–ਅਕਾਦਮੀ ਝੱਜਰ ਨੇ ਮੈਰੀ ਗੋਲਡ ਕ੍ਰਿਕਟ ਅਕਾਦਮੀ ਨੋਇਡਾ ਨੂੰ 145 ਦੌੜਾਂ ਨਾਲ ਹਰਾਇਆ
-ਮੇਜ਼ਬਾਨ ਸ਼ਾਹ ਸਤਿਨਾਮ ਜੀ ਕ੍ਰਿਕਟ ਅਕਾਦਮੀ ਅਤੇ ਮੈਰੀ ਗੋਲਡ ਕ੍ਰਿਕਟ ਅਕਾਦਮੀ ਦਰਮਿਆਨ ਟੱਕਰ ਅੱਜ
ਸੱਚ ਕਹੂੰ ਨਿਊਜ਼/ਸਰਸਾ। ਦੂਜੇ ਐਸਐਸਜੀ (ਅੰਡਰ-14) ਆਲ ਇੰਡੀਆ ਕ੍ਰਿਕਟ ਟੂਰਨਾਮੈਂਟ ਦੇ ਪੰਜਵੇਂ ਦਿਨ ਅੱਜ ਸੰਸਕਾਰਮ ਕ੍ਰਿਕਟ ਅਕਾਦਮੀ ਝੱਜਰ ਅਤੇ ਮੈਰੀ ਗੋਲਡ ਕ੍ਰਿਕਟ ਅਕਾਦਮੀ ਨੋਇਡਾ ਦਰਮਿਆਨ ਮੈਚ ਖੇਡਿਆ ਗਿਆ ਇੱਕ ਪਾਸੜ ਮੁਕਾਬਲੇ ‘ਚ ਸੰਸਕਾਰਮ ਕ੍ਰਿਕਟ ਅਕਾਦਮੀ ਝੱਜਰ ਦੀ ਟੀਮ ਨੇ ਮੈਰੀ ਗੋਲਡ ਕ੍ਰਿਕਟ ਅਕਾਦਮੀ ਝੱਜਰ ਦੀ ਟੀਮ ਨੇ ਮੈਰੀ ਗੋਲਡ ਕ੍ਰਿਕਟ ਅਕਾਦਮੀ ਨੋਇਡਾ ਨੂੰ 145 ਦੌੜਾਂ ਨਾਲ ਹਰਾਇਆ ਪੰਜਵੇਂ ਦਿਨ ਮੁੱਖ ਮਹਿਮਾਨ ਵਜੋਂ ਚੌਧਰੀ ਦੇਵੀਵਾਲ ਯੂਨੀਵਰਸਿਟੀ ਦੇ ਸਪੋਰਟਸ ਸੈਕੇਟਰੀ ਡਾ. ਅਸ਼ੋਕ ਸ਼ਰਮਾ ਪਹੁੰਚੇ ਜਿਨ੍ਹਾਂ ਨੇ ਜੇਤੂ ਟੀਮ ਦੇ ਕਪਤਾਨ ਅਦਿੱਤਿਆ ਨੂੰ ਮੈਨ ਆਫ ਦਾ ਮੈਚ ਦਾ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ। Cricket Academy
ਅਕਾਦਮੀ ਝੱਜਰ ਦੇ ਕਪਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ
ਇਸ ਮੌਕੇ ਸੰਸਕਾਰਮ ਕ੍ਰਿਕਟ ਅਕਾਦਮੀ ਝੱਜਰ ਦੇ ਕੋਚ ਆਨੰਦ ਯਾਦਵ, ਮੈਰੀ ਗੋਲਡ ਕ੍ਰਿਕਟ ਅਕਾਦਮੀ ਨੋਇਡਾ ਦੇ ਕੋਚ ਸਤਿੰਦਰ ਅਤੇ ਸ਼ਾਹ ਸਤਿਨਾਮ ਜੀ ਕ੍ਰਿਕਟ ਅਕਾਦਮੀ ਦੇ ਕੋਚ ਰਾਹੁਲ ਸ਼ਰਮਾ ਮੌਜ਼ੂਦ ਰਹੇ ਸ਼ਨਿੱਚਰਵਾਰ ਨੂੰ ਸੰਸਕਾਰਮ ਕ੍ਰਿਕਟ ਅਕਾਦਮੀ ਝੱਜਰ ਦੇ ਕਪਤਾਨ ਅਦਿੱਤਿਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਝੱਜਰ ਟੀਮ ਨੇ ਕਪਤਾਨ ਅਦਿੱਤਿਆ ਦੀ 74 ਗੇਂਦਾਂ ‘ਚ ਖੇਡੀ 85 ਦੌੜਾਂ ਅਤੇ ਅਕਸ਼ਰਾ ਵੱਲੋਂ 65 ਗੇਂਦਾਂ ‘ਚ ਬਣਾਈਆਂ ਗਈਆਂ।
