bomb blast ਦੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ

bomb blast

bomb blast | ਬੰਬ ਧਮਾਕੇ ‘ਚ 71 ਲੋਕਾਂ ਦੀ ਮੌਤ ਜਦੋਂਕਿ 185 ਜ਼ਖਮੀ ਹੌਏ ਸਨ

ਜੈਪੁਰ। ਸ਼ੁੱਕਰਵਾਰ ਨੂੰ ਵਿਸ਼ੇਸ਼ ਅਦਾਲਤ ਨੇ ਪਾਰਕੋਟਾ ਖੇਤਰ ਵਿੱਚ 13 ਮਈ, 2008 ਨੂੰ ਹੋਏ ਬੰਬ ਧਮਾਕਿਆਂ ਦੇ ਮਾਮਲੇ ਵਿੱਚ ਚਾਰਾਂ ਅੱਤਵਾਦੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਉਨ੍ਹਾਂ ਦੀ ਸਜ਼ਾ ‘ਤੇ ਬਹਿਸ ਹੋਈ। ਸਰਕਾਰੀ ਵਕੀਲ ਨੇ ਮੁਹੰਮਦ ਸੈਫ, ਸਰਵਰ ਆਜ਼ਮੀ, ਸੈਫੂਰ ਰਹਿਮਾਨ ਅਤੇ ਮੁਹੰਮਦ ਸਲਮਾਨ ਨੂੰ ਫਾਂਸੀ ਦੀ ਮੰਗ ਕੀਤੀ। ਸਾਢੇ ਗਿਆਰਾਂ ਸਾਲ ਪਹਿਲਾਂ ਹੋਏ ਇਨ੍ਹਾਂ ਧਮਾਕਿਆਂ ਵਿਚ 71 ਲੋਕਾਂ ਦੀ ਮੌਤ, ਜਦੋਂ ਕਿ 185 ਜ਼ਖਮੀ ਹੋਏ ਸਨ। ਇਸ ਤੋਂ ਪਹਿਲਾਂ ਅਦਾਲਤ ਨੇ ਬੁੱਧਵਾਰ ਨੂੰ ਬੰਬ ਧਮਾਕੇ ਦੇ ਕੇਸ ‘ਚ ਗ੍ਰਿਫ਼ਤਾਰ ਕੀਤੇ 5 ਮੁਲਜ਼ਮਾਂ ‘ਚੋਂ ਸ਼ੱਕ ਦਾ ਫਾਇਦਾ ਦਿੰਦਿਆਂ ਬਰੀ ਕਰ ਦਿੱਤਾ, ਜਦੋਂ ਕਿ ਚਾਰਾਂ ਨੂੰ 8 ਥਾਵਾਂ ‘ਤੇ ਹੋਏ ਧਮਾਕੇ, ਅਪਰਾਧਿਕ ਸਾਜਿਸ਼ ਅਤੇ ਹੋਰ ਅਪਰਾਧਾਂ ਵਿਚ ਦੋਸ਼ੀ ਠਹਿਰਾਇਆ ਗਿਆ ਸੀ। 13 ਮਈ, 2008 ਨੂੰ ਪਾਰਕੋਟ ਵਿਚ 8 ਥਾਵਾਂ ਤੇ ਲੜੀਵਾਰ ਬੰਬ ਧਮਾਕੇ ਹੋਏ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Jaipur bomb blast