ਰਾਸ਼ਟਰੀ ਨਾਚ ਤੇ ਨਾਟਕ ਮੇਲੇ ‘ਚ 300 ਤੋਂ ਵੱਧ ਕਲਾਕਾਰਾਂ ਨੇ ਦਿਖਾਏ ਕਲਾ ਦੇ ਜੌਹਰ

Kalidas Auditorium Center

ਪਟਿਆਲਾ ਮੀਡੀਆ ਕਲੱਬ ਦਾ ਫੈਸਟੀਵਲ ਦੀ ਕਾਮਯਾਬੀ ਲਈ ਅਹਿਮ ਰੋਲ: ਨਾਰੰਗ

ਹਰ ਸਾਲ ਪਟਿਆਲੇ ਵਿੱਚ ਲਗੇਗਾ ਥੀਏਟਰ ਫੈਸਟੀਵਲ ਦਾ ਮਹਾਂ ਕੁੰਭ

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਉੱਤਰ ਖੇਤਰੀ ਸੱਭਿਆਚਾਰਕ ਕੇਂਦਰ, ਪੰਜਾਬ ਸੰਗੀਤ ਨਾਟਕ ਅਕੈਡਮੀ, ਨਟਰਾਜ ਆਰਟਸ ਥੀਏਟਰ ਅਤੇ ਕਲਾਕ੍ਰਿਤੀ ਪਟਿਆਲਾ ਦੇ ਸਾਂਝੇ ਉੱਦਮ ਨਾਲ ਇੱਥੇ ਕਾਲੀਦਾਸ ਆਡੀਟੋਰੀਅਮ ਵਿਰਸਾ ਵਿਹਾਰ ਕੇਂਦਰ ਪਟਿਆਲਾ ਵਿਖੇ ਕਰਵਾਏ ਗਏ 10 ਰੋਜ਼ਾ ਰਾਸ਼ਟਰੀ ਪਟਿਆਲਾ ਨਾਚ ਅਤੇ ਨਾਟਕ ਉਤਸਵ ਦੇ ਆਖਰੀ ਦਿਨ ਕਲਾਕ੍ਰਿਤੀ ਦੇ ਚੇਅਰਮੈਨ ਮਨਜੀਤ ਸਿੰਘ ਨਾਰੰਗ, ਆਈ.ਏ.ਐਸ. (ਰਿਟਾ.) ਨੇ ਐਲਾਨ ਕੀਤਾ ਕਿ ਹਰ ਵਰ੍ਹੇ ਰਾਸ਼ਟਰੀ ਨਾਚ ਅਤੇ ਨਾਟਕ ਮੇਲਾ ਲਗਾਤਾਰ ਪਟਿਆਲੇ ਵਿੱਚ ਕਰਵਾਇਆ ਜਾਵੇਗਾ। ਇਸ ਮੇਲੇ ਵਿੱਚ ਵੱਖ-ਵੱਖ ਰਾਜਾਂ ਤੋਂ 300 ਤੋਂ ਵੱਧ ਕਲਾਕਾਰਾਂ ਨੇ ਭਾਗ ਲਿਆ। ਇਸ ਮੌਕੇ ਨਾਰੰਗ ਨੇ ਜਿੱਥੇ ਫੈਸਟੀਵਲ ਨੂੰ ਕਾਮਯਾਬ ਬਣਾਉਣ ਲਈ ਪਟਿਆਲਾ ਮੀਡੀਆ ਕਲੱਬ ਦਾ ਧੰਨਵਾਦ ਕੀਤਾ ਉਥੇ ਨਾਲ ਹੀ ਉਹਨਾਂ ਪਰਮਿੰਦਰਪਾਲ ਕੌਰ ਅਤੇ ਗੋਪਾਲ ਸ਼ਰਮਾ ਦੇ ਸਾਂਝੇ ਉਦਮ ਦੀ ਖੂਬ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਪਟਿਆਲੇ ਵਿੱਚ ਹਰ ਸਾਲ ਥੀਏਟਰ ਫੈਸਟੀਵਲ ਦਾ ਮਹਾਂ ਕੁੰਭ ਕਰਵਾਇਆ ਜਾਵੇਗਾ।

