election | ਬ੍ਰਿਟੇਨ ਦੀਆਂ ਆਮ ਚੋਣਾਂ ‘ਚ ਭਾਰਤੀਆਂ ਨੇ ਗੱਡੇ ਝੰਡੇ

election

election | ਭਾਰਤੀਆਂ ਨੇ ਬਣਾਈ ਸੰਸਦ ‘ਚ ਆਪਣੀ ਜਗ੍ਹਾਂ

ਲੰਡਨ। ਬ੍ਰਿਟੇਨ ਵਿਚ ਕੰਜ਼ਰਵੇਟਿਵ ਅਤੇ ਲੇਬਰ ਪਾਰਟੀਆਂ ਦੇ ਭਾਰਤੀਆਂ ਮੂਲ ਦੇ ਉਮੀਦਵਾਰਾਂ ਨੇ ਸ਼ੁੱਕਰਵਾਰ ਨੂੰ ਆਮ ਚੋਣਾਂ ਦੇ ਨਤੀਜੇ ਵਿਚ ਸ਼ਾਨਦਾਰ ਜਿੱਤ ਦਰਜ ਕੀਤੀ। ਕੁਝ ਨਵੇਂ ਚਿਹਰਿਆਂ ਦੇ ਨਾਲ ਕਰੀਬ 12 ਸਾਂਸਦਾਂ ਨੇ ਆਪਣੀਆਂ-ਆਪਣੀਆਂ ਸੀਟਾਂ ਬਰਕਰਾਰ ਰੱਖੀਆਂ।

ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਚੋਣਾਂ ਵਿਚ ਜਿੱਤ ਦਰਜ ਕਰਦਿਆਂ ਨਵੇਂ ਸਾਲ ਵਿਚ ਬ੍ਰਿਟੇਨ ਨੂੰ ਯੂਰਪੀ ਸੰਘ ਤੋਂ ਵੱਖ ਕਰਨ ਦਾ ਰਸਤਾ ਆਸਾਨ ਕਰ ਦਿੱਤਾ ਹੈ। ਕੰਜ਼ਰਵੇਟਿਵ ਪਾਰਟੀ ਲਈ ਗਗਨ ਮਹਿੰਦਰਾ ਅਤੇ ਕਲੇਅਰ ਕੋਟੀਨਹੋ ਅਤੇ ਲੇਬਰ ਪਾਰਟੀ ਦੇ ਨਵੇਂਦਰੁ ਮਿਸ਼ਰਾ ਪਹਿਲੀ ਵਾਰ ਸਾਂਸਦ ਬਣੇ। ਗੋਵਾ ਮੂਲ ਦੀ ਕੋਟੀਨਹੋ ਨੇ 35,624 ਵੋਟਾਂ ਦੇ ਨਾਲ ਸੁਰੇ ਈਸਟ ਸੀਟ ‘ਤੇ ਜਿੱਤ ਦਰਜ ਕੀਤੀ। ਮਹਿੰਦਰਾ ਨੇ ਹਰਟਫੋਰਡਸ਼ਾਇਰ ਸਾਊਥ ਵੈਸਟ ਸੀਟ ‘ਤੇ ਜਿੱਤ ਦਰਜ ਕੀਤੀ।

ਭਾਰਤੀ ਮੂਲ ਦੇ ਸਾਂਸਦਾਂ ਵਿਚ ਬ੍ਰਿਟੇਨ ਦੀ ਸਾਬਕਾ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਸ਼ਾਮਲ ਰਹੀ। ਉਹਨਾਂ ਦੇ ਜਾਨਸਨ ਦੇ ਨਵੀਂ ਕੈਬਨਿਟ ਵਿਚ ਵੀ ਜਗ੍ਹਾ ਬਣਨ ਦੀ ਆਸ ਹੈ। ਪਟੇਲ ਨੇ ਐਸੇਕਸ ਵਿਚ ਵਿਦਹਾਮ ਸੀਟ ਤੋਂ ਜਿੱਤ ਹਾਸਲ ਕੀਤੀ। ਉਹਨਾਂ ਨੇ ਕਿਹਾ,”ਅਸੀਂ ਤਰਜੀਹਾਂ ਨੂੰ ਪੂਰਾ ਕਰਨ ਲਈ ਵਚਨਬੱਧ ਹਾਂ ਅਤੇ ਸਾਡੀ ਤਰਜੀਹ ਬ੍ਰੈਗਜ਼ਿਟ ਹੈ।

ਸਮਝੌਤਾ ਤਿਆਰ ਹੈ ਅਤੇ ਅਸੀਂ ਅੱਗੇ ਵਧਣਾ ਚਾਹੁੰਦੇ ਹਾਂ। ਨਾਰਾਇਣ ਮੂਰਤੀ ਦੇ ਜਵਾਈ ਰਿਸ਼ੀ ਸੁਨਾਕ ਅਤੇ ਸਾਬਕਾ ਅੰਤਰਰਾਸ਼ਟਰੀ ਵਿਕਾਸ ਮੰਤਰੀ ਆਲੋਕ ਸ਼ਰਮਾ ਨੇ ਵੀ ਜਿੱਤ ਹਾਸਲ ਕੀਤੀ। ਸ਼ੈਲੇਸ਼ ਵਾਰਾ ਨੌਰਥ ਵੈਸਟ ਕੈਮਬ੍ਰਿਜਸ਼ਾਇਰ ਤੋਂ ਜਿੱਤੇ ਅਤੇ ਸੁਏਲਾ ਬ੍ਰੇਵਰਮੈਨ ਨੇ ਫੇਅਰਹਾਮ ਤੋਂ ਜਿੱਤ ਦਰਜ ਕੀਤੀ। ਬ੍ਰੈਗਜ਼ਿਟ ਸਮਰਥਕ ਸਾਂਸਦ ਬ੍ਰੇਵਰਮੈਨ ਨੇ ਆਪਣੇ ਹਲਕੇ ਦੀ ਟੀਮ ਦਾ ਧੰਨਵਾਦ ਕੀਤਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।