66 ਦੌੜਾਂ ਦੀ ਬਦੌਲਤ ਤੈਅ 35 ਓਵਰਾਂ ‘ਚ 5 ਵਿਕਟਾਂ ਦੇ ਨੁਕਸਾਨ ‘ਤੇ 240 ਦੌੜਾਂ ਬਣਾਈਆਂ ਮੈਰੀ ਗੋਲਡ ਕ੍ਰਿਕਟ ਅਕਾਦਮੀ ਨੋਇਡਾ ਵੱਲੋਂ ਦਿਲਕਸ਼ ਨੇ 4 ਓਵਰਾਂ ‘ਚ 29 ਦੌੜਾਂ ਦੇ ਕੇ 2 ਵਿਕਟਾਂ ਲਈਆਂ ਜਦੋਂਕਿ ਹਿਮਾਂਸ਼ੂ ਅਤੇ ਵਿਵੇਕ ਨੂੰ ਇੱਕ-ਇੱਕ ਵਿਕਟ ਮਿਲੀ ਟੀਚੇ ਦਾ ਪਿੱਛਾ ਕਰਨ ਉੱਤਰੀ ਮੈਰੀਗੋਲਡ ਕ੍ਰਿਕਟ ਅਕਾਦਮੀ ਨੋਇਡਾ ਦੀ ਟੀਮ ਸੰਸਕਾਰਮ ਕ੍ਰਿਕਟ ਅਕਾਦਮੀ ਝੱਜਰ ਦੇ ਗੇਂਦਬਾਜ਼ਾਂ ਅੱਗੇ ਕਿਤੇ ਵੀ ਟਿਕਦੀ ਨਜ਼ਰ ਨਹੀਂ ਆਈ ਅਤੇ ਤੈਅ ਓਵਰਾਂ ਤੋਂ ਇੱਕ ਗੇਂਦ ਪਹਿਲਾਂ ਭਾਵ 34.5 ਓਵਰਾਂ ‘ਚ 95 ਦੌੜਾਂ ਤੇ ਆਲ ਆਊਟ ਹੋ ਗਈ ਝੱਜਰ ਨੇ ਇਹ ਮੈਚ 145 ਦੌੜਾਂ ਨਾਲ ਜਿੱਤ ਲਿਆ।
ਤਨਵੀਰ ਨੇ 97 ਗੇਂਦਾਂ ‘ਤੇ ਮੈਰੀਗੋਲਡ ਕ੍ਰਿਕਟ ਅਕਾਦਮੀ ਨੋਇਡਾ ਵੱਲੋਂ 5 ਚੌਕਿਆਂ ਦੀ ਮੱਦਦ ਨਾਲ ਸਭ ਤੋਂ ਜ਼ਿਆਦਾ 40 ਦੌੜਾਂ ਬਣਾਈਆਂ ਵਿਵੇਕ ਅਤੇ ਹਿਮਾਂਸ਼ੂ ਬਿਨਾ ਖਾਤਾ ਖੋਲ੍ਹੇ ਹੀ ਪਵੇਲੀਅਨ ਪਰਤ ਗਏ ਸੰਸਕਾਰਮ ਕ੍ਰਿਕਟ ਅਕਾਦਮੀ ਝੱਜਰ ਵੱਲੋਂ ਯਸ਼ਦੀਪ ਅਹਿਲਾਵਤ ਨੇ 7 ਓਵਰਾਂ ‘ਚ 17 ਦੌੜਾਂ ਦੇ ਕੇ 3, ਜਤਿਨ ਨੇ 5 ਓਵਰਾਂ ‘ਚ 19 ਦੌੜਾਂ ਦੇ ਕੇ 3 ਅਤੇ ਕਪਤਾਨ ਅਦਿੱਤਿਆ ਨੇ 4.5 ਓਵਰਾਂ ‘ਚ 9 ਦੌੜਾਂ ਦੇ ਕੇ 2 ਖਿਡਾਰੀਆਂ ਨੂੰ ਆਊਟ ਕੀਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।