CBI ਨੇ ਆਪਣੀ ਜਾਂਚ ‘ਚ ਕੀਤਾ ਖੁਲਾਸਾ
ਪਟਨਾ। ਬੁੱਧਵਾਰ ਨੂੰ ਸੀਬੀਆਈ ਨੇ ਸੁਪਰੀਮ ਕੋਰਟ ‘ਚ ਕਿਹਾ ਕਿ ਮੁਜ਼ੱਫਰਪੁਰ ਸ਼ੈਲਟਰ ਹੋਮ (shelter home) ਵਿੱਚ ਕਿਸੇ ਵੀ ਲੜਕੀ ਦੀ ਮੌਤ ਨਹੀਂ ਹੋਈ। ਇਥੇ ਰਹਿਣ ਵਾਲੀਆਂ ਸਾਰੀਆਂ 35 ਕੁੜੀਆਂ ਜ਼ਿੰਦਾ ਪਾਈਆਂ ਗਈਆਂ। ਅਟਾਰਨੀ ਜਨਰਲ ਕੇ ਕੇ ਵੇਣੂਗੋਪਾਲ ਨੇ ਅਦਾਲਤ ‘ਚ ਕਿਹਾ ਕਿ ਬਿਹਾਰ ਦੇ ਸਾਰੇ 17 ਸ਼ੈਲਟਰ ਘਰਾਂ ਦੀ ਜਾਂਚ ਮੁਜ਼ੱਫਰਪੁਰ ਦੇ ਲੜਕੀ ਬਾਲ ਘਰ ਸਮੇਤ ਮੁਕੰਮਲ ਹੋ ਗਈ ਹੈ। ਸੁਪਰੀਮ ਕੋਰਟ ਨੇ ਬਾਲ ਘਰ ‘ਚ ਲੜਕੀਆਂ ‘ਤੇ ਅੱਤਿਆਚਾਰ ਦੇ ਕੇਸ ਦਾ ਖ਼ੁਦ ਨੋਟਿਸ ਲਿਆ।
ਮੁਜ਼ੱਫਰਪੁਰ ਸ਼ੈਲਟਰ ਹੋਮ ਵਿਚ ਰਹਿਣ ਵਾਲੀਆਂ ਲੜਕੀਆਂ ਨੇ ਨਾਬਾਲਗ ਲੜਕੀਆਂ ਦੀ ਹੱਤਿਆ ਕਰਨ ਦਾ ਦੋਸ਼ ਲਗਾਇਆ ਸੀ। ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪੀ ਗਈ ਸੀ। ਲੜਕੀਆਂ ਦੇ ਦੋਸ਼ ‘ਤੇ ਸ਼ੈਲਟਰ ਹੋਮ ਦੇ ਕੈਂਪਸ ਦੀ ਖੁਦਾਈ ਕੀਤੀ ਗਈ ਪਰ ਉਥੇ ਕੋਈ ਪਿੰਜਰ ਨਹੀਂ ਮਿਲਿਆ। ਇਸ ਤੋਂ ਬਾਅਦ ਸੀਬੀਆਈ ਦੀ ਨਿਗਰਾਨੀ ਹੇਠ ਮੁਜ਼ੱਫਰਪੁਰ ਦੇ ਸਿਕੰਦਰਪੁਰ ਸ਼ਮਸ਼ਾਨਘਾਟ ‘ਚ ਖੁਦਾਈ ਕੀਤੀ ਗਈ। ਉਥੇ ਇੱਕ ਮਨੁੱਖੀ ਪਿੰਜਰ ਮਿਲਿਆ। ਸੀ ਬੀ ਆਈ ਨੇ ਕਿਹਾ ਕਿ ਪਿੰਜਰ ਬਾਲ ਘਰ ਦੇ ਕਿਸੇ ਵੀ ਵਿਅਕਤੀ ਦਾ ਨਹੀਂ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।