ਪਲਾਸਟਿਕ ਦਾ ਬਦਲ ਲੱਭੋ: Modi
ਕਿਹਾ, 2025 ਤੱਕ ਭਾਰਤ ਊਰਜਾ ਅਤੇ ਬਾਇਓਫਿਊਲ ਦਾ ਹੱਬ ਬਣੇਗਾ
ਬੰਗਲੁਰੁ, ਏਜੰਸੀ। ਪ੍ਰਧਾਨ ਮੰਤਰੀ ਮੋਦੀ (Modi) ਨੇ ਸ਼ੁੱਕਰਵਾਰ ਨੂੰ 107ਵੀਂ ‘ਭਾਰਤੀ ਵਿਗਿਆਨ ਕਾਂਗਰਸ’ ਦਾ ਉਦਘਾਟਨ ਕੀਤਾ। ਉਹਨਾਂ ਕਿਹਾ ਕਿ ਵਾਤਾਵਰਨ ਨੂੰ ਸੁਰੱਖਿਅਤ ਰੱਖਣ ਲਈ ਦੁਨੀਆ ਦੇ ਵਿਗਿਆਨੀਆਂ ਨੂੰ ਪ੍ਰਯੋਗਸ਼ਾਲਾਵਾਂ ‘ਚ ਪਲਾਸਟਿਕ ਦ ਬਦਲ ਲੱਭਣਾ ਹੋਵੇਗਾ। ਖੇਤੀ ਦੇ ਵਿਕਾਸ ਦੇ ਨਾਲ ਨਾਲ ਵਾਤਾਵਰਨ ਦੇ ਅਨੁਕੂਲ ਊਰਜਾ ਦੇ ਉਤਪਾਦਨ ‘ਤੇ ਜ਼ੋਰ ਦੇਣ ਦੀ ਲੋੜ ਹੈ। ਮੋਦੀ ਨੇ ਕਿਹਾ ਕਿ ਬੀਤੇ ਪੰਜ ਸਾਲਾਂ ‘ਚ ਗ੍ਰਾਮੀਣ ਵਿਕਾਸ ਨੂੰ ਲੋਕਾਂ ਨੇ ਮਹਿਸੂਸ ਕੀਤਾ ਹੈ। ਸਵੱਛ ਭਾਰਤ ਤੋਂ ਆਯੂਸਮਾਨ ਤੱਕ ਭਾਰਤ ਦੀਆਂ ਸਭ ਤੋਂ ਵੱਡੀਆਂ ਯੋਜਨਾਵਾਂ ਨੂੰ ਦੁਨੀਆ ਨੇ ਸਰਾਹਿਆ ਹੈ। ਇਸ ਦਾ ਕਾਰਨ ਸਾਇੰਸ ਐਂਡ ਟੈਕਨਾਲੋਜੀ ਹੈ। ਇਸ 5 ਰੋਜ਼ਾ ਪ੍ਰੋਗਰਾਮ ‘ਚ 2 ਨੋਬਲ ਪੁਰਸਕਾਰ ਜੇਤੂਆਂ ਤੋਂ ਇਲਾਵਾ ਦੁਨੀਆ ਭਰ ਦੇ 15 ਹਜ਼ਾਰ ਮਾਹਿਰ ਸ਼ਾਮਲ ਹੋਣਗੇ। ਸਾਇੰਸ ਕਾਂਗਰਸ ‘ਚ ਹਰ ਸਾਲ ਕਿਸੇ ਸਮੱਸਿਆ ‘ਤੇ ਵਿਚਾਰ ਵਟਾਂਦਰਾ ਅਤੇ ਹੱਲ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਸ ਵਾਰ ਦੀ ਥੀਮ ਖੇਤੀ ਵਿਕਾਸ ਰੱਖੀ ਗਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।