‘ਖੇਲੋ ਇੰਡੀਆ’ ਪ੍ਰਤੀਯੋਗਤਾ ‘ਚ ਪੰਜਾਬੀ ‘ਵਰਸਿਟੀ ਵੱਲੋਂ ਓਵਰ ਆਲ ਤੀਸਰਾ ਸਥਾਨ

Punjabi University over All-Third place in the 'Khelo India' competition

‘ਖੇਲੋ ਇੰਡੀਆ’ ਪ੍ਰਤੀਯੋਗਤਾ ‘ਚ ਪੰਜਾਬੀ ‘ਵਰਸਿਟੀ ਵੱਲੋਂ ਓਵਰ ਆਲ ਤੀਸਰਾ ਸਥਾਨ

ਪਟਿਆਲਾ, (ਸੱਚ ਕਹੂੰ ਨਿਊਜ)। ਭਾਰਤ ਸਰਕਾਰ ਵੱਲੋਂ ਕਰਵਾਈ ਗਈ ਯੂਨੀਵਰਸਿਟੀਆਂ ਦੀ ‘ਖੇਲੋ ਇੰਡੀਆ’ ਪ੍ਰਤੀਯੋਗਤਾ ਵਿੱਚ ਪੰਜਾਬੀ ਯੂਨੀਵਰਸਿਟੀ (Punjabi University) ਵੱਲੋਂ ਓਵਰ ਆਲ ਤੀਸਰਾ ਸਥਾਨ ਪ੍ਰਾਪਤ ਕੀਤਾ ਗਿਆ ਹੈ। ਵਾਈਸ ਚਾਂਸਲਰ ਡਾ. ਬੀ. ਐੱਸ. ਘੁੰਮਣ ਵੱਲੋਂ ਯੂਨੀਵਰਸਿਟੀ ਦੇ ਖੇਡ ਵਿਭਾਗ ਨੂੰ ਇਸ ਮੌਕੇ ਵਿਸ਼ੇਸ਼ ਤੌਰ ‘ਤੇ ਵਧਾਈ ਦਿੱਤੀ ਗਈ। ਖੇਡ ਵਿਭਾਗ ਦੀ ਡਾਇਰੈਕਟਰ ਡਾ. ਗੁਰਦੀਪ ਕੌਰ ਰੰਧਾਵਾ ਨੇ ਇਸ ਮੌਕੇ ਕਿਹਾ ਕਿ ਯੂਨੀਵਰਸਿਟੀ ਅਥਾਰਿਟੀ ਦੀ ਯੋਗ ਅਗਵਾਈ ਅਤੇ ਵੱਖ-ਵੱਖ ਕਾਲਜਾਂ ਦੇ ਭਰਪੂਰ ਸਹਿਯੋਗ ਸਦਕਾ ਹੀ ਅਜਿਹਾ ਸੰਭਵ ਹੋ ਸਕਿਆ ਹੈ।

ਉਨ੍ਹਾਂ ਕਿਹਾ ਕਿ ਵਿੱਤੀ ਸੀਮਾਵਾਂ ਦੇ ਬਾਵਜੂਦ ਅਸੀਂ ਬਿਹਤਰ ਪ੍ਰਦਰਸ਼ਨ ਕੀਤਾ ਹੈ ਜਿਸ ਲਈ ਯੋਗਦਾਨ ਪਾਉਣ ਵਾਲੇ ਸਾਰੇ ਖਿਡਾਰੀ, ਕੋਚ ਅਤੇ ਹੋਰ ਸਭ ਅਧਿਕਾਰੀ ਅਤੇ ਕਰਮਚਾਰੀ ਵਧਾਈ ਦੇ ਪਾਤਰ ਹਨ।

ਜ਼ਿਕਰਯੋਗ ਹੈ ਕਿ ਯੂਨੀਵਰਸਿਟੀ ਵੱਲੋਂ ਤੀਰਅੰਦਾਜ਼ੀ ਵਿੱਚ ਚਾਰ ਗੋਲਡ ਮੈਡਲ, ਦੋ ਸਿਲਵਰ ਮੈਡਲ, ਦੋ ਬਰੌਂਜ਼ ਮੈਡਲ, ਅਥਲੈਟਿਕਸ ਵਿੱਚ ਚਾਰ ਗੋਲਡ ਮੈਡਲ, ਤਿੰਨ ਸਿਲਵਰ ਮੈਡਲ, ਜੂਡੋ ਵਿੱਚ ਇੱਕ ਗੋਲਡ ਮੈਡਲ, ਤਿੰਨ ਬਰੌਂਜ਼ ਮੈਡਲ, ਰੈਸਲਿੰਗ ਵਿੱਚ ਇੱਕ ਗੋਲਡ ਮੈਡਲ, ਇਕ ਬਰੌਂਜ਼ ਮੈਡਲ, ਬੌਕਸਿੰਗ ਵਿਚ ਇਕ ਗੋਲਡ ਮੈਡਲ, ਤਿੰਨ ਬਰੌਂਜ਼ ਮੈਡਲ, ਫੈਂਸਿੰਗ ਵਿਚ ਦੋ ਸਿਲਵਰ ਮੈਡਲ, ਦੋ ਬਰੌਂਜ਼ ਮੈਡਲ, ਵੇਟ ਲਿਫਟਿੰਗ ਵਿਚ ਦੋ ਗੋਲਡ ਮੈਡਲ, ਇਕ ਬਰੌਂਜ਼ ਮੈਡਲ ਪ੍ਰਾਪਤ ਕੀਤੇ ਗਏ ਹਨ। ਯੂਨੀਵਰਸਿਟੀ ਦੀ ਫੁਟਬਾਲ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ।1500 ਮੀਟਰ ਦੌੜ ਵਿੱਚ ਨਵਾਂ ਰਿਕਾਰਡ ਕਾਇਮ ਕਰਨ ਦੀ ਪ੍ਰਾਪਤੀ ਵੀ ਪੰਜਾਬੀ ਯੂਨੀਵਰਸਿਟੀ ਦੀ ਦੌੜਾਕ ਹਰਮਿਲਨ ਬੈਂਸ ਦੇ ਨਾਮ ਰਹੀ। ਬੈਂਸ ਵੱਲੋਂ 800 ਮੀਟਰ ਦੌੜ ਵਿਚ ਵੀ ਆਪਣੀ ਹੁਣ ਤੱਕ ਦੀ ਬੈਸਟ ਪਰਫੌਰਮੈਂਸ ਦਿੱਤੀ ਗਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।