ਅਗਲੇ ਸਾਲ ਹੋਣ ਵਾਲਾ ਇਹ 10 ਰੋਜ਼ਾ ਥੀਏਟਰ ਫੈਸਟੀਵਲ 15 ਦਿਨ ਤੱਕ ਲਗਾਤਾਰ ਚੱਲੇਗਾ

ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਅਗਲੇ ਸਾਲ ਹੋਣ ਵਾਲਾ ਇਹ 10 ਰੋਜ਼ਾ ਥੀਏਟਰ ਫੈਸਟੀਵਲ 15 ਦਿਨ ਤੱਕ ਲਗਾਤਾਰ ਚੱਲੇਗਾ। ਇਸ ਵਿੱਚ ਵੱਖ-ਵੱਖ ਰਾਜਾਂ ਦੇ ਥੀਏਟਰ ਗਰੁੱਪ ਸ਼ਾਮਿਲ ਹੋਣਗੇ। ਜਿਹਨਾਂ ਨੂੰ ਪੂਰੀਆਂ ਸਹੂਲਤਾਂ ਅਤੇ ਮਾਲੀ ਮੱਦਦ ਵੀ ਦਿੱਤੀ ਜਾਵੇਗੀ। ਉਹਨਾਂ ਉੱਤਰ ਖੇਤਰੀ ਸਭਿਆਚਾਰਕ ਕੇਂਦਰ ਦੇ ਡਾਇਰੈਕਟਰ ਪ੍ਰੋ:. ਹਰਸ਼ਵਰਧਨ ਵੱਲੋਂ ਥੀਏਟਰ ਫੈਸਟੀਵਲ ਦੀ ਕਾਮਯਾਬੀ ਲਈ ਉਹਨਾਂ ਨੂੰ ਵੀ ਵਧਾਈ ਦਿੱਤੀ ਜਿਹਨਾਂ ਨੇ ਨਟਰਾਜ ਆਰਟਸ ਥੀਏਟਰ ਅਤੇ ਕਲਾਕ੍ਰਿਤੀ ਨੂੰ ਐਨ.ਐਜ਼.ਸੀ.ਸੀ. ਵੱਲੋਂ ਪੂਰਾ ਸਹਿਯੋਗ ਦਿੱਤਾ।

ਇਸ ਦੌਰਾਨ ਥੀਏਟਰ ਫੈਸਟੀਵਲ ਡਾਇਰੈਕਟਰਜ ਸ਼੍ਰੀਮਤੀ ਪਰਮਿੰਦਰਪਾਲ ਕੌਰ ਅਤੇ ਗੋਪਾਲ ਸ਼ਰਮਾ ਨੇ ਜਿੱਥੇ ਮਨਜੀਤ ਸਿੰਘ ਨਾਰੰਗ ਵੱਲੋਂ ਥੀਏਟਰ ਫੈਸਟੀਵਲ ਨੂੰ ਭਵਿੱਖ ਵਿੱਚ ਹੋਰ ਕਾਮਯਾਬ ਬਣਾਉਣ ਲਈ ਤਨ ਮਨ ਅਤੇ ਧਨ ਨਾਲ ਸਹਿਯੋਗ ਦੇਣ ਲਈ ਜਿੱਥੇ ਉਹਨਾਂ ਦਾ ਧੰਨਵਾਦ ਕੀਤਾ ਉਸਦੇ ਨਾਲ ਹੀ ਉਹਨਾਂ ਆਸ ਪ੍ਰਗਟਾਈ ਕਿ ਮਨਜੀਤ ਸਿੰਘ ਨਾਰੰਗ ਨੇ ਰੰਗਮੰਚ ਦੇ ਪ੍ਰਚਾਰ ਪ੍ਰਸਾਰ ਅਤੇ ਵਡਮੁੱਲੇ ਯੋਗਦਾਨ ਲਈ ਜੋ ਯਤਨ ਆਰੰਭੇ ਹਨ ਉਹਨਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਇਸ ਮੌਕੇ ਪ੍ਰਭਜੀਤ ਸੰਧੂ, ਐਲ.ਆਰ. ਗੁਪਤਾ, ਇੰਜੀ. ਹਰਬੰਸ ਸਿੰਘ ਕੁਲਾਰ, ਰਾਜੀਵ ਬਾਂਸਲ, ਅਜੀਤ ਸਿੰਘ ਖਹਿਰਾ, ਡਾ. ਗੁਰਸੇਵਕ ਲੰਬੀ, ਜੇ.ਕੇ. ਖੋਂਸਲਾ, ਸੇਠ ਸ਼ਾਮ ਲਾਲ ਨਵਯੁੱਗ, ਸ਼੍ਰੀ ਸੰਜੀਵ ਜਿੰਦਲ ਮੈਨੇਜਰ ਐਚ.ਡੀ.ਐਫ.ਸੀ., ਡਾ. ਸਿਮਰਨ ਈ.ਐਨ.ਟੀ. , ਬਾਲ ਕ੍ਰਿਸ਼ਨ ਸਿੰਗਲਾ, ਕਰਮਜੀਤ ਕੌਰ ਡਾਇਰੈਕਟਰ ਭਾਸ਼ਾ ਵਿਭਾਗ, ਡਾ. ਸਤਨਾਮ ਸਿੰਘ, ਰੇਖਾ ਗੌੜ ਪ੍ਰਧਾਨ ਏ.ਆਈ.ਟੇ.ਏ.ਸੀ., ਐਸ.ਕੇ. ਥਾਪਰ ਡੀ.ਜੀ.ਐਮ. ਪੰਜਾਬ ਨੈਸ਼ਨਲ ਬੈਂਕ ਪਟਿਆਲਾ ਸਰਕਲ ਸਮੇਤ ਵੱਡੀ ਗਿਣਤੀ ਵਿੱਚ ਪਤਵੰਤੇ ਹਾਜਰ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।