Jaipur Bomb Blast ਚਾਰ ਆਰੋਪੀ ਦੋਸ਼ੀ ਕਰਾਰ

Judge

Jaipur Bomb Blast ਚਾਰ ਆਰੋਪੀ ਦੋਸ਼ੀ ਕਰਾਰ

ਅੱਠ ਧਮਾਕਿਆਂ ‘ਚ 70 ਤੋਂ ਜ਼ਿਆਦਾ ਲੋਕਾਂ ਦੀ ਹੋਈ ਸੀ ਮੌਤ

ਜੈਪੁਰ, ਏਜੰਸੀ। ਰਾਜਸਥਾਨ ਦੀ ਰਾਜਧਾਨੀ ਜੈਪੁਰ ‘ਚ 13 ਮਈ 2008 ‘ਚ ਹੋਏ ਲੜੀਵਾਰ ਬੰਬ ਧਮਾਕਿਆਂ ਦੇ ਮਾਮਲੇ ‘ਚ ਅੱਜ ਵਿਸ਼ੇਸ਼ ਅਦਾਲਤ ਨੇ ਚਾਰ ਆਰੋਪੀਆਂ ਨੂੰ ਦੋਸ਼ੀ ਕਰਾਰ ਦਿੱਤਾ ਜਦੋਂ ਕਿ ਇੱਕ ਆਰੋਪੀ ਨੂੰ ਬਰੀ ਕਰ ਦਿੱਤਾ। ਜੱਜ ਅਜੈ ਕੁਮਾਰ ਸ਼ਰਮਾ ਨੇ ਇਹ ਫੈਸਲਾ ਸੁਣਾਇਆ। ਅਦਾਲਤ ਨੇ ਜਿਨ੍ਹਾਂ ਆਰੋਪੀਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ ਉਹਨਾਂ ਵਿੱਚ ਆਰੋਪੀ ਮੁਹੰਮਦ ਸੈਫ, ਮੁਹੰਮਦ ਸਰਵਰ ਆਜਮੀ, ਸੈਫੁਰਰਹਿਮਾਨ ਅਤੇ ਸਲਮਾਨ ਖਾਨ ਸ਼ਾਮਲ ਹਨ ਜਦੋਂ ਕਿ ਆਰੋਪੀ ਸ਼ਾਹਬਾਜ ਹੁਸੈਨ ਨੂੰ ਸ਼ੱਕ ਦਾ ਲਾਭ ਦਿੰਦੇ ਹੋਏ ਬਰੀ ਕਰ ਦਿੱਤਾ ਗਿਆ। ਸ਼ਾਹਬਾਜ ‘ਤੇ ਈ ਮੇਲ ਕਰਨ ਦਾ ਦੋਸ਼ ਸੀ ਅਤੇ ਉਹ ਧਮਾਕਿਆਂ ਦੌਰਾਨ ਜੈਪੁਰ ਆਇਆ ਹੀ ਨਹੀਂ, ਇਸਲਈ ਅਦਾਲਤ ਨੇ ਉਸ ਨੂੰ ਸ਼ੱਕ ਦਾ ਲਾਭ ਦਿੰਦੇ ਹੋਏ ਬਰੀ ਕਰ ਦਿੱਤਾ। ਇਸ ਤੋਂ ਪਹਿਲਾਂ ਸਖ਼ਤ ਸੁਰੱਖਿਆ ਵਿਵਸਥਾ ਦਰਮਿਆਨ ਪੰਜ ਆਰੋਪੀਆਂ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ। ਦੋਸ਼ੀ ਕਰਾਰ ਇਹਨਾਂ ਵਿਅਕਤੀਆਂ ਨੂੰ ਸਜ਼ਾ ਬਾਅਦ ‘ਚ ਸੁਣਾਈ ਜਾਵੇਗੀ। Jaipur Bomb Blast

  • 13 ਮਈ 2008 ਨੂੰ ਜੈਪੁਰ ਦੇ ਪਰਕੋਟੇ ‘ਚ ਹੋਏ ਸਨ 8 ਧਮਾਕੇ
  • ਸੱਤਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਤੇ 180 ਤੋਂ ਜ਼ਿਆਦਾ ਹੋਏ ਸਨ ਜ਼ਖਮੀ
  • ਇਸ ਮਾਮਲੇ ‘ਚ ਸ਼ਾਮਲ ਸਨ ਕੁੱਲ 13 ਆਰੋਪੀ
  • ਪੰਜ ਆਰੋਪੀਆਂ ‘ਤੇ ਆਇਆ ਹੈ ਫੈਸਲਾ
  • ਤਿੰਨ ਆਰੋਪੀ ਹਨ ਅਜੇ ਤੱਕ ਫਰਾਰ
  • ਬਾਟਲਾ ਹਾਊਸ ਮੁਕਾਬਲੇ ‘ਚ ਮਾਰੇ ਜਾ ਚੁੱਕੇ ਹਨ ਦੋ ਆਰੋਪੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।