਾਇਰੀਥਾਇਉਬੈਕ ਸੋਡੀਅਮ+ ਕੁਇਜਾਲੋਫਾਪ ਇਥਾਇਲ 10 ਪ੍ਰਤੀਸ਼ਤ (ਹਿਟਵੀਡ ਮੈਕਸ) ਦਾ ਛਿੜਕਾਅ ਕਰਨ ‘ਤੇ ਘਾਹ ਅਤੇ ਚੌੜੇ ਪੱਤੇ ਵਾਲੇ ਮੌਸਮੀ ਨਦੀਨਾਂ ਦੀ ਚੰਗੀ ਰੋਕਥਾਮ ਕੀਤੀ ਜਾ ਸਕਦੀ ਹੈ ਇਹ ਨਦੀਨਨਾਸ਼ਕ ਲਪੇਟਾ ਵੇਲ ਦੀ ਵੀ 2 ਤੋਂ 5 ਪੱਤਿਆਂ ਦੀ ਅਵਸਥਾ ‘ਤੇ ਚੰਗੀ ਰੋਕਥਾਮ ਕਰਦੀ ਹੈ
ਇਸ ਦੇ ਬਦਲ ਵਿਚ ਬਾਅਦ ਵਿਚ ਬਿਜਾਈ ਤੋਂ 6-8 ਹਫ਼ਤੇ ਬਾਅਦ ਜਦੋਂ ਫ਼ਸਲ ਦਾ ਕੱਦ ਤਕਰੀਬਨ 40-45 ਸੈਂਟੀਮੀਟਰ ਹੋਵੇ, ਉੱਗੇ ਹੋਏ ਨਦੀਨਾਂ ਦੀ ਰੋਕਥਾਮ ਕਰਨ ਲਈ 500 ਮਿ. ਲੀ. ਪ੍ਰਤੀ ਏਕੜ ਪੈਰਾਕੁਐਟ 24 ਐਸ ਐਲ (ਗਰੈਮਕਸੋਨ) ਦਾ 100 ਲੀਟਰ ਪਾਣੀ ਵਿਚ ਘੋਲ ਕੇ ਫ਼ਸਲ ਦੀਆਂ ਕਤਾਰਾਂ ਵਿਚਕਾਰ ਨਦੀਨਾਂ ਉੱਪਰ ਸਿੱਤਾ ਛਿੜਕਾਅ ਕਰੋ ਇਸ ਤਰ੍ਹਾਂ ਛਿੜਕਾਅ ਕਰਨ ਸਮੇਂ ਨੋਜ਼ਲ ਅਤੇ ਨਾਲੀ ਨੂੰ ਧਰਤੀ ਤੋਂ 15-20 ਸੈਂਟੀਮੀਟਰ ਦੀ ਉੱਚਾਈ ‘ਤੇ ਰੱਖੋ ਜਾਂ ਸੁਰੱਖਿਅਤ ਹੁੱਡ ਦੀ ਵਰਤੋਂ ਕਰੋ ਪੈਰਾਕੁਐਟ ਨੂੰ ਫ਼ਸਲ ਉੱਪਰ ਪੈਣ ਤੋਂ ਬਚਾਉਣਾ ਚਾਹੀਦਾ ਹੈ ਕਿਉਂਕਿ ਇਹ ਅਚੋਣਸ਼ੀਲ ਹੋਣ ਕਰਕੇ ਸਾਰੇ ਹਰੇ ਪੌਦਿਆਂ ਨੂੰ ਮਾਰ ਸਕਦੀ ਹੈ ਪਰੰਤੂ ਭੂਰੇ ਤਣੇ ਉੱਪਰ ਇਹ ਨੁਕਸਾਨ ਨਹੀਂ ਕਰਦੀ
ਸੋ, ਉੱਪਰ ਲਿਖੇ ਇਨ੍ਹਾਂ ਢੰਗਾਂ ਨਾਲ ਸਾਉਣੀ ਦੀਆਂ ਮੁੱਖ ਫ਼ਸਲਾਂ ਜਿਵੇਂ ਕਿ ਝੋਨਾ, ਮੱਕੀ, ਨਰਮਾ/ਕਪਾਹ ਆਦਿ ਵਿਚੋਂ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ ਕਿਸੇ ਇੱਕ ਢੰਗ ਨਾਲ ਨਦੀਨਾਂ ਦੀ 100 ਫੀਸਦੀ ਰੋਕਥਾਮ ਨਹੀਂ ਕੀਤੀ ਜਾ ਸਕਦੀ ਅਤੇ ਨਦੀਨ ਦੀ ਕੋਈ ਨਾ ਕੋਈ ਕਿਸਮ ਬਚ ਜਾਂਦੀ ਹੈ ਅਤੇ ਫਸਲ ਦੇਝਾੜ ‘ਤੇ ਅਸਰ ਪਾਉਂਦੀ ਹੈ ਫ਼ਸਲ ਦੇ ਪਿਛਲੇ ਪੜਾਅ ਵਿਚ ਉੱਗਣ ਵਾਲੇ ਨਦੀਨ ਝਾੜ ‘ਤੇ ਬੁਰਾ ਅਸਰ ਨਹੀਂ ਪਾਉਂਦੇ ਪਰ ਉਨ੍ਹਾਂ ਨੂੰ ਵੀ ਪੁੱਟ ਦੇਣਾ ਚਾਹੀਦਾ ਹੈ
ਭਾਵੇਂ ਇਹ ਨਦੀਨ ਫ਼ਸਲ ਦੇ ਝਾੜ ‘ਤੇ ਬੁਰਾ ਅਸਰ ਨਾ ਵੀ ਪਾਉਣ, ਤਾਂ ਵੀ ਇਨ੍ਹਾਂ ਤੋਂ ਹਜ਼ਾਰਾਂ ਹੀ ਬੀਜ ਪੈਦਾ ਹੁੰਦੇ ਹਨ ਅਤੇ ਆਉਣ ਵਾਲੇ ਸਾਲਾਂ ਵਿਚ ਫ਼ਸਲਾਂ ਵਿਚ ਨਦੀਨਾਂ ਦੀ ਸਮੱਸਿਆ ਨੂੰ ਵਧਾ ਦਿੰਦੇ ਹਨ ਇਸ ਲਈ ਇਹੋ-ਜਿਹੇ ਨਦੀਨਾਂ ਦੇ ਬੂਟਿਆਂ ਨੂੰ ਬੀਜ ਬਣਨ ਤੋਂ ਪਹਿਲਾਂ ਪੁੱਟ ਦੇਣਾ ਚਾਹੀਦਾ ਹੈ
ਧੰਨਵਾਦ ਸਹਿਤ, ਚੰਗੀ ਖੇਤੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