ਸ੍ਰੀਨਗਰ ‘ਚ ਪੁਲਿਸ ਮੁਲਾਜ਼ਮ ਤੇ ਉਨ੍ਹਾਂ ਉਸ ਦੇ ਰਿਸ਼ਤੇਦਾਰ ਦੀ ਮੌਤ
ਸ੍ਰੀਨਗਰ (ਏਜੰਸੀ)। ਜੰਮੂ-ਕਸ਼ਮੀਰ ‘ਚ ਸ੍ਰੀਨਗਰ Srinagar ਦੇ ਬਾਹਰੀ ਇਲਾਕੇ ਹਥਿਆਰਬੰਦ ਪੁਲਿਸ ਕੈਂਪਸ ‘ਚ ਮੰਗਲਵਾਰ ਨੂੰ ਇੱਕ ਪੁਲਿਸ ਮਲਾਜ਼ਮ ਅਤੇ ਉਨ੍ਹਾਂ ਦੇ ਰਿਸਤੇਦਾਰ ਦੀ ਸੱਕੀ ਹਾਲਾਤ ‘ਚ ਲਾਸ਼ ਬਰਾਮਦ ਕੀਤੇ ਜਾਣ ਨਾਲ ਇਲਾਕੇ ‘ਚ ਹੜਕੰਪ ਮੱਚ ਗਿਆ। ਅਧਿਕਾਰਿਕ ਸੂਤਰਾਂ ਨੇ ਏਜੰਸੀ ਨੂੰ ਦੱਸਿਆ ਕਿ ਕਾਂਸਟੇਬਲ ਸਮੀਰਜੀ ਕੌਲ ਪੁਲਿਸ ਥਾਣਾ ਪੰਠਾ ਚੌਂਕ ਦੇ ਜੇਵਨ ‘ਚ ਹਥਿਆਰਬੰਦ ਪੁਲਿਸ ਕੈਂਪ ‘ਚ ਰਹਿ ਰਿਹਾ ਸੀ। ਉਹ ਕੱਲ੍ਹ ਰਾਤ ਆਪਣੇ ਰਿਸ਼ਤੇਦਾਰ ਵੀਰਜੀ ਕੌਲ ਦੇ ਨਾਲ ਇੱਥੇ ਅਇਆ ਸੀ। ਉਨ੍ਹਾਂ ਕਿਹਾ ਕਿ ਕੈਂਪਸ ‘ਚ ਰਿਹਾਇਸ਼ੀ ਕਵਾਰਟਰ ਦੇ ਰਹਿ ਰਹੇ ਹੋਰ ਲੋਕਾਂ ਨੂੰ ਅੱਜ ਸਵੇਰੇ ਸਮੀਰਜੀ ਨਹੀਂ ਮਿਲੇ ਜਿਸ ਤੋਂ ਬਾਅਦ ਉਨ੍ਹਾਂ ਨੇ ਸਮੀਰਜੀ ਦਾ ਦਰਵਜ਼ਾ ਖੜਕਾਇਆ। ਕਮਰੇ ‘ਚੋਂ ਕੋਈ ਜਵਾਬ ਨਾ ਮਿਲਣ ਤੋਂ ਬਾਅਦ ਪੁਲਿਸ ਥਾਣੇ ਨੂੰ ਸੂਚਿਤ ਕੀਤਾ ਗਿਆ। ਕਮਰਾ ਅੰਦਰ ਤੋਂ ਬੰਦ ਸੀ। ਪੁਲਿਸ ਨੇ ਉੱਥੇ ਪਹੁੰਚ ਕੇ ਦਰਵਾਜ਼ਾ ਤੋੜਿਆ ਅਤੇ ਕਮਰੇ ਦੇ ਅੰਦਰ ਸਮੀਰਜੀ ਅਤੇ ਵੀਰਜੀ ਮ੍ਰਿਤਕ ਹਾਲਤ ‘ਚ ਪਏ ਸਨ। ਦੋਵਾਂ ਦੀ ਮੌਤ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਹੈ।
- ਸੂਤਰਾਂ ਨੇ ਦੱਸਿਆ ਕਿ ਪੁਲਿਸ ਦੋਵਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਲੈ ਗਈ।
- ਇਸ ਮਾਮਲੇ ‘ਚ ਮਾਮਲਾ ਦਰਜ਼ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
- ਸਾਰੀਆਂ ਕਾਨੂੰਨੀ ਤੇ ਡਾਕਟਰੀ ਕਰਵਾਈਆਂ ਪੂਰੀਆਂ ਕਰਨ ਤੋਂ ਬਾਅਦ ਲਾਸ਼ਾਂ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀਆਂ ਜਾਣਗੀਆਂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।