ਬਲਾਕ ਸ਼ੇਰਪੁਰ ਦੇ 11ਵੇਂ ਸਰੀਰਦਾਨੀ ਬਣੇ ਪ੍ਰੇਮੀ ਜੀਤ ਸਿੰਘ ਇੰਸਾਂ
ਰਵੀ ਗੁਰਮਾ/ਸੇਰਪੁਰ। ਡੇਰਾ ਸੱਚਾ ਸੌਦਾ ਦੀ ਪੇਰਨਾ ਸਦਕਾ ਕਸਬਾ ਸ਼ੇਰਪੁਰ ਦੇ ਇੱਕ ਡੇਰਾ ਸ਼ਰਧਾਲੂ ਪ੍ਰੇਮੀ ਦੇ ਦੇਹਾਂਤ ਉਪਰੰਤ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਮ੍ਰਿਤਕ ਸਰੀਰ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ ਜਾਣਕਾਰੀ ਅਨੁਸਾਰ ਕਸਬਾ ਸ਼ੇਰਪੁਰ ਦੇ ਅਣਥੱਕ ਸੇਵਾਦਾਰ ਪ੍ਰੇਮੀ ਜੀਤ ਸਿੰਘ ਇੰਸਾਂ (ਜ਼ਿੰਮੇਵਾਰ ਟਰੈਫਿਕ ਪਹਿਰਾ ਸੰਮਤੀ) ਅੱਜ ਸਵੇਰੇ ਆਪਣੀ ਸਵਾਸਾਂ ਰੂਪੀ ਪੂੰਜੀ ਨੂੰ ਪੂਰਾ ਕਰਦੇ ਹੋਏ ਕੁੱਲ ਮਾਲਕ ਦੇ ਚਰਨਾਂ ਵਿੱਚ ਜਾ ਬਿਰਾਜੇ ਉਨ੍ਹਾਂ ਦੀ ਦਿਲੀ ਇੱਛਾ ਅਨੁਸਾਰ ਉਨ੍ਹਾਂ ਦੇ ਪੁੱਤਰ ਰਾਮਦਾਸ ਸਿੰਘ ਬਿੱਟੂ ਤੇ ਸਮੂਹ ਪਰਿਵਾਰ ਵੱਲੋਂ ਆਪਣੀ ਸਹਿਮਤੀ ਨਾਲ ਆਪਣੇ ਪਿਤਾ ਦਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ ਇਹ ਮ੍ਰਿਤਕ ਸਰੀਰ ਮਾਇਕ ਇੰਸਟੀਚਿਊਟ ਆਫ਼ ਮੈਡੀਕਲ ਕਾਲਜ ਫੈਜਾਬਾਦ ਰੋਡ ਗਾਦੀਆ, ਬਾਰਾਬੰਕੀ, ਲਖਨਊ (ਉੱਤਰ ਪ੍ਰਦੇਸ਼) ਨੂੰ ਦਾਨ ਕਰ ਦਿੱਤਾ ਗਿਆ। Medical Research
ਮ੍ਰਿਤਕ ਸਰੀਰ ਨੂੰ ਮੋਢਾ ਉਹਨਾਂ ਦੀਆਂ ਬੇਟੀਆਂ ਅੰਮ੍ਰਿਤਪਾਲ ਇੰਸਾਂ, ਜੋਤੀ ਇੰਸਾਂ, ਨੂੰਹ ਵੀਰਪਾਲ ਇੰਸਾਂ ਵੱਲੋਂ ਦੇ ਕੇ ਅਨੋਖੀ ਮਿਸਾਲ ਪੇਸ਼ ਕੀਤੀ ਗਈ ਇਸ ਮੌਕੇ ਪ੍ਰੇਮੀ ਜੀਤ ਸਿੰਘ ਇੰਸਾਂ ਅਮਰ ਰਹੇ ਤੇ ਜਬ ਤੱਕ ਸੂਰਜ ਚਾਂਦ ਰਹੇਗਾ, ਤਬ ਤੱਕ ਜੀਤ ਸਿੰਘ ਇੰਸਾਂ ਤੇਰਾ ਨਾਮ ਰਹੇਗਾ ਦੇ ਆਕਾਸ਼ ਗੁੰਜਾਊ ਨਾਅਰਿਆਂ ਨਾਲ ਰਿਸ਼ਤੇਦਾਰਾਂ, ਪਰਿਵਾਰਕ ਮੈਂਬਰਾਂ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ, ਬਲਾਕ ਦੀ ਸਾਧ-ਸੰਗਤ ਤੇ ਪਿੰਡ ਨਿਵਾਸੀਆਂ ਨੇ ਮ੍ਰਿਤਕ ਦੇਹ ਨਾਲ ਫੁੱਲਾਂ ਨਾਲ ਸ਼ਿੰਗਾਰੀ ਐਂਬੂਲੈਂਸ ਰਾਹੀਂ ਕਸਬੇ ਵਿੱਚ ਕਾਫ਼ਲੇ ਦੇ ਰੂਪ ਵਿੱਚ ਚੱਕਰ ਲਾਇਆ ਗਿਆ। Medical Research
ਮ੍ਰਿਤਕ ਦੇਹ ਦੀ ਅੰਤਿਮ ਰਵਾਨਗੀ ਮੌਕੇ ਕਸਬਾ ਸ਼ੇਰਪੁਰ ਦੇ ਥਾਣਾ ਮੁਖੀ ਰਮਨਦੀਪ ਸਿੰਘ ਤੇ ਸ਼ੇਰਪੁਰ ਦੇ ਸਰਪੰਚ ਰਣਜੀਤ ਸਿੰਘ ਧਾਲੀਵਾਲ ਵੱਲੋਂ ਹਰੀ ਝੰਡੀ ਦੇ ਕੇ ਗੱਡੀ ਨੂੰ ਰਵਾਨਾ ਕੀਤਾ ਗਿਆ ਇਸ ਮੌਕੇ 45 ਮੈਂਬਰ ਦੁਨੀ ਚੰਦ, ਬਲਾਕ ਭੰਗੀਦਾਸ ਸੁਖਵਿੰਦਰ ਇੰਸਾਂ, ਪੰਦਰਾਂ ਮੈਂਬਰ ਜਗਦੇਵ ਸੋਹਣਾ, ਜਗਦੇਵ ਹੇੜੀਕੇ, ਕੁਲਵੰਤ ਬਾਜਵਾ, ਗੁਰਜੀਤ ਕਾਤਰੋਂ, ਜਗਦੀਪ ਛਾਪਾ, ਪਵਨ ਬੜੀ, ਗੁਰਪ੍ਰੀਤ ਇੰਸਾਂ, ਫਨੀ ਇੰਸਾਂ, ਬੰਟੀ ਇੰਸਾਂ, ਭਰਤ ਸੁਨਾਮ, ਨਵੀਨ ਸੰਗਰੂਰ ਤੋਂ ਇਲਾਵਾ ਵੱਡੀ ਗਿਣਤੀ ਸਾਧ-ਸੰਗਤ ਹਾਜ਼ਰ ਸੀ।
ਸਰੀਰਦਾਨ ਕਰਨਾ ਸਮੇਂ ਦੀ ਮੁੱਖ ਲੋੜ : ਦੀਪ
ਡਾ. ਕੇਸਰ ਸਿੰਘ ਦੀਪ ਸੀਨੀਅਰ ਕਾਂਗਰਸੀ ਆਗੂ ਨੇ ਕਿਹਾ ਕਿ ਸਰੀਰਦਾਨ ਕਰਨਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ ਕਿਉਂਕਿ ਅੱਜ ਦੇ ਸਮੇਂ ਵਿੱਚ ਭਿਆਨਕ ਬਿਮਾਰੀਆਂ ਦਸਤਕ ਦੇ ਰਹੀਆਂ ਹਨ ਤੇ ਇਨ੍ਹਾਂ ਦੀ ਰੋਕਥਾਮ ਲਈ ਸਰੀਰਦਾਨ ਕਰਨਾ ਅਤੀ ਜ਼ਰੂਰੀ ਹੈ ਤਾਂ ਕਿ ਸਾਡੇ ਬੱਚੇ ਇਨ੍ਹਾਂ ਮ੍ਰਿਤਕ ਸਰੀਰਾਂ ਉੱਪਰ ਰਿਸਰਚ ਕਰਕੇ ਇਨ੍ਹਾਂ ਬਿਮਾਰੀਆਂ ਦਾ ਹੱਲ ਲੱਭ ਸਕਣ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।