ਸੰਗਰੂਰ ਸ਼ਹਿਰ ਦੇ 12ਵੇਂ ਸਰੀਰਦਾਨੀ ਬਣੇ ਪ੍ਰੇਮੀ ਚੁੰਨੀ ਲਾਲ ਇੰਸਾਂ

ਫੁੱਲਾਂ ਲੱਦੀ ਗੱਡੀ ਵਿੱਚ ਮੈਡੀਕਲ ਕਾਲਜ ਲਈ ਰਵਾਨਾ ਕੀਤੀ ਮ੍ਰਿਤਕ ਦੇਹ

ਸੰਗਰੂਰ, (ਨਰੇਸ਼ ਕੁਮਾਰ) ਸੰਗਰੂਰ ਸ਼ਹਿਰ (Body donate) ਵਿੱਚ ਇੱਕ ਡੇਰਾ ਸ਼ਰਧਾਲੂ ਦੇ ਦਿਹਾਂਤ ਪਿੱਛੋਂ ਉਨ੍ਹਾਂ ਦਾ ਮ੍ਰਿਤਕ ਸਰੀਰ ਪਰਿਵਾਰ ਵੱਲੋਂ ਮੈਡੀਕਲ ਖੋਜ ਕਾਰਜਾਂ ਲਈ ਦਾਨ ਕਰ ਦਿੱਤਾ ਗਿਆ ਇਹ ਸੰਗਰੂਰ ਸ਼ਹਿਰ ‘ਚ 12ਵਾਂ ਸਰੀਰਦਾਨ ਕੀਤਾ ਗਿਆ ਹੈ

ਜਾਣਕਾਰੀ ਅਨੁਸਾਰ ਬੀਤੇ ਦਿਨੀਂ ਸ਼ਹਿਰ ਵਾਸੀ ਡੇਰਾ ਸ਼ਰਧਾਲੂ ਚੁੰਨੀ ਲਾਲ ਇੰਸਾਂ ਦਾ ਸੰਖੇਪ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ, ਉਹ 62 ਵਰ੍ਹਿਆਂ ਦੇ ਸਨ ਪ੍ਰੇਮੀ ਚੁੰਨੀ ਲਾਲ ਦੇ ਪੁੱਤਰ ਪੰਕਜ ਗਰੋਵਰ, ਬੇਟੀ ਰੇਨੂੰ ਇੰਸਾਂ ਤੇ ਜਵਾਈ ਰਾਜ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ 28 ਸਾਲਾਂ ਤੋਂ ਡੇਰਾ ਸੱਚਾ ਸੌਦਾ ਨਾਲ ਜੁੜੇ ਹੋਏ ਸਨ ਅਤੇ ਉਹਨਾਂ ਪੂਜਨੀਕ ਗੁਰੂ ਜੀ ਦੀਆਂ ਸਿੱਖਿਆ ‘ਤੇ ਚਲਦਿਆਂ ਜਿਉਂਦੇ ਜੀਅ ਮਰਨ ਉਪਰੰਤ ਸਰੀਰਦਾਨ ਕਰਨ ਦੇ ਫਾਰਮ ਭਰੇ ਹੋਏ ਸਨ ਅਤੇ ਇਸ ਕਾਰਨ ਹੀ ਉਹਨਾਂ ਦੁਆਰਾ ਆਪਣੇ ਪਿਤਾ ਦੀ ਅੰਤਿਮ ਇੱਛਾ ਅਨੁਸਾਰ ਉਨ੍ਹਾਂ ਦਾ ਮ੍ਰਿਤਕ ਸਰੀਰ ਆਲ ਇੰਡੀਆ ਮੈਡੀਕਲ ਸਾਇੰਸ ਗੋਰਖ਼ਪੁਰ (ਯੂਪੀ) ਨੂੰ ਦਾਨ ਕੀਤਾ ਗਿਆ

ਮ੍ਰਿਤਕ ਦੇਹ ਵਾਲੀ ਗੱਡੀ ਨੂੰ ਫੁੱਲਾਂ ਨਾਲ ਸ਼ਿੰਗਾਰਿਆ ਹੋਇਆ ਸੀ ਅਤੇ ਵਰ੍ਹਦੇ ਮੀਂਹ ਵਿੱਚ ਸਮੁੱਚੇ ਸ਼ਹਿਰ ਵਿੱਚ ਇਸ ਗੱਡੀ ਦਾ ਗੇੜਾ ਲਗਵਾਇਆ ਗਿਆ ਅੰਤ ਹਸਪਤਾਲ ਨੂੰ ਰਵਾਨਾ ਕਰਨ ਵੇਲੇ ਇਸ ਗੱਡੀ ਨੂੰ ਝੰਡੀ ਦੇਣ ਦੀ ਰਸਮ ਡਾ: ਮੱਖਣ ਸਿੰਘ ਰਿਟਾ: ਡਿਪਟੀ ਡਾਇਰੈਕਟਰ ਹੈਲਥ ਵਿਭਾਗ, ਸਮਾਜ ਸੇਵੀ ਡਾ: ਸੁਖਵਿੰਦਰ ਬਬਲਾ ਵੱਲੋਂ ਦਿੱਤੀ ਗਈ ਇਸ ਮੌਕੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਬਲਾਕ ਸੰਗਰੂਰ ਵੱਡੀ ਗਿਣਤੀ ਵਿੱਚ ਮੌਜ਼ੂਦ ਸਨ

ਇਸ ਮੌਕੇ ਡਾ. ਮੱਖਣ ਸਿੰਘ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਵੱਲੋਂ ਸ਼ੁਰੂ ਕੀਤੀ ਇਹ ਮੁਹਿੰਮ ਨਿੱਤ ਨਵੇਂ ਕੀਰਤੀਮਾਨ ਸਥਾਪਤ ਕਰ ਰਹੀ ਹੈ, ਹਾਲੇ ਪਰਸੋਂ ਹੀ ਸੰਗਰੂਰ ਸ਼ਹਿਰ ਵਿੱਚ ਇੱਕ ਡੇਰਾ ਸ਼ਰਧਾਲੂ ਵੱਲੋਂ ਮਰਨ ਤੋਂ ਬਾਅਦ ਆਪਣਾ ਸਰੀਰਦਾਨ ਕੀਤਾ ਗਿਆ ਸੀ ਅਤੇ ਅੱਜ ਫਿਰ ਇੱਕ ਹੋਰ ਪ੍ਰੇਮੀ ਨੇ ਇਹ ਕਾਰਜ ਕੀਤਾ ਹੈ, ਅਜਿਹੀ ਭਾਵਨਾ ਲਾ ਮਿਸਾਲ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।