ਸਹੁਰਿਆਂ ਨੇ ਕੀਤਾ ਨੂੰਹ ਦਾ ਕਤਲ

murder

murder | ਪਤੀ, ਸੱਸ ਤੇ ਸਹੁਰੇ ‘ਤੇ ਹੋਇਆ ਕੇਸ ਦਰਜ

ਬਰਨਾਲਾ। ਬਰਨਾਲਾ ‘ਚ ਇੱਕ ਸਹੁਰੇ ਪਰਿਵਾਰ ਵੱਲੋਂ ਔਰਤ ਦਾ ਗਲ ਘੁੱਟ ਕੇ ਕਤਲ ਕਰ ਦਿੱਤੇ ਜਾਣ ਦੀ ਸੂਚਣਾ ਮਿਲੀ ਹੈ। ਪੁਲਿਸ ਨੇ ਔਰਤ ਦੇ ਪਤੀ, ਸੱਸ ਅਤੇ ਸਹੁਰੇ ਖਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਿਵਲ ਹਸਪਤਾਲ ਵਿਚ ਗੱਲਬਾਤ ਕਰਦਿਆਂ ਮ੍ਰਿਤਕ ਮਨਦੀਪ ਕੌਰ ਦੇ ਪਿਤਾ ਬਾਰਾ ਸਿੰਘ ਅਤੇ ਉਸਦੇ ਚਾਚਾ ਗੁਰਜੰਟ ਸਿੰਘ ਨੇ ਦੱਸਿਆ ਕਿ ਵੀਰਵਾਰ ਸ਼ਾਮ ਨੂੰ 3. 52 ਮਿੰਟ ‘ਤੇ ਧੀ ਦੇ ਸਹੁਰੇ ਪਰਿਵਾਰ ਤੋਂ ਫੋਨ ਆਇਆ ਕਿ ਤੁਹਾਡੀ ਲੜਕੀ ਮੰਜੇ ‘ਤੇ ਪਈ ਹੈ। ਤੁਸੀਂ ਆ ਜਾਓ ਜਦੋਂ ਅਸੀ ਗਏ ਤਾਂ ਲੜਕੀ ਦੀ ਮੌਤ ਹੋ ਚੁੱਕੀ ਸੀ। ਬਾਰਾ ਸਿੰਘ ਨੇ ਦੱਸਿਆ ਕਿ ਲੜਕੀ ਦੇ ਗਲ ਵਿਚ ਰੱਸੀ ਦੇ ਨਿਸ਼ਾਨ ਸਨ। ਉਨ੍ਹਾਂ ਕਿਹਾ ਮਨਦੀਪ ਕੌਰ ਦੇ ਪਤੀ ਮਲਕੀਤ ਸਿੰਘ, ਸਹੁਰਾ ਹਰਨੇਕ ਸਿੰਘ ਅਤੇ ਉਸਦੀ ਸੱਸ ਸਿਮਰੋ ਕੌਰ ਨੇ ਰਲ਼-ਮਿਲ਼ ਕੇ ਮੇਰੀ ਬੇਟੀ ਦਾ ਕਤਲ ਕੀਤਾ ਹੈ। murder

ਸਹੁਰਾ ਪਰਿਵਾਰ ਨੇ ਵਿਆਹ ਤੋਂ ਬਾਅਦ ਹੀ ਉਸਦੀ ਕੁੱਟਮਾਰ ਸ਼ੁਰੂ ਕਰ ਦਿੱਤੀ ਸੀ। ਉਸਦੇ ਦੋ ਲੜਕੇ ਵੀ ਹਨ। ਇਸ ਸਬੰਧੀ ਜਦੋਂ ਥਾਣਾ ਠੁੱਲੀਵਾਲ ਦੇ ਐੱਸ. ਐੱਚ. ਓ. ਗੁਰਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮ੍ਰਿਤਕ ਔਰਤ ਮਨਦੀਪ ਕੌਰ ਦੇ ਪਿਤਾ ਬਾਰਾ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਉਸਦੇ ਪਤੀ ਮਲਕੀਤ ਸਿੰਘ ਸਹੁਰਾ ਹਰਨੇਕ ਸਿੰਘ ਅਤੇ ਸੱਸ ਸਿਮਰੋ ਕੌਰ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।